ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਅੱਜ, ਵੋਟਾਂ ਦੀ ਗਿਣਤੀ ਹੋਈ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ

Zila Parishad and Block Samiti elections Results News

Update Here
 

10: 00 AM: ਬੰਗਾ ਦੇ ਕੁਲਥਮ ਜੋਨ ਤੋਂ ‘ਆਪ’ ਦੇ ਰਵੀ ਕੁਮਾਰ 350 ਵੋਟਾਂ ਨਾਲ ਜੇਤੂ

9: 49 AM: ਪਟਿਆਲਾ ਦੇ ਘਨੌਰ 'ਚ ਕਾਊਂਟਿੰਗ ਸੈਂਟਰ ਬਾਹਰ ਹੰਗਾਮਾ
ਯੂਨੀਵਰਸਿਟੀ ਕਾਲਜ ਘਨੌਰ ਵਿੱਚ ਵਿਗੜਿਆ ਮਾਹੌਲ

9: 47 AM: ਮੋਗਾ ਬਲਾਕ ਸੰਮਤੀ ਦੇ ਜ਼ੋਨ ਨੰਬਰ-1 ਤੋਂ ਜਿੱਤੀ ਕਾਂਗਰਸ
ਕਾਂਗਰਸ ਦੇ ਪਵਨਦੀਪ ਕੌਰ 158 ਵੋਟਾਂ ਨਾਲ ਜਿੱਤੇ
ਮੋਗਾ ਪੰਚਾਇਤ ਸੰਮਤੀ ਦੇ ਜ਼ੋਨ ਨੰਬਰ-2 ਤੋਂ ਜਿੱਤਿਆ ਸ਼੍ਰੋਮਣੀ ਅਕਾਲੀ ਦਲ
ਗੁਰਦਰਸ਼ਨ ਸਿੰਘ ਢਿੱਲੋਂ 9 ਵੋਟਾਂ ਨਾਲ ਜਿੱਤੇ

9: 45  AM:  ਖਰੜ 'ਚ ਕਕਾਊਟਿੰਗ ਸੈਂਟਰ 'ਚ ਹੰਗਾਮਾ, ਤਿੱਖੀ ਬਹਿਸਬਾਜ਼ੀ ! ਮੌਕੇ 'ਤੇ ਪੁਲਿਸ ਹੀ ਪੁਲਿਸ, ਦੇਖੋ ਤਾਜ਼ਾ ਜਾਣਕਾਰੀ Live

9: 43 AM: 'ਇਹ ਡਰਾਮੇਬਾਜ਼ੀ ਚੱਲ ਰਹੀ ਹੈ...' ਖਰੜ ਕਾਊਟਿੰਗ ਸੈਂਟਰ 'ਚ ਹੰਗਾਮਾ, ਕੌਣ ਕਿਸ 'ਤੇ ਭਾਰੀ ?

9: 40 AM: ਮੋਗਾ ਬਲਾਕ ਸੰਮਤੀ ਦੇ ਜ਼ੋਨ ਨੰਬਰ 2 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ
ਦੌਲਤਪੁਰਾ ਜ਼ੋਨ ਤੋਂ ਗੁਰਦਰਸ਼ਨ ਸਿੰਘ ਢਿੱਲੋਂ ਦੀ 9 ਵੋਟਾਂ ਨਾਲ ਜਿੱਤ
ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਗਰੇਜ਼ ਸਿੰਘ ਸਮਰਾ ਨੂੰ ਹਰਾਇਆ

9: 37 AM: ਰੋਪੜ 'ਚ ਆਮ ਆਦਮੀ ਪਾਰਟੀ ਨੇ ਖੋਲ੍ਹਿਆ ਖਾਤਾ
ਜ਼ੋਨ ਨੰਬਰ 1 ਦਬੁਰਜੀ ਤੋਂ ਬਲਾਕ ਸੰਮਤੀ ਦੀ ਉਮੀਦਵਾਰ ਮਨਜੀਤ ਕੌਰ ਦੀ ਹੋਈ ਜਿੱਤ
954 ਵੋਟਾਂ ਲੈ ਕੇ ਜਿੱਤ ਕੀਤੀ ਪ੍ਰਾਪਤ

9: 28 AM: 'ਥੱਲੇ ਭੇਜੋ ਓਹਨੂੰ, ਨਹੀਂ ਤਾਂ ਅਸੀਂ ਉਪਰ ਆ ਜਾਣਾ...' ਮਾਛੀਵਾੜਾ ਕਾਊਟਿੰਗ ਸੈਂਟਰ 'ਚ ਹੰਗਾਮਾ...

9: 25  AM: ਮੋਹਾਲੀ 'ਚ ਵੋਟਾਂ ਦੀ ਗਿਣਤੀ ਦੌਰਾਨ ਹੰਗਾਮਾ, ਕਿਸ ਨੇ ਕਿਸ 'ਤੇ ਲਾਏ ਇਲਜ਼ਾਮ ? ਭਖ ਗਿਆ ਮਾਹੌਲ !

9: 20 AM: ਵੋਟਾਂ ਦੀ ਗਿਣਤੀ ਦੌਰਾਨ ਪੁਲਿਸ ਦਾ ਸਖ਼ਤ ਪਹਿਰਾ, ਅੰਮ੍ਰਿਤਸਰ 'ਚ ਵੋਟਾਂ ਦੀ ਗਿਣਤੀ ਕਦੋਂ ਹੋ ਰਹੀ ਸ਼ੁਰੂ ? ਦੇਖੋ ਵੱਡਾ ਅਪਡੇਟ

9: 18 AM: ਮਾਛੀਵਾੜਾ ਸਾਹਿਬ ਵਿਖੇ ਗਿਣਤੀ ਤੋਂ ਪਹਿਲਾਂ ਜਬਰਦਸਤ ਹੰਗਾਮਾ
ਏਜੰਟਾਂ ਵਿਚਾਲੇ ਹੋਈ ਬਹਿਸ

9: 00 AM: ਜੰਡਿਆਲਾ ਗੁਰੂ 'ਚ ਜ਼ਿਲ੍ਹਾ ਪ੍ਰੀਸ਼ਦ ਲਈ ਵੋਟਾਂ ਦੀ ਗਿਣਤੀ ਜਾਰੀ
ਬਲਾਕ ਸੰਮਤੀਆਂ ਲਈ ਗਿਣਤੀ ਨਹੀਂ ਹੋਈ ਸ਼ੁਰੂ

8: 58 AM: ਅੰਮ੍ਰਿਤਸਰ 'ਚ ਅਜੇ ਤੱਕ ਨਹੀਂ ਸ਼ੁਰੂ ਹੋਈ ਵੋਟਾਂ ਦੀ ਗਿਣਤੀ, ਕਿਹੜੀ ਰਹਿ ਗਈ ਹੁਣ ਘਾਟ ? ਦੇਖੋ Live
ਗੁਰਦਾਸਪੁਰ ਦੇ ਸਕੂਲ ਆਫ਼ ਐਮੀਨੈਂਸ 'ਚ ਵੋਟਾਂ ਦੀ ਗਿਣਤੀ ਜਾਰੀ
25 ਜ਼ੋਨਾਂ 'ਚੋਂ 7 ਉੁਮੀਦਵਾਰ ਬਿਨਾਂ ਮੁਕਾਬਲੇ ਜਿੱਤੇ
18 ਜ਼ੋਨਾਂ 'ਤੇ ਐਲਾਨੇ ਜਾਣਗੇ ਨਤੀਜੇ
204 ਬਲਾਕ ਸੰਮਤੀਆਂ 'ਚੋਂ 64 ਉੁਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜਿੱਤੇ
140 ਬਲਾਕ ਸੰਮਤੀਆਂ ਦੀਆ ਚੋਣਾਂ ਦੇ ਐਲਾਨੇ ਜਾਣਗੇ ਨਤੀਜੇ

8: 40 AM: ਅੰਮ੍ਰਿਤਸਰ 'ਚ ਅਜੇ ਤੱਕ ਨਹੀਂ ਸ਼ੁਰੂ ਹੋਈ ਵੋਟਾਂ ਦੀ ਗਿਣਤੀ, ਕਿਹੜੀ ਰਹਿ ਗਈ ਹੁਣ ਘਾਟ ? ਦੇਖੋ Live

8: 25 AM:  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ, ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ

8: 15 AM: ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਨਤੀਜੇ ਅੱਜ, ਥੋੜ੍ਹੀ ਦੇਰ 'ਚ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ, ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ

 Zila Parishad and Block Samiti elections Results News: ਪੰਜਾਬ ਵਿਚ ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਦੀ ਗਿਣਤੀ ਅੱਜ (17 ਦਸੰਬਰ) ਨੂੰ ਹੋਵੇਗੀ। ਚੋਣ ਕਮਿਸ਼ਨ ਨੇ 23 ਜ਼ਿਲ੍ਹਿਆਂ ਵਿਚ 151 ਗਿਣਤੀ ਕੇਂਦਰ ਸਥਾਪਤ ਕੀਤੇ ਹਨ। ਇਸ ਪ੍ਰਕਿਰਿਆ ਦੌਰਾਨ 12,814 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ ਜਾਵੇਗਾ।

ਬੈਲਟ ਪੇਪਰ ਖੁੱਲ੍ਹਣੇ ਸ਼ੁਰੂ ਹੋ ਗਏ। ਗਿਣਤੀ ਕੇਂਦਰਾਂ 'ਤੇ ਵੀਡੀਓਗ੍ਰਾਫੀ ਕੀਤੀ ਜਾਵੇਗੀ। ਪੁਲਿਸ ਸੁਰੱਖਿਆ ਸਖ਼ਤ ਹੋਵੇਗੀ। ਸੂਬੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਵੋਟਿੰਗ 14 ਦਸੰਬਰ ਨੂੰ ਹੋਈ ਸੀ। ਸਾਰੀਆਂ ਪਾਰਟੀਆਂ ਨੇ ਆਪਣੇ-ਆਪਣੇ ਚੋਣ ਚਿੰਨ੍ਹਾਂ ਦੀ ਵਰਤੋਂ ਕਰਕੇ ਚੋਣਾਂ ਲੜੀਆਂ। ਕੁੱਲ 48 ਪ੍ਰਤੀਸ਼ਤ ਵੋਟਰਾਂ ਨੇ ਵੋਟਿੰਗ ਦਰਜ ਕੀਤੀ।

ਇਸ ਸਮੇਂ ਦੌਰਾਨ, ਬੂਥ ਕੈਪਚਰਿੰਗ ਅਤੇ ਪ੍ਰਿੰਟਿੰਗ ਗਲਤੀਆਂ ਕਾਰਨ ਪੰਜ ਜ਼ਿਲ੍ਹਿਆਂ ਦੇ 16 ਪੋਲਿੰਗ ਬੂਥਾਂ 'ਤੇ ਵੋਟਿੰਗ ਰੱਦ ਕਰ ਦਿੱਤੀ ਗਈ। ਇਹ ਮਾਮਲਾ ਚੋਣ ਕਮਿਸ਼ਨ ਦੇ ਧਿਆਨ ਵਿਚ ਲਿਆਂਦਾ ਗਿਆ। ਇਸ ਤੋਂ ਬਾਅਦ ਬੀਤੇ ਦਿਨ ਦੁਬਾਰਾ ਵੋਟਿੰਗ ਕਰਵਾਈ ਗਈ।