Tarn Taran News: SDM ਦੀ ਗੱਡੀ ਅਤੇ ਮੋਟਰਸਾਈਕਲ ਦੀ ਹੋਈ ਟੱਕਰ, ਹਾਦਸੇ ’ਚ ਮਾਂ-ਪੁੱਤ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

SDM ਦੀ ਗੱਡੀ ਦਾ ਟਾਇਰ ਫਟਣ ਕਾਰਨ ਵਾਪਰਿਆ ਹਾਦਸਾ

Tarantaran SDM's vehicle and motorcycle collide, mother and son die in accident

 

Tarn Taran News: ਤਰਨ ਤਾਰਨ ਦੇ ਪਿੰਡ ਲੋਹਕਾ ਨਜਦੀਕ SDM ਦੀ ਗੱਡੀ ਅਤੇ ਮੋਟਰਸਾਈਕਲ ਦਰਮਿਆਨ ਭਿਆਨਕ ਟੱਕਰ ਹੋ ਗਈ। ਜਿਸ ਵਿੱਚ ਮੋਟਰਸਾਇਕਲ ਸਵਾਰ ਮਾਂ ਪੁੱਤ ਦੀ ਮੌਤ ਹੋ ਗਈ। ਤੀਜਾ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਸ ਹਾਦਸੇ ਵਿੱਚ SDM ਵੀ ਜ਼ਖ਼ਮੀ ਦੱਸਿਆ ਜਾ ਰਿਹਾ ਹੈ, ਹਾਦਸੇ ਦਾ ਕਾਰਨ SDM ਦੀ ਗੱਡੀ ਦਾ ਟਾਇਰ ਫਟਣਾ ਦੱਸਿਆ ਜਾ ਰਿਹਾ ਹੈ। 

ਹਸਪਤਾਲ ਵਿੱਚ ਪੁੱਜੇ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਨਾਮ ਸ਼ਿਵਾ ਹੈ ਅਤੇ ਉਸ ਦਾ ਦੋ ਕੁ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਇਸ ਦਾ ਇੱਕ ਬੱਚਾ ਵੀ ਸੀ। ਉਸ ਦੀ ਮਾਤਾ ਦਾ ਨਾਮ ਰਾਜ ਕੌਰ ਹੈ, ਤੀਜਾ ਵਿਅਕਤੀ ਜਸ਼ਨ ਸਿੰਘ ਜੋ ਕਿ ਇਹਨਾਂ ਦਾ ਗੁਆਂਢੀ ਸੀ ਅਤੇ ਮੋਟਰਸਾਈਕਲ ਚਲਾ ਰਿਹਾ ਸੀ ਕਿਉਂਕਿ ਮ੍ਰਿਤਕ ਸ਼ਿਵਾ ਨੂੰ ਮੋਟਰਸਾਈਕਲ ਚਲਾਉਣਾ ਨਹੀਂ ਆਉਂਦਾ ਸੀ।