ਚੰਡੀਗੜ੍ਹ 'ਚ ਰੋਜ਼ ਫੈਸਟੀਵਲ ਦੀ ਧੂਮ, ਵੱਡੀ ਗਿਣਤੀ 'ਚ ਪਹੁੰਚ ਰਹੇ ਸੈਲਾਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਲਾਬ ਦੇ ਫੁੱਲਾਂ ਦੀ ਮਹਿਕ ਵਿਚਕਾਰ ਸੱਭਿਆਚਾਰਕ ਪ੍ਰੋਗਰਾਮ ਅਤੇ ਸਟੇਜ ਸ਼ੋਅ ਵੀ ਚੱਲ ਰਹੇ

photo

 

ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 16 ਸਥਿਤ ਜ਼ਾਕਿਰ ਹੁਸੈਨ ਰੋਜ਼ ਗਾਰਡਨ ਵਿਖੇ ਚੱਲ ਰਹੇ 3 ਰੋਜ਼ਾ ਰੋਜ਼ ਫੈਸਟੀਵਲ ਵਿੱਚ ਵੱਡੀ ਗਿਣਤੀ ਵਿੱਚ ਸੈਲਾਨੀ ਪਹੁੰਚ ਰਹੇ ਹਨ। ਗੁਲਾਬ ਦੇ ਫੁੱਲਾਂ ਦੀ ਮਹਿਕ ਅਤੇ ਰੰਗਾਂ ਵਿਚਕਾਰ ਇੱਥੇ ਕਈ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਅਤੇ ਸਟੇਜ ਸ਼ੋਅ ਹੋ ਰਹੇ ਹਨ। ਇਹ ਫੈਸਟੀਵਲ ਕੱਲ੍ਹ ਸ਼ੁਰੂ ਹੋਇਆ ਸੀ। ਵੀਕਐਂਡ 'ਤੇ ਸੈਲਾਨੀਆਂ ਦੀ ਗਿਣਤੀ ਹੋਰ ਵਧਣ ਦੀ ਉਮੀਦ ਹੈ। ਮੇਲੇ ਵਿੱਚ ਕਈ ਰਾਜਾਂ ਤੋਂ ਕਲਾਕਾਰ ਇੱਥੇ ਪੁੱਜੇ ਹਨ। ਇਸ ਦੇ ਨਾਲ ਹੀ ਬੱਚਿਆਂ ਨੂੰ ਹਸਾਉਣ ਲਈ ਕਲਾਕਾਰ ਵੀ ਇੱਥੇ ਪੁੱਜੇ ਹਨ। ਫਿਲਮੀ ਸਿਤਾਰੇ ਵੀ ਇੱਥੇ ਆਪਣੇ ਸ਼ੋਅ ਦਿਖਾ ਰਹੇ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਕੰਮ ਕਰਨ ਆਏ ਨੇਪਾਲੀ ਯਾਤਰੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਲੁੱਟ ਕੇ ਲੈ ਕੇ ਫੋਨ

ਦੂਜੇ ਪਾਸੇ ਫੂਡ ਕੋਰਟ ਵਿੱਚ ਵੱਖ-ਵੱਖ ਰਾਜਾਂ ਦੇ ਮਸ਼ਹੂਰ ਪਕਵਾਨ ਉਪਲਬਧ ਕਰਵਾਏ ਗਏ ਹਨ। ਇੱਥੇ ਕਰੀਬ 30 ਫੂਡ ਕਾਰਨਰ ਹੋਣਗੇ, ਜਿੱਥੇ ਕਈ ਰਾਜਾਂ ਦੀਆਂ ਰਵਾਇਤੀ ਖਾਣ-ਪੀਣ ਵਾਲੀਆਂ ਵਸਤੂਆਂ ਵੀ ਹੋਣਗੀਆਂ। ਇਨ੍ਹਾਂ ਤੋਂ ਇਲਾਵਾ ਸ਼ਾਮ ਨੂੰ ਹੋਣ ਵਾਲੇ ਲਾਈਟ ਐਂਡ ਸਾਊਂਡ ਸ਼ੋਅ ਨੂੰ ਵੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। 51ਵੇਂ ਰੋਜ਼ ਫੈਸਟੀਵਲ ਵਿੱਚ 831 ਕਿਸਮਾਂ ਦੇ ਗੁਲਾਬ ਰੱਖੇ ਗਏ ਹਨ।

ਇਹ ਵੀ ਪੜ੍ਹੋ : ਜਲੰਧਰ 'ਚ ਇਨਸਾਨੀਅਤ ਸ਼ਰਮਸਾਰ, ਕੂੜੇ ਦੇ ਢੇਰ 'ਚੋਂ ਮਿਲਿਆ ਬੱਚੇ ਦਾ ਭਰੂਣ

ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਅਤੇ ਕੋਰੋਨਾ ਪ੍ਰੋਟੋਕੋਲ ਦੇ ਤਹਿਤ ਲੋਕ ਪਿਛਲੇ 2 ਸਾਲਾਂ ਵਿੱਚ ਜ਼ਿਆਦਾ ਆਨੰਦ ਨਹੀਂ ਲੈ ਸਕੇ ਹਨ। ਇੱਥੇ ਕਈ ਰਵਾਇਤੀ ਨਾਚ ਆਦਿ ਪੇਸ਼ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਫੋਟੋਗ੍ਰਾਫੀ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਇੱਥੇ ਕਠਪੁਤਲੀ ਸ਼ੋਅ ਵੀ ਚੱਲ ਰਿਹਾ ਹੈ। ਮੇਲੇ ਵਿੱਚ ਮਿਸਟਰ ਅਤੇ ਮਿਸ ਰੋਜ਼ ਮੁਕਾਬਲਾ ਵੀ ਰੱਖਿਆ ਗਿਆ। ਐਤਵਾਰ ਨੂੰ ਸਵੇਰੇ 10 ਵਜੇ ਪੰਡਿਤ ਸੁਭਾਸ਼ ਘੋਸ਼ ਦੁਆਰਾ ਸ਼ਾਸਤਰੀ ਸੰਗੀਤ ਦੀ ਪੇਸ਼ਕਾਰੀ ਦਿੱਤੀ ਜਾਵੇਗੀ।