Bathinda Accident News: ਧੁੰਦ ਕਾਰਨ ਸਵਾਰੀਆਂ ਨਾਲ ਭਰੀ ਪੀਆਰਟੀਸੀ ਬੱਸ ਦਾ ਹੋਇਆ ਐਕਸੀਡੈਂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Bathinda Accident News: ਟਰਾਲੇ ਨਾਲ ਟਕਰਾਈ ਪੀਆਰਟੀਸੀ ਬੱਸ

Bathinda Accident News

ਬਠਿੰਡਾ ਵਿਚ ਅੱਜ ਵੀ ਸੰਘਣੀ ਧੁੰਦ ਕਾਰਨ ਵੱਡਾ ਹਾਦਸਾ ਵਾਪਰ ਗਿਆ। ਬਠਿੰਡਾ ਮਾਨਸਾ ਹਾਈਵੇ 'ਤੇ ਪਿੰਡ ਮਾਈਸਰਖਾਨਾ ਨੇੜੇ ਪੰਜਾਬ ਰੋਡਵੇਜ਼ ਦੀ ਬੱਸ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਟਕਰਾ ਗਈ। 

ਹਾਦਸੇ ਵਿਚ 40 ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ 8.45 ਦੇ ਕਰੀਬ ਰੋਡਵੇਜ਼ ਦੀ ਬੱਸ ਬਠਿੰਡਾ ਤੋਂ ਮਾਨਸਾ ਵੱਲ ਆ ਰਹੀ ਸੀ ਤਾਂ ਭਾਈ ਬਖਤੌਰ ਅਤੇ ਮਾਈਸਰਖਾਨਾ ਦੇ ਵਿਚਕਾਰ ਇਹ ਇਕ ਟਰਾਲੇ ਨਾਲ ਟਕਰਾ ਗਈ, ਜਿਸ ਕਾਰਨ ਬੱਸ ਵਿਚ ਸਵਾਰ 40 ਦੇ ਕਰੀਬ ਸਵਾਰੀਆ ਨੂੰ ਸੱਟਾਂ ਲੱਗੀਆਂ। 
 

ਇਸ ਘਟਨਾ ਦਾ ਪਤਾ ਲੱਗਦਿਆਂ ਹੀ ਡਾਕਟਰ ਤੇ ਪੁਲਿਸ ਘਟਨਾ ਵਾਲੀ ਜਗ੍ਹਾ 'ਤੇ ਪੁੱਜੇ ਅਤੇ ਜ਼ਖ਼ਮੀ ਸਵਾਰੀਆਂ ਦਾ ਇਲਾਜ ਕੀਤਾ। ਜ਼ਖ਼ਮੀ ਸਵਾਰੀਆਂ ਨੂੰ ਮੌਕੇ 'ਤੇ ਹੀ ਡਾਕਟਰੀ ਸਹਾਇਤਾ ਦਿੱਤੀ ਗਈ। ਹਾਦਸੇ ਵਿਚ ਦੋਵਾਂ ਵਾਹਨਾਂ ਦੇ ਪਰਖੱਚੇ ਉੱਡ ਗਏ। 

ਦੱਸ ਦੇਈਏ ਕਿ ਕੱਲ੍ਹ ਵੀ ਬਠਿੰਡਾ ਵਿਚ ਸੰਘਣੀ ਧੁੰਦ ਕਾਰਨ ਫਾਰਚੂਨਰ ਕਾਰ ਡਿਵਾਈਡਰ ਨਾਲ ਟਕਰਾ ਗਈ ਸੀ ਇਸ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ ਸੀ।