Hoshiarpur News: ਕਾਰ ਦੀ ਟੱਕਰ ਲੱਗਣ ਕਾਰਨ ਮਾਸੂਮ ਬੱਚੀ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Hoshiarpur News: ਨੌਂ ਸਾਲਾ ਗੁਰਕੀਰਤ ਕੌਰ ਵਜੋਂ ਹੋਈ ਮ੍ਰਿਤਕ ਦੀ ਪਛਾਣ

Hoshiarpur Accident News

Hoshiarpur Accident News: ਟਾਂਡਾ-ਹੁਸ਼ਿਆਰਪੁਰ ਸੜਕ 'ਤੇ ਪਿੰਡ ਰਾਮਪੁਰ ਚੰਦੇੜ ਦੇ ਮੋੜ ਨੇੜੇ ਇਕ ਅਣਪਛਾਤੇ ਕਾਰ ਚਾਲਕ ਵੱਲੋਂ ਟੱਕਰ ਮਾਰਨ ਕਰਕੇ ਨੌ ਸਾਲਾ ਬੱਚੀ ਦੀ ਮੌਤ ਹੋ ਗਈ। ਜਿਸ ਦੌਰਾਨ ਟਾਂਡਾ ਪੁਲਿਸ ਨੇ ਟੱਕਰ ਮਾਰਨ ਵਾਲੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

 ਪੁਲਿਸ ਨੇ ਇਹ ਮਾਮਲਾ ਮ੍ਰਿਤਕ ਬੱਚੀ ਗੁਰਕੀਰਤ ਕੌਰ ਦੇ ਪਿਤਾ ਅੰਮ੍ਰਿਤਪਾਲ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਰਾਮਪੁਰ ਦੇ ਆਧਾਰ 'ਤੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਮ੍ਰਿਤਕ ਬੱਚੀ ਗੁਰਕੀਰਤ ਕੌਰ ਦੇ ਪਿਤਾ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਬੀਤੀ 16 ਫਰਵਰੀ ਨੂੰ ਉਹ ਆਪਣੀਆਂ ਬੱਚੀਆਂ ਸਮੇਤ ਕੰਧਾਲਾ ਜੱਟਾਂ ਵਿਖੇ ਕਿਸੇ ਕੰਮ ਲਈ ਗਿਆ ਸੀ ਵਾਪਸ ਜਾਣ ਸਮੇਂ ਜਦੋਂ ਉਹ ਸੜਕ ਪਾਰ ਕਰਨ ਲੱਗਾ ਤਾਂ ਸੜਕ ਕਿਨਾਰੇ ਖੜ੍ਹੀ ਉਸ ਦੀ ਨੌ ਸਾਲਾ ਪੁੱਤਰੀ ਗੁਰਕੀਰਤ ਕੌਰ ਵਿੱਚ ਤੇਜ਼ ਰਫ਼ਤਾਰ ਕਾਰ ਟਕਰਾ ਗਈ ਅਤੇ ਉਸ ਦੀ ਬੇਟੀ ਸੜਕ 'ਤੇ ਡਿੱਗ ਗਈ। ਇੰਨੇ ਨੂੰ ਹੀ ਅਣਪਛਾਤਾ ਕਾਰ ਚਾਲਕ ਗੱਡੀ ਉਥੋਂ ਭਜਾ ਕੇ ਲੈ ਗਿਆ। 

ਅੰਮ੍ਰਿਤਪਾਲ ਨੇ ਹੋਰ ਦੱਸਿਆ ਕਿ ਜ਼ਖ਼ਮੀ ਹਾਲਤ ਵਿੱਚ ਧੀ ਨੂੰ ਇਕ ਨਿੱਜੀ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਟਾਂਡਾ ਪੁਲਿਸ ਨੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।