ਪੰਜਾਬ 'ਚ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼, ਜਾਅਲੀ ਮੇਲ ਭੇਜ ਕੇ ਮਾਰੀ ਜਾਂਦੀ ਸੀ ਠੱਗੀ 

ਏਜੰਸੀ

ਖ਼ਬਰਾਂ, ਪੰਜਾਬ

ਫਰਜ਼ੀ ਕਾਲ ਸੈਂਟਰ 'ਤੇ ਛਾਪਾ ਮਾਰ ਕੇ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ

Fake call center exposed in Punjab

 

ਲੁਧਿਆਣਾ : ਲੁਧਿਆਣਾ ਪੁਲਿਸ ਨੇ ਸ਼ਨੀਵਾਰ ਨੂੰ ਫਰਜ਼ੀ ਕਾਲ ਸੈਂਟਰ 'ਤੇ ਛਾਪਾ ਮਾਰ ਕੇ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਉਕਤ ਕਾਲ ਸੈਂਟਰ 'ਚ ਵਿਦੇਸ਼ੀ ਲੋਕਾਂ ਨੂੰ ਕਾਲਾਂ ਕੀਤੀਆਂ ਜਾਂਦੀਆਂ ਸਨ। ਇਸ ਦੇ ਨਾਲ ਹੀ ਉਨ੍ਹਾਂ ਦੇ ਖਾਤਿਆਂ ਤੋਂ ਜਾਅਲੀ ਮੇਲ ਭੇਜ ਕੇ ਉਨ੍ਹਾਂ ਤੋਂ ਪੈਸੇ ਦੀ ਠੱਗੀ ਮਾਰੀ ਜਾਂਦੀ ਸੀ। ਫਿਲਹਾਲ ਪੁਲਿਸ ਨੇ ਉਕਤ ਕਾਲ ਸੈਂਟਰ 'ਚ ਕੰਮ ਕਰਦੇ 13 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ 13 ਕੰਪਿਊਟਰ ਅਤੇ 8 ਮੋਬਾਈਲ ਬਰਾਮਦ ਹੋਏ ਹਨ। ਪੁਲਿਸ ਵੱਲੋਂ ਤਕਨੀਕੀ ਟੀਮਾਂ ਬੁਲਾਈਆਂ ਗਈਆਂ, ਜਿਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।