ਪੰਜਾਬ ਦਾ ਬਿਜਲੀ ਦੇ ਖੇਤਰ 'ਚ ਆਤਮ ਨਿਰਭਰ ਹੋਣਾ ਮਾਣ ਵਾਲੀ ਗੱਲ : ਕਾਂਗੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਿਜਲੀ ਨਵੀਂ ਅਤੇ ਨਵਿਆਉਣ ਯੋਗ ਊਰਜਾ ਸਰੋਤ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਸਾਡੇ ਲਈ ਮਾਨ ਦੀ ਗੱਲ ਹੈ........

Gurpreet Singh Kangar

ਪਟਿਆਲਾ  : ਬਿਜਲੀ ਨਵੀਂ ਅਤੇ ਨਵਿਆਉਣ ਯੋਗ ਊਰਜਾ ਸਰੋਤ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਸਾਡੇ ਲਈ ਮਾਨ ਦੀ ਗੱਲ ਹੈ ਕਿ ਪੰਜਾਬ ਬਿਜਲੀ ਦੇ ਖੇਤਰ ਵਿਚ ਆਤਮ ਨਿਰਭਰ ਹੈ ਅਤੇ ਆਪਣੇ ਬਹੁਮੁੱਲੇ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਮੁਹੱਈਆ ਕਰਵਾ ਰਿਹਾ ਹੈ। ਸ਼੍ਰੀ ਕਾਂਗੜ ਨੇ ਦਸਿਆ ਕਿ ਖੇਤੀਬਾੜੀ ਖਪਤਕਾਰਾਂ ਨੂੰ ਮੁਫ਼ਤ ਬਿਜਲੀ ਸਪਲਾਈ ਕਰਨ ਤੋਂ ਇਲਾਵਾ ਅਤੇ ਝੋਨੇ ਦੇ ਸੀਜ਼ਨ ਦੌਰਾਨ ਬਿਨਾਂ ਕਿਸੇ ਰੁਕਾਵਟ ਦੇ 8 ਘੰਟੇ ਬਿਜਲੀ ਦੀ ਸਪਲਾਈ ਦਿਤੀ ਜਾਂਦੀ ਹੈ। ਇਹ ਵਿਚਾਰ ਸ. ਕਾਂਗੜ ਨੇ ਇਕ ਪ੍ਰੈਸ ਰਿਲੀਜ਼ ਜਾਰੀ ਕਰਕੇ ਪੇਸ਼ ਕੀਤੇ।

 ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਉਦਯੋਗਿਕ ਪੱਖੀ ਨੀਤੀਆਂ ਲਾਗੂ ਕੀਤੀਆਂ ਹਨ, ਜਿਹਨਾਂ ਵਿਚ ਉਦਯੋਗ ਲਈ ਇਕ ਪ੍ਰਚੂਨ ਟੈਰਿਫ 5 ਰੁਪਏ ਪ੍ਰਤੀ ਯੂਨਿਟ ਹੈ ਅਤੇ 1 ਅਕਤੂਬਰ ਤੋਂ 31 ਮਾਰਚ ਦੇ ਦੌਰਾਨ ਰਾਤ 10 ਤੋਂ ਸਵੇਰੇ 6 ਵਜੇ ਤੱਕ ਖਪਤ ਕਰਨ ਤੇ 1.25/- ਪ੍ਰਤੀ ਯੂਨਿਟ ਦੀ ਛੋਟ ਦਿੱਤੀ ਹੈ। ਅਜਿਹੇ ਉਪਾਅ ਨਾਲ ਵਧੀਆ ਨਤੀਜਾ ਹਾਸਲ ਕੀਤਾ ਗਿਆ ਹੈ ਅਤੇ ਉਦਯੋਗਿਕ ਕੀਤਾ ਗਿਆ ਹੈ ਅਤੇ ਖਪਤ ਵਿੱਚ 10% ਤੋਂ ਵੱਧਾ ਸਾਲ 2018-19 ਦੇ ਦੌਰਾਨ ਰਿਕਾਰਡ ਕੀਤਾ ਗਿਆ ਹੈ।

ਹਾਂਲਾਂਕਿ ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਦੇ ਕੁਝ ਮੌਕਾਪ੍ਰਸਤ ਰਾਜਨੀਤੀ ਤੋਂ ਪ੍ਰੇਰਿਤ ਵਿਅਕਤੀਆਂ ਵਲੋਂ ਪੂਰੀ ਤਰ੍ਹਾਂ ਬੇ-ਬੁਨਿਆਦ ਨਿੰਦਫੀ ਮੁਹਿਮ ਸ਼ੁਰੂ ਕੀਤੀ ਗਈ ਹੈ, ਪੰਜਾਬ ਵਿਚ ਬਿਜਲੀ ਸਪਲਾਈ ਦੇ ਖਰਚੇ ਬਹੁਤ ਜਿਆਦਾ ਹੁੰਦੇ ਹਨ। ਹਾਂਲਾਂਕਿ ਮਾਨਯੋਗ ਪੰਜਾਬ ਸਟੇਟ ਬਿਜਲੀ ਰੈਗੂਲੇਟਰੀ ਕਮਿਸ਼ਨ, ਚੰਡੀਗੜ੍ਹ ਵੱਲੋਂ ਜਾਰੀ ਕੀਤੇ ਟੈਰਿਫ ਆਦੇਸ਼ਾਂ ਅਨੁਸਾਰ ਸਹੀ ਅਤੇ ਸਪੱਸ਼ਟ ਬਿਜਲੀ ਦੇ ਬਿੱਲ ਜਾਰੀ ਕੀਤੇ ਜਾ ਰਹੇ ਹਨ।