Bathinda News : ਬਠਿੰਡਾ ’ਚ ਸ਼ਰਾਰਤੀ ਅਨਸਰਾਂ ਨੇ 8 ਘਰਾਂ ਨੂੰ ਲਗਾਈ ਸੀ ਅੱਗ ਮਾਮਲੇ ’ਚ ਪੀੜਤਾਂ ਨੂੰ ਸੌਂਪੀ ਵਿੱਤੀ ਮਦਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Bathinda News : SKM ਬਠਿੰਡਾ, DSP ਨੇ ਪੀੜਤਾਂ ਨੂੰ 50-50 ਹਜ਼ਾਰ ਰਾਸ਼ੀ ਦੇ ਚੈੱਕ ਭੇਟ ਕੀਤੇ, ਪੰਜਾਬ ਸਰਕਾਰ ਨੇ ਵਿੱਤੀ ਮਦਦ ਦਾ ਕੀਤਾ ਸੀ ਐਲਾਨ

SKM ਬਠਿੰਡਾ, DSP ਨੇ ਪੀੜਤਾਂ ਨੂੰ 50-50 ਹਜ਼ਾਰ ਰਾਸ਼ੀ ਦੇ ਚੈੱਕ ਭੇਟ ਕਰਦੇ ਹੋਏ

Bathinda News in Punjabi : ਪਿਛਲੇ ਦਿਨੀ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲੇ ਵਿਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ 8 ਘਰਾਂ ਨੂੰ ਅੱਗ ਲਗਾਈ ਗਈ ਸੀ, SDM ਬਲਕਰਨ ਸਿੰਘ ਮਾਹਲ, DSP ਭੁੱਚੋ ਰਾਵਿੰਦਰ ਸਿੰਘ ਰੰਧਾਵਾ ਵੱਲੋਂ ਧਰਮਸ਼ਾਲਾ ਕੋਠੇ ਜੀਵਨ ਸਿੰਘ ਵਾਲਾ ਵਿਖੇ ਪੀੜਤਾਂ ਨੂੰ ਪੰਜਾਬ ਸਰਕਾਰ ਦੁਆਰਾ ਭੇਜੀ ਸਹਾਇਤਾ 50,50 ਹਜ਼ਾਰ ਰਾਸ਼ੀ ਦੇ ਚੈੱਕ ਭੇਂਟ ਕੀਤੇ ਹਨ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਵਿੱਤੀ ਮਦਦ ਦਾ ਐਲਾਨ ਕੀਤਾ ਸੀ ਜੋ ਅੱਜ ਪੀੜਤਾਂ ਨੂੰ ਸੌਂਪੀ ਗਈ ਹੈ। 

ਦੱਸਣਾ ਬਣਦਾ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਕੁੱਲ 10 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚੋਂ ਮੁੱਖ ਸਾਜ਼ਿਸ਼ਕਰਤਾ ਰਵਿੰਦਰ ਸਿੰਘ ਵੀ ਸ਼ਾਮਿਲ ਹੈ।

(For more news apart from Financial help given to the victims in case of 8 house fire in Bathinda News in Punjabi, stay tuned to Rozana Spokesman)