ਅਮਰੀਕਾ ਤੋਂ ਕੱਢਿਆ ਜੰਡਿਆਲਾ ਦਾ 19 ਸਾਲਾ ਨੌਜਵਾਨ ਜਸਨੂਰ ਸਿੰਘ ਪਹੁੰਚਿਆ ਘਰ
20 ਦਿਨ ਪਹਿਲਾਂ ਹੀ ਬਾਰਡਰ ਟੱਪ ਕੇ ਅਮਰੀਕਾ ’ਚ ਹੋਇਆ ਸੀ ਦਾਖ਼ਲ
ਅਮਰੀਕਾ ਵਿਚ ਜਦੋਂ ਤੋਂ ਟਰੰਪ ਸਰਕਾਰ ਬਣੀ ਹੈ ਉਦੋਂ ਤੋਂ ਲਗਾਤਾਰ ਵੱਖ-ਵੱਖ ਦੇਸ਼ਾਂ ਦੇ ਗੈਰਕਾਨੂੰਨੀ ਤੌਰ ’ਤੇ ਗਏ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਕਢਿਆ ਜਾ ਰਿਹਾ ਹੈ ਤੇ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ਾਂ ਵਿਚ ਜਹਾਜ਼ਾਂ ਰਾਹੀਂ ਵਾਪਸ ਭੇਜਿਆ ਜਾ ਰਿਹਾ ਹੈ। ਇਸ ਦੌਰਾਨ ਭਾਰਤ ਦੇ ਗੈਰਕਾਨੂੰਨੀ ਤੌਰ ’ਤੇ ਗਏ ਨੌਜਵਾਨਾਂ ਨੂੰ ਵੀ ਤਿੰਨ ਵੱਖ-ਵੱਖ ਜਹਾਜ਼ਾਂ ਰਾਹੀਂ ਅਮਰੀਕਾ ਤੋਂ ਕੱਢ ਕੇ ਵਾਪਸ ਭੇਜਿਆ ਗਿਆ ਹੈ, ਜਿਨ੍ਹਾਂ ਵਿਚੋਂ ਕਾਫ਼ੀ ਨੌਜਵਾਨ ਪੰਜਾਬ ਦੇ ਵੀ ਹਨ।
ਅਮਰੀਕਾ ਤੋਂ ਆਏ ਤੀਜੇ ਜਹਾਜ਼ ਵਿਚ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਨਵਾਂਕੋਟ ਦਾ ਨੌਜਵਾਨ ਜਸਨੂਰ ਸਿੰਘ ਵੀ ਆਪਣੇ ਘਰ ਪਹੁੰਚਿਆ ਜਿਸ ਦੀ ਉਮਰ 19 ਸਾਲ ਹੈ। ਜਸਨੂਰ ਸਿੰਘ ਦੇ ਦਾਦਾ ਜੀ ਨੇ ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡਾ ਪਰਿਵਾਰ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਸੀ ਕਿ ਸਾਡਾ ਬੱਚਾ ਪਤਾ ਨਹੀਂ ਕਿਹੜੇ ਹਾਲਾਤ ਵਿਚ ਹੋਵੇਗਾ, ਪਰ ਅੱਜ ਸਾਡਾ ਬੱਚਾ ਸਹੀ ਸਲਾਮਤ ਆਪਣੇ ਘਰ,
ਆਪਣੇ ਪਰਿਵਾਰ ਵਿਚ ਪਹੁੰਚ ਗਿਆ ਹੈ ਜਿਸ ਨਾਲ ਸਾਡਾ ਪਰਿਵਾਰ ਬਹੁਤ ਖ਼ੁਸ਼ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਜਿਹੜੇ ਨੌਜਵਾਨਾਂ ਨੂੰ ਅਮਰੀਕਾ ’ਚੋਂ ਕਢਿਆ ਜਾ ਰਿਹਾ ਹੈ ਉਨ੍ਹਾਂ ਨੂੰ ਨੌਕਰੀ ਦਿਤੀ ਜਾਵੇ ਤੇ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਅਮਰੀਕਾ ’ਚੋਂ ਕੱਢੇ ਨੌਜਵਾਨ ਆਪਣੀ ਅੱਗੇ ਦੀ ਜ਼ਿੰਦਗੀ ਚੰਗਾ ਤਰ੍ਹਾਂ ਜੀਅ ਸਕਣ।
ਉਨ੍ਹਾਂ ਕਿਹਾ ਕਿ ਜਿਹੜੇ ਏਜੰਟ ਗ਼ਲਤ ਤਰੀਕੇ ਨਾਲ ਨੌਜਵਾਨਾਂ ਨੂੰ ਬਾਹਰਲੇ ਦੇਸ਼ਾਂ ਵਿਚ ਭੇਜਦੇ ਹਨ ਉਨ੍ਹਾਂ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਜਲੰਧਰ ਦੇ ਇਕ ਏਜੰਟ ਨੂੰ ਅਸੀਂ ਸਾਰੀ ਰਕਮ ਨਕਦ ਦਿਤੀ ਸੀ ਜਿਸ ਨੇ ਸਾਨੂੰ ਕਿਹਾ ਸੀ ਕਿ ਮੈਂ ਜਸਨੂਰ ਸਿੰਘ ਨੂੰ ਇਕ ਨੰਬਰ ਵਿਚ ਸਿੱਧਾ ਜਹਾਜ਼ ਰਾਹੀਂ ਅਮਰੀਕਾ ਭੇਜਾਂਗਾ ਪਰ ਏਜੰਟ ਨੇ ਸਾਡੇ ਬੱਚੇ ਨੂੰ ਡੰਕੀ ਲਗਵਾ ਕੇ ਅਮਰੀਕਾ ਭੇਜਿਆ।
ਉਨ੍ਹਾਂ ਕਿਹਾ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਏਜੰਟ ਜਸਨੂਰ ਸਿੰਘ ਨੂੰ ਡੰਕੀ ਲਗਵਾ ਕੇ ਅਮਰੀਕਾ ਭੇਜ ਰਿਹਾ ਹੈ ਤਾਂ ਅਸੀਂ ਏਜੰਟ ਨੂੰ ਕਿਹਾ ਕਿ ਤੂੰ ਸਾਡੇ ਬੱਚੇ ਨੂੰ ਵਾਪਸ ਪੰਜਾਬ ਬੁਲਾ ਲੈ ਅਸੀਂ ਉਸ ਨੂੰ ਅੱਗੇ ਨਹੀਂ ਭੇਜਣਾ ਪਰ ਏਜੰਟ ਨੇ ਅਸੀਂ ਇਕ ਨਾ ਸੁਣੀ ਤੇ ਪਨਾਮਾ ਦੇ ਜੰਗਲਾਂ ਰਾਹੀ ਹੀ ਸਾਡੇ ਬੱਚੇ ਨੂੰ ਅਮਰੀਕਾ ਭੇਜਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਗਏ ਸਨ ਤੇ ਟਰੰਪ ਨਾਲ ਮੁਲਾਕਾਤ ਕੀਤੀ ਸੀ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਟਰੰਪ ਨੂੰ ਕਹਿਣਾ ਚਾਹੀਦਾ ਸੀ ਕਿ ਜਿਹੜੇ ਨੌਜਵਾਨਾਂ ਨੂੰ ਅਮਰੀਕਾ ਵਿਚੋਂ ਕਢਿਆ ਜਾ ਰਿਹਾ ਹੈ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਭਾਰਤ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਸਾਡੇ ਸਿੱਖ ਨੌਜਵਾਨਾਂ ਦੀ ਦਸਤਾਰਾਂ ਉਤਰਾ ਦਿਤੀਆਂ ਜਾਂਦੀਆਂ ਹੈ ਤੇ ਉਥੋਂ ਦੇ ਲੋਕ ਕਹਿੰਦੇ ਹਨ ਕਿ ਸਾਨੂੰ ਤੁਹਾਡੇ ਧਰਮ ਨਾ ਕੋਈ ਵਾਸਤਾ ਨਹੀਂ ਹੈ, ਉਥੋਂ ਦੇ ਲੋਕ ਕਹਿੰਦੇ ਹਨ ਜਿੰਦਾਂ ਤੁਸੀਂ ਗ਼ਲਤ ਤਰੀਕੇ ਨੇ ਸਾਡੇ ਦੇਸ਼ ਵਿਚ ਆਏ ਹਨ ਅਸੀਂ ਵੀ ਤੁਹਾਡੇ ਨਾਲ ਗ਼ਲਤ ਵਿਵਹਾਰ ਕਰਨਾ ਹੈ।
ਉਨ੍ਹਾਂ ਕਿਹਾ ਕਿ ਆਡੀਆਂ ਸਰਕਾਰਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਨੌਕਰੀਆਂ ਦੇਣ ਤਾਂ ਜੋ ਭਾਰਤ ਜਾਂ ਪੰਜਾਬ ਦੇ ਨੌਜਵਾਨ ਬਾਹਰਲੇ ਮੁਲਕਾਂ ਵੱਲ ਨੂੰ ਨਾ ਭੱਜਣ ਤੇ ਪੰਜਾਬ ਨੂੰ ਖ਼ੁਸ਼ਹਾਲ ਬਣਾਇਆ ਜਾ ਸਕੇ। ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਕਿਹਾ ਕਿ ਗ਼ਲਤ ਤਰੀਕੇ ਨਾਲ ਬਾਹਰਲੇ ਦੇਸ਼ਾਂ ਵਿਚ ਨਾ ਜਾਓ ਜੇ ਜਾਣਾ ਹੈ ਤਾਂ ਸਹੀ ਤਰੀਕੇ ਨਾਲ ਬਾਹਰਲੇ ਦੇਸ਼ਾਂ ਵਿਚ ਜਾਓ।
ਜਸਨੂਰ ਸਿੰਘ ਨੇ ਕਿਹਾ ਕਿ ਮੈਂ 14 ਜੂਨ 2024 ਨੂੰ ਦਿੱਲੀ ਤੋਂ ਫਲਾਈਟ ਫੜੀ ਸੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਵੱਖ-ਵੱਖ ਦੇਸ਼ਾਂ ’ਚੋਂ ਜਹਾਜ਼, ਟੈਕਸੀਆਂ, ਕਿਸਤੀਆਂ ਤੇ ਜੰਗਲਾਂ ਵਿਚੋਂ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ 29 ਜਨਵਰੀ 2025 ਨੂੰ ਬਾਰਡਰ ਟੱਪ ਕੇ ਅਮਰੀਕਾ ਵਿਚ ਦਾਖ਼ਲ ਹੋਏ ਸੀ ਤੇ ਨਾਲ ਹੀ ਅਮਰੀਕਾ ਦੀ ਪੁਲਿਸ ਨੇ ਸਾਨੂੰ ਫੜ ਲਿਆ ਤੇ ਚੌਕੀ ਵਿਚ ਲੈ ਗਏ ਤੇ ਨਾਲ ਹੀ ਕਾਰਵਾਈ ਸ਼ੁਰੂ ਕਰ ਦਿਤੀ।
ਉਨ੍ਹਾਂ ਕਿਹਾ ਕਿ ਉਥੇ ਸਾਡੀਆਂ ਦਸਤਾਰਾਂ ਵੀ ਉਤਰਵਾ ਦਿੰਦੇ ਸੀ ਤੇ ਜਦੋਂ ਅਸੀਂ ਉਨ੍ਹਾਂ ਨੂੰ ਕਹਿਣਾ ਕਿ ਸਾਨੂੰ ਸਿਰ ’ਤੇ ਦਸਤਾਰਾਂ ਬੰਨ ਲੈਣ ਦੋ ਤਾਂ ਉਹ ਕਹਿੰਦੇ ਸੀ ਕਿ ਸਾਨੂੰ ਤੁਹਾਡੇ ਧਰਮ ਤੋਂ ਕੀਤ ਲੈਣਾ। ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਸਾਡੇ ਹਥਕੜੀਆਂ ਲਗਾ ਕੇ ਲਿਆਏ। ਜਸਨੂਰ ਸਿੰਘ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਅਮਰੀਕਾ ਵਿਚ ਕੱਢੇ ਨੌਜਵਾਨਾਂ ਦੀ ਮਦਦ ਕੀਤੀ ਜਾਵੇ ਤੇ ਨੌਕਰੀ ਦਿਤੀ ਜਾਵੇ।