ਪਿੰਡ 'ਚ ਵਿਕਾਸ ਨਾ ਹੋਣ 'ਤੇ ਪਿੰਡ ਵਾਸੀਆਂ ਨੇ ਪੰਚਾਇਤੀ ਚੋਣਾਂ ਦਾ ਕਰ ਦਿੱਤਾ ਸੀ ਬਾਈਕਾਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਿਨ੍ਹਾਂ ਪੰਚਾਇਤ ਦੇ ਪਿੰਡ ਦੀ ਬਦਲੀ ਨੁਹਾਰ

Photo

ਅਬੋਹਰ (ਅਵਤਾਰ ਸਿੰਘ) ਅਬੋਹਰ ਵਿਧਾਨ ਸਭਾ ਹਲਕਾ ਦੇ ਪਿੰਡ ਦੀਵਾਨ ਖੇੜਾ ਦੇ ਰਹਿਣ ਵਾਲੇ ਲੋਕਾਂ ਨੂੰ ਪਿੰਡ ਦੇ ਵਿਕਾਸ ਨਾਲ ਇੰਨਾ ਲਗਾਅ ਹੈ ਕਿ ਪੂਰੇ ਪਿੰਡ ਨੇ ਪੰਚਾਇਤੀ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ। ਪਿੰਡ ਦਾ ਵਿਕਾਸ ਨਾ ਹੋਣ ਤੋਂ ਨਾਰਾਜ਼ ਪਿੰਡ ਦੀਵਾਨ ਖੇੜਾ 'ਚ ਸਰਪੰਚੀ ਤੇ ਪੰਚਾਇਤੀ ਦੇ ਸਾਰੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਸਨ।

 

ਜਿਸ ਕਾਰਨ ਇਸ ਪਿੰਡ ਵਿਚ ਪੰਚਾਇਤ ਨਹੀਂ ਬਣ ਸਕੀ ਪਰ ਵਿਕਾਸ ਕਾਰਜ ਦੂਜੇ ਪਿੰਡਾਂ ਨਾਲੋਂ ਵਧੀਆਂ ਹੋਏ ਹਨ। ਸਪੋਕਸਮੈਨ ਨੇ ਦੀਵਾਨ ਖੇੜਾ ਦੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਦੀਵਾਨ ਖੇੜਾ ਦੇ ਰਹਿਣ ਵਾਲੇ ਦਵਿੰਦਰ ਦਨੇਜਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ  ਸੀ, ਨਾ ਹੀ ਸਾਡੀਆਂ ਮੁੱਢਲੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਰਹੀਆਂ ਸਨ।

 

 

ਜਿਸਦੇ ਵਿਰੋਧ ਵਿਚ ਪਿੰਡ ਵਾਸੀਆਂ ਨੇ ਪੰਚਾਇਤੀ ਚੋਣਾਂ ਦਾ ਬਾਈਕਾਟ ਕੀਤਾ ਕਿਉਂਕਿ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ  ਜੇ ਆਪਾਂ ਸਰਪੰਚ ਬਣਾ ਵੀ ਲੈਣੇ ਹਾਂ ਤਾਂ ਕੋਈ ਕੰਮ ਹੁੰਦਾ ਨਹੀਂ ਅਤੇ ਨਾ ਹੀ ਪਿੰਡ ਦੀਆਂ ਗਲੀਆਂ, ਨਾਲੀਆਂ ਪੱਕੀਆਂ ਕੀਤੀਆਂ ਗਈਆਂ।  ਬਾਈਕਾਟ ਕਰਨ ਤਂ ਬਾਅਦ ਸੰਦੀਪ ਜਾਖੜ ਨੇ ਸਾਨੂੰ ਬੁਲਾਇਆ। ਉਹਨਾਂ ਸਾਨੂੰ ਪੁੱਛਿਆ ਤੁਸੀਂ ਪੰਚਾਇਤੀ ਚੋਣਾਂ ਦਾ ਬਾਈਕਾਟ ਕਿਉਂ ਕੀਤਾ।

ਅਸੀਂ ਉਹਨਾਂ ਨੂੰ ਦੱਸਿਆ ਪੰਚਾਇਤ ਬਣਨ 'ਤੇ ਵੀ ਸਾਡੇ ਪਿੰਡ ਦੇ ਵਿਕਾਸ ਕਾਰਜ ਨਹੀਂ ਕੀਤੇ ਜਾਂਦੇ। ਫਿਰ ਉਹਨਾਂ ਨੇ ਪਿੰਡ ਦੇ ਵਿਕਾਸ ਕਾਰਜਾਂ ਲਈ ਸਾਨੂੰ 1 ਕਰੋੜ ਰੁਪਿਆ ਦਿੱਤਾ। ਜਿਸ ਨਾਲ ਪਿੰਡ ਦਾ ਵਿਕਾਸ ਕੀਤਾ ਗਿਆ। ਗਲੀਆਂ, ਨਾਲੀਆਂ ਪੱਕੀਆਂ ਕੀਤੀਆਂ ਗਈਆਂ। ਪਿੰਡ ਵਿਚ 5 ਮੈਂਬਰੀ ਕਮੇਟੀ ਬਣਾਈ ਗਈ। ਉਹਨਾਂ ਨੂੰ ਪਿੰਡ  ਦੇ ਵਿਕਾਸ ਕਾਰਜਾਂ ਦੀ ਜ਼ਿੰਮੇਵਾਰੀ ਸੌਪੀ ਗਈ। ਇਹਨਾਂ 5 ਮੈਂਬਰਾਂ ਦੀ ਨਿਗਰਾਨੀ ਹੇਠ ਪਿੰਡ ਦੇ ਵਿਕਾਸ ਕਾਰਜ 90% ਪੂਰੇ ਹੋ ਗਏ ਹਨ। ਬਾਕੀ 10% ਕੰਮ ਚੋਣ ਜ਼ਾਬਤੇ ਤੋਂ ਪਹਿਲਾਂ ਹੋ ਜਾਣਗੇ।

 

 

 

 ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿਚ ਗਲੀਆਂ,ਨਾਲੀਆਂ ਪੱਕੀਆਂ ਹੋ ਗਈਆਂ ਹਨ। ਪਹਿਲਾਂ ਜਦੋਂ ਮੀਂਹ ਆਉਂਦਾ ਸੀ ਤਾਂ ਗੋਢੇ-ਗੋਢੇ ਪਾਣੀ ਗਲੀਆਂ 'ਚ ਇਕੱਠਾ ਹੋ ਜਾਂਦਾ ਸੀ। ਪਾਣੀ ਦੀ ਨਿਕਾਸੀ ਨਹੀਂ ਸੀ ਹੁੰਦੀ। ਚਾਰੇ ਪਾਸੇ ਚਿੱਕੜ ਹੋ ਜਾਂਦਾ ਸੀ ਪਰ ਹੁਣ ਨਾਲੀਆਂ ਪੱਕੀਆਂ ਹੋ ਗਈਆਂ ਹਨ। ਦਵਿੰਦਰ ਨੇ ਦੱਸਿਆ ਕਿ ਹੁਣ ਸਾਡੇ ਪਿੰਡ ਦਾ ਵਧੀਆਂ ਵਿਕਾਸ ਹੋਇਆ ਹੁਣ ਉਹ ਸਰਕਾਰ ਦਾ ਸਾਥ ਦੇਣਗੇ ਕਿਉਂਕਿ ਸੰਦੀਪ ਜਾਖੜ ਨੇ ਸਾਡੇ ਪਿੰਡ ਦੇ ਵਿਕਾਸ ਕਾਰਜਾਂ ਲਈ ਵਧੀਆਂ ਪੈਸੇ ਦਿੱਤੇ। ਉਹਨਾਂ ਨੇ ਸਾਡਾ ਸਾਥ ਦਿੱਤਾ।  ਹੁਣ ਅਸੀਂ ਉਹਨਾਂ ਦਾ ਸਾਥ ਦੇਵਾਂਗੇ।