Kapurthala News : ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਮੰਗਣੀ ਤੋਂ ਵਾਪਸ ਆ ਰਹੇ ਪਰਵਾਰ ਦੀ ਪਲਟੀ ਕਾਰ, ਇਕ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਤੂੜੀ ਨਾਲ ਭਰੀ ਟਰਾਲੀ ਦੀ ਖੁੱਲ੍ਹੀ ਹੁੱਕ ਫ਼ਸਣ ਕਾਰਨ ਵਾਪਰਿਆ ਹਾਦਸਾ

family returning from engagement overturns car, one killed in Kaputhala Latest News in Punjabi

family returning from engagement overturns car, one killed in Kaputhala Latest News in Punjabi  : ਕਪੂਰਥਲਾ ਦੇ ਸੁਲਤਾਨਪੁਰ ਲੋਧੀ ਰੋਡ 'ਤੇ ਕੱਲ੍ਹ ਸ਼ਾਮ ਕਰੀਬ 7.30 ਵਜੇ ਇਕ ਕਾਰ ਅਚਾਨਕ ਪਲਟ ਗਈ, ਜਿਸ ਵਿਚ ਕਾਰ ਵਿਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਜਦੋਂ ਕਿ ਕਾਰ ਵਿਚ ਬੈਠੀ ਇੱਕ ਔਰਤ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਦਸਿਆ ਜਾ ਰਿਹਾ ਹੈ ਕਿ ਤੂੜੀ ਨਾਲ ਭਰੀ ਟਰਾਲੀ ਦੀ ਹੁੱਕ ਸਾਹਮਣੇ ਤੋਂ ਖੁੱਲ੍ਹੀ ਸੀ, ਜੋ ਕਾਰ ਦੇ ਸਾਈਡ ਸ਼ੀਸ਼ੇ ਵਿਚ ਫਸ ਗਈ ਅਤੇ ਕਾਰ ਪਲਟ ਗਈ। ਦਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਅਪਣੇ ਕਿਸੇ ਜਾਣਕਾਰ ਦੀ ਬੇਟੀ ਦੀ ਮੰਗਣੀ ਵਿਚ ਸ਼ਾਮਲ ਹੋਣ ਮਗਰੋਂ ਜਲੰਧਰ ਤੋਂ ਕਪੂਰਥਲਾ ਘਰ ਵਾਪਸ ਜਾ ਰਹੇ ਸੀ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਰਾਹਗੀਰਾਂ ਦੀ ਮਦਦ ਨਾਲ ਦੋਵਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਡਾਕਟਰ ਨੇ ਵਿਅਕਤੀ ਨੂੰ ਮ੍ਰਿਤਕ ਐਲਾਨ ਦਿਤਾ। ਜਦੋਂ ਕਿ ਔਰਤ ਨੂੰ ਮੁਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿਤੀ ਗਈ। ਦੂਜੇ ਪਾਸੇ ਡੀਐਸਪੀ ਸਬ-ਡਵੀਜਨ ਦੀਪਕਰਨ ਸਿੰਘ ਨੇ ਕਿਹਾ ਕਿ ਸਿਟੀ ਪੁਲਿਸ ਸਟੇਸ਼ਨ ਨੇ ਕਾਰ ਅਤੇ ਟਰਾਲੀ ਨੂੰ ਅਪਣੀ ਹਿਰਾਸਤ ਵਿਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿਤੀ ਹੈ।

ਮ੍ਰਿਤਕ ਵਿਅਕਤੀ ਦੀ ਪਛਾਣ ਆਰ.ਪੀ ਸ਼ਰਮਾ (62 ਸਾਲ) ਵਜੋਂ ਹੋਈ ਹੈ, ਜੋ ਕਿ ਰੇਲ ਕੋਚ ਫ਼ੈਕਟਰੀ ਦੇ ਸਾਹਮਣੇ ਹਰਗੋਬਿੰਦ ਨਗਰ ਦਾ ਰਹਿਣ ਵਾਲਾ ਹੈ। ਉਸ ਦੀ ਜ਼ਖ਼ਮੀ ਪਤਨੀ ਦਾ ਨਾਮ ਰਮੇਸ਼ ਕੁਮਾਰੀ ਹੈ।

ਮੌਕੇ ਤੋਂ ਡੀਐਸਪੀ ਨੇ ਦਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿਚ ਰਖਿਆ ਗਿਆ ਹੈ।

(For more Punjabi news apart from family returning from engagement overturns car, one killed in Kaputhala Latest News in Punjabi  stay tuned to Rozana Spokesman)