ਰੈਲੀ ਕਰਨ ਪਹੁੰਚੇ ਭਾਜਪਾ ਆਗੂਆਂ ਦਾ ਕਿਸਾਨ ਜਥੇਬੰਦੀਆਂ ਵਲੋਂ ਭਾਰੀ ਵਿਰੋਧ 

ਏਜੰਸੀ

ਖ਼ਬਰਾਂ, ਪੰਜਾਬ

ਰੈਲੀ ਕਰਨ ਪਹੁੰਚੇ ਭਾਜਪਾ ਆਗੂਆਂ ਦਾ ਕਿਸਾਨ ਜਥੇਬੰਦੀਆਂ ਵਲੋਂ ਭਾਰੀ ਵਿਰੋਧ 

image

image

image

image


ਮਾਨਸਾ, 17 ਜਨਵਰੀ (ਕੁਲਜੀਤ ਸਿੰਘ ਸਿੱਧੂ): ਅੱਜ ਮਾਨਸਾ ਦੇ ਵਾਰਡ ਨੰਬਰ 27 ਵਿਚ ਭਾਜਪਾ ਵਲੋਂ ਫ਼ਰਵਰੀ ਵਿਚ ਹੋਣ ਵਾਲੀਆਂ ਮਿਊਸੀਪਲ ਚੋਣਾਂ ਦੇ ਚਲਦਿਆਂ ਚੋਣ ਰੈਲੀ ਕਰਨ ਪਹੁੰਚੇ ਭਾਜਪਾ ਆਗੂਆਂ ਦਾ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਵਿਰੋਧ ਕੀਤਾ ਗਿਆ ਭਾਜਪਾ ਦੇ ਆਗੂ ਸੂਰਜ ਛਾਵੜਾ ਅਤੇ ਹੋਰਾਂ ਆਗੂਆਂ ਨੂੰ ਬਿਨਾਂ ਰੈਲੀ ਕੀਤੇ ਹੀ ਅਪਣੇ ਵਾਹਨ ਛੱਡ ਕੇ ਵਾਪਸ ਜਾਣਾ ਪਿਆ | 
ਪ੍ਰੈੱਸ ਬਿਆਨ ਜਾਰੀ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਐਡਵੋਕੇਟ ਬਲਕਰਨ ਸਿੰਘ ਬੱਲੀ, ਗੁਰਜੰਟ ਸਿੰਘ ਮਾਨਸਾ, ਭਾਰਤੀ ਕਿਸਾਨ ਯੂਨੀਅਨ ਡਕੌਾਦਾ ਦੇ ਆਗੂ ਐਡਵੋਕੇਟ ਬਲਵੀਰ ਕੌਰ ਤੇ ਬਲਵਿੰਦਰ ਸ਼ਰਮਾ, ਜਮਹੂਰੀ ਕਿਸਾਨ ਸਭਾ ਦੇ ਆਗੂ ਮੇਜ਼ਰ ਸਿੰਘ ਦੂਲੋਵਾਲ, ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਆਗੂ ਤੇਜ਼ ਸਿੰਘ ਚਕੇਰੀਆਂ ਨੇ ਕਿਹਾ ਕਿ ਮੋਦੀ ਸਰਕਾਰ ਦੁਆਰਾ ਲਿਆਂਦੇ ਤਿੰਨ ਲੋਕ ਮਾਰੂ ਕਾਨੂੰਨ ਜਿਸ ਨੂੰ ਰੱਦ ਕਰਵਾਉਣ ਲਈ ਦਿੱਲੀ ਵਾਰਡਾਂ 'ਤੇ ਅੱਜ 52 ਦਿਨ ਹੋ ਗਏ | ਸੰਘਰਸ਼ ਕਰ ਰਹੇ ਕਿਸਾਨ ਮਜਦੂਰਾਂ ਦੀਆਂ ਲਗਾਤਾਰ ਸ਼ਹੀਦੀਆਂ ਹੋ ਰਹੀਆਂ ਹਨ ਪਰ ਦੂਸਰੇ ਪਾਸੇ ਸੈਂਕੜੇ ਕਿਸਾਨ ਮਜਦੂਰਾਂ ਦੀ ਮੌਤ ਦੀ ਜ਼ਿੰਮੇਵਾਰ  ਭਾਜਪਾ  ਪੰਜਾਬ ਅੰਦਰ ਮਿਊਸੀਪਲ ਚੋਣਾਂ ਦੀ ਤਿਆਰੀ ਕਰ ਕੇ ਰੈਲੀਆਂ ਕਰਨ ਜਾ ਰਹੀ ਹੈ, ਪੰਜਾਬ ਦੇ ਲੋਕ ਕਦੇ ਬਰਦਾਸ਼ਤ  ਨਹੀ ਕਰਨਗੇ | 
ਜੇਕਰ ਭਾਜਪਾ ਰੈਲੀ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਉਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ |
 ਕਿਸਾਨ ਜਥੇਬੰਦੀਆਂ ਨੇ ਭਾਜਪਾ ਆਗੂਆਂ ਵਿਰੁਧ ਨਾਹਰੇਬਾਜ਼ੀ ਕੀਤੀ ਅਤੇ ਸੂਰਜ ਛਾਵੜਾ ਦੀ ਗੱਡੀ ਦਾ ਘਿਰਾਉ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਘੇਰੇ 'ਚ ਗੱਡੀ ਛੱਡ ਕੇ ਭੱਜਣਾ ਪਿਆ | ਆਗੂਆਂ ਨੇ ਐਲਾਨ ਕੀਤਾ ਕਿ ਭਾਜਪਾ ਦੇ ਆਗੂਆਂ ਨੂੰ ਸ਼ਹਿਰ ਵਿਚ ਚੋਣ ਪ੍ਰਚਾਰ ਨਹੀਂ ਕਰਨ ਦਿਤਾ ਜਾਵੇਗਾ ਅਤੇ ਹਰ ਵਾਰਡ 'ਚ ਇਸੇ ਤਰ੍ਹਾਂ ਵਿਰੋਧ ਕੀਤਾ ਜਾਵੇਗਾ |