ਕਮਾਈ ਦੇ ਤੱਥ ਲੁਕਾਉਣ ਦੇ ਮਾਮਲੇ 'ਚ ਕੈਪਟਨ ਅਮਰਿੰਦਰ ਤੇ ਉਨ੍ਹਾਂ ਦੇ ਬੇਟੇ ਵਿਰੁਧ ਸੁਣਵਾਈ 5 ਮਈ ਨੂੰ
ਕਮਾਈ ਦੇ ਤੱਥ ਲੁਕਾਉਣ ਦੇ ਮਾਮਲੇ 'ਚ ਕੈਪਟਨ ਅਮਰਿੰਦਰ ਤੇ ਉਨ੍ਹਾਂ ਦੇ ਬੇਟੇ ਵਿਰੁਧ ਸੁਣਵਾਈ 5 ਮਈ ਨੂੰ
ਲੁਧਿਆਣਾ : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਵਿਰੁਧ ਕਮਾਈ ਦੇ ਠੀਕ ਤੱਥ ਨਾ ਦੱਸਣ ਦੇ ਮਾਮਲੇ ਵਿਚ ਅੱਜ ਸੁਣਵਾਈ ਹੋਈ। ਇਨਕਮ ਟੈਕਸ ਵਿਭਾਗ ਵਲੋਂ ਦਰਜ ਇਸ ਕੇਸ ਵਿਚ ਸੀਜੇਐਮ ਜਾਪਿੰਦਰ ਸਿੰਘ ਦੀ ਅਦਾਲਤ ਨੇ ਸੁਣਵਾਈ ਦੀ ਅਗਲੀ ਤਰੀਕ 5 ਮਈ ਤੈਅ ਕੀਤੀ ਹੈ।
ਦੱਸ ਦੇਈਏ ਕਿ ਇਨਕਮ ਟੈਕਸ ਵਿਭਾਗ ਨੇ ਇਸ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਵਿਰੁਧ ਕਮਾਈ ਸਬੰਧੀ ਸੱਚ ਲੁਕਾਉਣ ਅਤੇ ਮਹਿਕਮਾਨਾ ਅਫ਼ਸਰਾਂ ਦੇ ਕੰਮ ਵਿਚ ਅੜਿੱਕਾ ਡਾਹੁਣ ਦੇ ਇਲਜ਼ਾਮ ਵਿਚ ਕੇਸ ਦਰਜ ਕੀਤਾ ਸੀ। ਇਹ ਅਪਰਾਧਕ ਸ਼ਿਕਾਇਤ ਦਰਜ ਹੋਣ 'ਤੇ ਸੀਜੇਐਮ ਦੀ ਅਦਾਲਤ ਨੇ ਮੁਲਜ਼ਮ ਨੂੰ ਤਲਬ ਕੀਤਾ ਸੀ।
ਜਿਸ ਦੇ ਵਿਰੁਧ ਅਰੋਪੀ ਵਲੋਂ ਅਪਰਾਧਕ ਰਿਵੀਜ਼ਨ ਪਾਈ ਗਈ ਹੈ। ਇਸ ਦੀ ਅਗਲੀ ਸੁਣਵਾਈ ਐਡੀਸ਼ਨਲ ਸੈਸ਼ਨ ਜੱਜ ਆਰ. ਕੇ. ਬੇਰੀ ਦੀ ਅਦਾਲਤ ਵਿਚ ਹੋਵੇਗੀ ਅਤੇ ਸੀਜੇਐਮ ਕੋਰਟ ਵਿਚ ਚੱਲ ਰਹੀ ਅਪਰਾਧਕ ਪ੍ਰੋਸੀਡਿੰਗ ਸਟੇਅ ਕਰ ਦਿਤੀ ਗਈ ਹੈ। ਉਥੇ ਹੀ ਰਿਵੀਜ਼ਨ ਦੀ ਅਗਲੀ ਸੁਣਵਾਈ 21 ਅਪ੍ਰੈਲ ਤੈਅ ਹੋਈ ਹੈ।