ਸੰਘਣੀ ਧੁੰਦ ਕਾਰਨ ਮੋਗਾ ’ਚ ਵਾਪਰਿਆ ਭਿਆਨਕ ਸੜਕ ਹਾਦਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟਰੱਕ ਅਤੇ ਕਾਰ ਦੀ ਹੋਈ ਟੱਕਰ, ਕਾਰ ਸਵਾਰ ਹੋਇਆ ਜ਼ਖ਼ਮੀ 

Terrible road accident in Moga due to dense fog

ਕੋਟਸੇਖਾ : ਮੋਗਾ ਦੇ ਕੋਟਸ਼ੇਖਾ ਰੋਡ 'ਤੇ ਪਿੰਡ ਜੇਨੇਰ ਨੇੜੇ ਐਤਵਾਰ ਸਵੇਰੇ ਪਈ ਸੰਘਣੀ ਧੁੰਦ ਕਾਰਨ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ । ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਟਰੱਕ ਓਵਰਟੇਕ ਕਰਨ ਸਮੇਂ ਕਾਰ ਨਾਲ ਟਕਰਾ ਗਿਆ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ । ਹਾਦਸੇ ਤੋਂ ਬਾਅਦ ਪਿੱਛੇ ਤੋਂ ਆ ਰਿਹਾ ਇੱਕ ਬਜਰੀ ਨਾਲ ਭਰਿਆ ਟਰੱਕ ਆਪਣਾ ਕੰਟਰੋਲ ਬੈਠਿਆ ਅਤੇ ਉਹ ਵੀ ਪਲਟ ਗਿਆ । ਹਾਦਸੇ ਦੌਰਾਨ ਕਾਰ ਚਾਲਕ ਗਿਆਨ ਸਿੰਘ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਮੋਗਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ । ਸੂਚਨਾ ਮਿਲਣ 'ਤੇ ਪੁਲਿਸ ਅਤੇ ਐਸ.ਐਸ.ਐਫ. ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਰਾਹਤ ਕਾਰਜ ਸ਼ੁਰੂ ਕੀਤੇ। ਮੌਕੇ 'ਤੇ ਮੌਜੂਦ ਇੱਕ ਐਸ.ਐਸ.ਐਫ. ਅਧਿਕਾਰੀ ਨੇ ਦੱਸਿਆ ਕਿ ਸਬਜ਼ੀਆਂ ਵਾਲਾ ਇੱਕ ਟਰੱਕ ਮੋਗਾ ਤੋਂ ਜੰਮੂ-ਕਸ਼ਮੀਰ ਜਾ ਰਿਹਾ ਸੀ ਜਦਕਿ ਕਾਰ ਸਵਾਰ ਮੋਗਾ ਵੱਲ ਜਾ ਰਿਹਾ ਸੀ। ਇਹ ਹਾਦਸਾ ਸੰਘਣੀ ਧੁੰਦ ਕਾਰਨ ਓਵਰਟੇਕ ਕਰਦੇ ਸਮੇਂ ਵਾਪਰਿਆ ਅਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜਦਿਕ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।