ਨਵਜੋਤ ਸਿੱਧੂ ਨੇ ਰਾਜਾ ਵੜਿੰਗ ਦੀ ਕੀਤੀ ਤਾਰੀਫ, ਵੜਿੰਗ ਨੇ ਵੀ ਟਵੀਟ ਕਰ ਕੀਤਾ ਧੰਨਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਤੁਸੀਂ ਮੇਰੇ ਲਈ ਪ੍ਰੇਰਨਾ ਸਰੋਤ ਹੋ'

photo

 

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਤਬਦੀਲੀ ਦਾ ਇਕ ਜ਼ਰੀਆ ਹੈ। ਮੈਂ ਉਸ ਵਿੱਚ ਇੱਕ ਨੇਤਾ ਵੇਖਦਾ ਹਾਂ। ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਵੀ ਟਵੀਟ ਕਰਕੇ ਧੰਨਵਾਦ ਕੀਤਾ।

 

 

ਵੜਿੰਗ  ਨੇ ਕਿਹਾ, ਇਹਨਾਂ ਸ਼ਬਦਾਂ ਲਈ ਤੁਹਾਡਾ ਧੰਨਵਾਦ। ਅਸੀਂ ਤੁਹਾਡੇ ਦੁਆਰਾ ਸਮੇਂ-ਸਮੇਂ 'ਤੇ ਪ੍ਰਦਾਨ ਕੀਤੀ ਸਮਝ ਅਤੇ ਮਾਰਗਦਰਸ਼ਨ ਦੀ ਕਦਰ ਕਰਦੇ ਹਾਂ। ਸਿੱਧੂ ਤੁਸੀਂ ਮੇਰੇ ਅਤੇ ਤੁਹਾਡੇ ਆਲੇ-ਦੁਆਲੇ ਦੇ ਲੋਕਾਂ ਲਈ ਪ੍ਰੇਰਨਾ ਸਰੋਤ ਹੋ। ਤੁਸੀਂ ਮੇਰੇ ਤੇ ਜੋ ਵਿਸ਼ਾਵਾਸ਼ ਵਿਖਾਇਆ ਹੈ। ਉਸਦੀ ਸੱਚਮੁੱਚ ਵਿਚ ਕਦਰ ਕਰਦੇ ਹਾਂ।