ਬਠਿੰਡਾ ਵਿੱਚ ਨੰਦਗੜ੍ਹ ਇਲਾਕੇ ’ਚ ਟਰਾਲੇ ਵਿੱਚੋਂ 415 ਸ਼ਰਾਬ ਦੀਆਂ ਪੇਟੀਆਂ ਬਰਾਮਦ
ਗੁਜਰਾਤ ਵਿੱਚ ਕੀਤੀ ਜਾਂਦੀ ਸੀ ਸ਼ਰਾਬ ਦੀ ਤਸਕਰੀ
415 boxes of liquor recovered from a trailer in Nandgarh area of Bathinda
ਬਠਿੰਡਾ: ਬਠਿੰਡਾ ਪੁਲਿਸ ਨੇ ਨੰਦਗੜ੍ਹ ਇਲਾਕੇ ਚੋਂ ਇੱਕ ਟਰਾਲੇ ਦੇ ਵਿੱਚੋਂ 415 ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਹਨ। ਇਹ ਸ਼ਰਾਬ ਦੀ ਤਸਕਰੀ ਗੁਜਰਾਤ ਇਲਾਕੇ ਵਿੱਚ ਕੀਤੀ ਜਾਂਦੀ ਸੀ ਅਤੇ ਉੱਥੇ ਸ਼ਰਾਬ ਵੇਚਣ ਲਈ ਲਿਜਾਈ ਜਾ ਰਹੀ ਸੀ। ਜਿਸ ਦੀ ਪੁਲਿਸ ਜਾਂਚ ਕੀਤੀ, ਤਾਂ ਟਰੱਕ ਦੇ ਉੱਤੇ ਜਾਅਲੀ ਨੰਬਰ ਪਲੇਟਾਂ ਲਾਈਆਂ ਹੋਈਆਂ ਸਨ। ਇਹਨਾਂ ਸ਼ਰਾਬ ਦੀਆਂ ਪੇਟੀਆਂ ਨੂੰ ਦੋ ਨੰਬਰ ਵਿਚ ਲਿਜਾਇਆ ਜਾ ਰਿਹਾ ਸੀ ਅਤੇ ਟਰੱਕ ਦੇ ਵਿੱਚ ਤਿੰਨ ਬੰਦੇ ਸਵਾਰ ਸਨ, ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਕੀ ਚਾਰ ਜਿਹੜੇ ਸ਼ਰਾਬ ਦੀ ਬਲੈਕ ਕਰਦੇ ਹਨ, ਉਹਨਾਂ ਦੀ ਗ੍ਰਿਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।