ਸ੍ਰੀ ਮੁਕਤਸਰ ਸਾਹਿਬ: ਅੱਜ ਪੂਰੇ ਪੰਜਾਬ ਦੇ ਵਿੱਚ ਬਲਾਕ ਸੰਮਤੀਆਂ ਜਿਲ੍ਹਾ ਪਰਿਸ਼ਦ ਦੇ ਨਤੀਜੇ ਆ ਗਏ ਹਨ ਉਥੇ ਹੀ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਵਧਾਈ ਦੇ ਵਿੱਚ ਜਦੋਂ ਅਕਾਲੀ ਦਲ ਦਾ ਉਮੀਦਵਾਰ ਜੇਤੂ ਹੋ ਗਿਆ, ਉਹ ਤੇ ‘ਆਪ’ ਦੇ ਸਰਪੰਚ ਦਾ ਕਹਿਣਾ ਸੀ ਕਿ ਅੱਜ ਸਾਡੇ ਪਿੰਡ ਅਕਾਲੀ ਦਲ ਦਾ ਉਮੀਦਵਾਰ ਜੇਤੂ ਹੋ ਗਿਆ ਤੇ ਸਾਡੇ ਉਮੀਦਵਾਰ ਹਾਰ ਗਏ, ਪਰ ਜਦੋਂ ਅਕਾਲੀ ਦਲ ਦਾ ਉਮੀਦਵਾਰ ਖੁਸ਼ੀ ਮਨਾ ਰਿਹਾ ਸੀ ਤਾਂ ਆਪਣੇ ਸਾਥੀਆਂ ਸਮੇਤ ਸਾਡੇ ਘਰਾਂ ਵਿੱਚ ਆ ਕੇ ਤੇ ਸਾਡੇ ਸਮਰਥਕਾਂ ਦੇ ਤਕਰੀਬਨ ਤਿੰਨ ਵਿਅਕਤੀਆਂ ਦੇ ਸਿਰ ਪਾੜ ਦਿੱਤੇ, ਜਿਸ ਦੀ ਘਟਨਾ ਸਾਰੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਦੱਸ ਦੇਈਏ ਕਿ ਸੱਟ ਜਿਆਦਾ ਹੋਣ ਕਾਰਨ ਉਹਨਾਂ ਨੂੰ ਮੁਕਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਮੁਕਤਸਰ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਆਪਣੇ ਵਰਕਰਾਂ ਦਾ ਹਸਪਤਾਲ ਦੇ ਵਿੱਚ ਪਤਾ ਲੈਣ ਪਹੁੰਚੇ। ਇਹਨਾਂ ਦਾ ਕਹਿਣਾ ਸੀ ਅਕਾਲੀ ਦਲ ਦੇ ਵਰਕਰਾਂ ਨੇ ਗੁੰਡਾਗਰਦੀ ਕੀਤੀ ਹੈ। ਅਸੀਂ ਇਸ ਦੀ ਨਿੰਦਿਆ ਕਰਦੇ ਹਾਂ। ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਤਾਂ ਪਹਿਲਾਂ ਹੀ 47 ਹੰਡਾ ਚੁੱਕਿਆ ਤੇ ਹੁਣ ਦੁਬਾਰਾ ਅਕਾਲੀ ਦਲ ਉਸੇ ਤਰ੍ਹਾਂ ਕਰਨਾ ਚਾਹੁੰਦਾ। ਉੱਥੇ ਹੀ ਇਹਨਾਂ ਦਾ ਕਹਿਣਾ ਸੀ ਕਿ ਅਸੀਂ ਐਸਐਸਪੀ ਸਾਹਿਬ ਤੋਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਇਹਨਾਂ ’ਤੇ ਕਾਰਵਾਈ ਕੀਤੀ ਜਾਵੇ।