Punjab News: ਮਲੋਟ ਦੇ ਪਿੰਡ ਮਹਿਰਾਜ ਵਾਲਾ ਨੇੜੇ ਪਲਟੀ ਸਵਾਰੀਆਂ ਨਾਲ ਭਰੀ ਬੱਸ

ਏਜੰਸੀ

ਖ਼ਬਰਾਂ, ਪੰਜਾਬ

ਟਰੱਕ ਦੀ ਸਾਈਡ ਟੱਕਰ ਲੱਗਣ ਕਾਰਨ ਵਾਪਰਿਆ ਹਾਦਸਾ

Bus full of passengers overturns near village Mehraj Wala in Malout

 

Punjab News: ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਆ ਰਹੀ ਇਕ ਬੱਸ ਪਲਟ ਜਾਣ ਦਾ ਸਮਾਚਾਰ ਹੈ। ਬੱਸ ਵਿਚ ਸਵਾਰ ਕਈ ਜ਼ਖ਼ਮੀਆਂ ਨੂੰ ਮਲੋਟ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਰੱਖਿਆ ਗਿਆ ਹੈ ਅਤੇ ਕੁਝ ਜ਼ਖ਼ਮੀਆਂ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਇਲਾਜ ਲਈ ਲਿਜਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਅੱਜ ਕੋਟਕਪੂਰਾ ਫ਼ਰੀਦਕੋਟ ਨੇੜੇ ਵੀ ਇਕ ਬੱਸ ਸੇਮ ਨਾਲੇ ਵਿਚ ਡਿੱਗ ਪਈ ਸੀ ।