ਚਰਨਜੀਤ ਚੰਨੀ ਹੀ ਹੋਣਗੇ ਕਾਂਗਰਸ ਦਾ CM ਚਿਹਰਾ! ਵਾਇਰਲ ਵੀਡੀਓ ਤੋਂ ਮਿਲਿਆ ਸੰਕੇਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਸਲੀ ਮੁੱਖ ਮੰਤਰੀ ਉਹ ਹੈ ਜਿਸ ਨੂੰ ਜ਼ਬਰਦਸਤੀ ਕੁਰਸੀ 'ਤੇ ਬਿਠਾਇਆ ਜਾਵੇ। ਉਸ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਮੈਂ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਹਾਂ।- Sonu Sood

Charanjit Channi

 

ਚੰਡੀਗੜ੍ਹ - ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 2022 ਦੀਆਂ ਚੋਣਾਂ ਵਿਚ ਵੀ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਚਰਨਜੀਤ ਚੰਨੀ ਹੀ ਹੋਣਗੇ। ਇਸ ਵੀਡੀਓ ਤੋਂ ਪੂਰੇ-ਪੂਰੇ ਸੰਕੇਤ ਮਿਲ ਰਹੇ ਹਨ। ਕਾਂਗਰਸ ਨੇ ਸੋਸ਼ਲ ਮੀਡੀਆ 'ਤੇ ਬਾਲੀਵੁੱਡ ਸਟਾਰ ਸੋਨੂੰ ਸੂਦ ਦਾ ਇੱਕ ਵੀਡੀਓ ਜਾਰੀ ਕੀਤਾ ਹੈ। ਇਸ 'ਚ ਸੋਨੂੰ ਸੂਦ ਨਵੇਂ ਸੀਐੱਮ ਦੀਆਂ ਖੂਬੀਆਂ ਦੀ ਗੱਲ ਕਰਦਾ ਹੈ ਅਤੇ ਉਸ ਤੋਂ ਬਾਅਦ ਵੀਡੀਓ 'ਚ ਮੁੱਖ ਮੰਤਰੀ ਚੰਨੀ ਦੀ ਫੁਟੇਜ ਵੀ ਚੱਲ ਦੀ ਹੈ ਪਰ ਸਿੱਧੂ ਇਸ ਵੀਡੀਓ 'ਚੋਂ ਪੂਰੀ ਤਰ੍ਹਾਂ ਗਾਇਬ ਹਨ। 

ਖਾਸ ਗੱਲ ਇਹ ਹੈ ਕਿ ਇਸ ਵੀਡੀਓ 'ਚ ਇਕ ਪਾਸੇ ਸੀਐੱਮ ਚੰਨੀ ਦੀ ਅਗਵਾਈ 'ਚ ਚੋਣ ਲੜਨ ਦਾ ਸੰਕੇਤ ਦਿੱਤਾ ਗਿਆ ਹੈ। ਵੀਡੀਓ 'ਚ ਸੋਨੂੰ ਸੂਦ ਕਹਿ ਰਹੇ ਹਨ, ਜਿਸ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਉਹ ਮੁੱਖ ਮੰਤਰੀ ਦਾ ਉਮੀਦਵਾਰ ਹੈ, ਉਹ ਅਸਲ 'ਚ ਸਹੀ ਮੁੱਖ ਮੰਤਰੀ ਤੇ ਅਸਲ ਵਿਚ ਰਾਜਾ ਹੈ। 36 ਸੈਕਿੰਡ ਦੀ ਇਸ ਵੀਡੀਓ 'ਚ ਸੋਨੂੰ ਸੂਦ ਕਹਿ ਰਹੇ ਹਨ ਕਿ ਅਸਲੀ ਮੁੱਖ ਮੰਤਰੀ ਉਹ ਹੈ

 ਜਿਸ ਨੂੰ ਜ਼ਬਰਦਸਤੀ ਕੁਰਸੀ 'ਤੇ ਬਿਠਾਇਆ ਜਾਵੇ। ਉਸ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਮੈਂ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਹਾਂ। ਮੈਂ ਹੱਕਦਾਰ ਹਾਂ ਉਹ ਕੋਈ ਅਜਿਹਾ ਹੋਣਾ ਚਾਹੀਦਾ ਹੈ ਜੋ ਬੈਕ ਬੈਂਚਰ ਹੋਵੇ। ਉਸ ਨੂੰ ਪਿੱਛੇ ਤੋਂ ਚੁੱਕੋ ਅਤੇ ਉਸ ਨੂੰ ਕਹੋ ਕਿ ਤੁਸੀਂ ਲਾਇਕ ਹੋ, ਤੁਸੀਂ ਮੁੱਖ ਮੰਤਰੀ ਬਣੋ। ਜੇ ਅਜਿਹਾ ਵਿਅਕਤੀ ਮੁੱਖ ਮੰਤਰੀ ਬਣ ਜਾਂਦਾ ਹੈ, ਉਹ ਦੇਸ਼ ਨੂੰ ਬਦਲ ਸਕਦਾ ਹੈ।