Faridkot Accident News: ਫ਼ੌਜੀ ਟਰੱਕ ਨੇ ਦਰੜੇ ਦੋ ਵਿਦਿਆਰਥੀ, ਦੋਵਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Faridkot Accident News: ਟਿਊਸ਼ਨ ਤੋਂ ਆ ਰਹੇ ਸਨ ਵਾਪਸ

Faridkot Accident News

ਫ਼ਰੀਦਕੋਟ (ਗੁਰਿੰਦਰ ਸਿੰਘ) : ਸਥਾਨਕ ਸਾਦਿਕ ਰੋਡ ’ਤੇ ਬੀਤੀ ਦੇਰ ਸ਼ਾਮ ਦਰਦਨਾਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੋ ਨਬਾਲਗ਼ ਵਿਦਿਆਰਥੀਆਂ ਦੀ ਮੌਤ ਹੋ ਗਈ। 12ਵੀਂ ਦੇ ਟਿਊਸ਼ਨ ਤੋਂ ਵਾਪਸ ਪਰਤ ਰਹੇ ਵਿਦਿਆਰਥੀਆਂ ਦੀ ਪਛਾਣ ਪਿੰਡ ਝੋਟੀਵਾਲਾ ਦੇ ਵਸਨੀਕ ਹਰਸਾਂਝ ਸਿੰਘ ਅਤੇ ਧੀਰਜ ਵਜੋਂ ਹੋਈ ਹੈ, ਦੋਨੋਂ ਦੀ ਉਮਰ 17-17 ਸਾਲ ਹੈ।

ਜਾਣਕਾਰੀ ਅਨੁਸਾਰ ਹਰਸਾਂਝ ਸਿੰਘ ਅਪਣੇ ਪਿੰਡ ਵਿਚ ਨਾਨਕੇ ਘਰ ਰਹਿੰਦੇ ਧੀਰਜ ਨਾਲ ਰੋਜ਼ਾਨਾ ਦੀ ਤਰ੍ਹਾਂ ਫ਼ਰੀਦਕੋਟ ਟਿਊਸ਼ਨ ਤੋਂ ਬਾਅਦ ਵਾਪਸ ਘਰ ਪਰਤ ਰਿਹਾ ਸੀ, ਜਦੋਂ ਉਹ ਸਾਦਿਕ ਰੋਡ ’ਤੇ ਸਥਿਤ ਫ਼ੌਜੀ ਛਾਉਣੀ ਨੇੜੇ ਪੁੱਜੇ ਤਾਂ ਛਾਉਣੀ ਦੇ ਗੇਟ ਕੋਲ ਸਾਹਮਣੇ ਤੋਂ ਆ ਰਿਹਾ ਇਕ ਫ਼ੌਜੀ ਟਰੱਕ ਅਚਾਨਕ ਛਾਉਣੀ ਦੇ ਗੇਟ ਵਲ ਮੁੜ ਗਿਆ, ਜਿਸ ਦੀ ਲਪੇਟ ਵਿਚ ਆ ਕੇ ਦੋਨੋਂ ਲੜਕੇ ਟਰੱਕ ਦੇ ਟਾਇਰ ਹੇਠ ਆਉਣ ਕਾਰਨ ਬੁਰੀ ਤਰ੍ਹਾਂ ਕੁਚਲੇ ਗਏ।

ਹਰਸਾਂਝ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਧੀਰਜ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਡੀਐਸਪੀ ਨਵੀਨ ਕੁਮਾਰ ਨੇ ਕਿਹਾ ਕਿ ਮਿ੍ਰਤਕਾਂ ਦੇ ਵਾਰਸਾਂ ਦੇ ਬਿਆਨਾ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।