ਕਾਂਗਰਸੀਆਂ ਨੇ ਪਕੌੜੇ ਤਲ ਕੇ ਸਾਧਿਆ ਮੋਦੀ ਸਰਕਾਰ 'ਤੇ ਨਿਸ਼ਾਨਾ
ਕਾਂਗਰਸੀਆਂ ਨੇ ਪਕੌੜੇ ਤਲ ਕੇ ਸਾਧਿਆ ਮੋਦੀ ਸਰਕਾਰ 'ਤੇ ਨਿਸ਼ਾਨਾ
ਜਲੰਧਰ : ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਹਿਮਾਂਸ਼ੂ ਪਾਠਕ ਨੇ ਕਿਹਾ ਕਿ ਭਾਜਪਾ ਨੇ ਚੋਣਾਂ ਵੇਲੇ ਲੋਕਾਂ ਨੂੰ 15-15 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਜੋ ਸਰਕਾਰ ਬਣਦਿਆਂ ਹੀ ਹਵਾ-ਹਵਾਈ ਹੋ ਗਿਆ। ਕਾਂਗਰਸੀਆਂ ਨੇ ਜਲੰਧਰ ਦੇ ਪੀਏਪੀ ਚੌਕ ਵਿਖੇ ਲੋਕਾਂ ਨੂੰ ਪਕੌੜੇ ਵੰਡ ਕੇ ਅਤੇ 15-15 ਲੱਖ ਦੇ ਮੋਦੀ ਦੇ ਦਸਤਖ਼ਤਾਂ ਵਾਲੇ ਚੈੱਕ ਵੰਡ ਕੇ ਭਾਜਪਾ ਦੀ ਪੋਲ ਖੋਲ੍ਹੀ।
ਇਸ ਦੌਰਾਨ ਡਿਗਰੀ ਪ੍ਰਾਪਤ ਵਿਦਿਆਰਥੀਆਂ ਵਲੋਂ ਪਕੌੜੇ ਤਲ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਦੱਸ ਦੇਈਏ ਕੁਝ ਸਮਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਆਨ ਦਿੱਤਾ ਸੀ ਕਿ ਪਕੌੜੇ ਵੇਚ ਕੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ। ਨੌਜਵਾਨ, ਜਿਨ੍ਹਾਂ ਨੇ ਡਿਗਰੀਆਂ 'ਤੇ 15 ਲੱਖ ਰੁਪਏ ਖ਼ਰਚ ਕੀਤੇ ਹੋਣ, ਪ੍ਰਧਾਨ ਮੰਤਰੀ ਦੀ ਨਜ਼ਰ 'ਚ ਉਨ੍ਹਾਂ ਨੂੰ ਪਕੌੜੇ ਵੇਚਣੇ ਚਾਹੀਦੇ ਹਨ।
ਹਿਮਾਸ਼ੂ ਪਾਠਕ ਨੇ ਕਿਹਾ ਕਿ ਪੀਏਪੀ ਚੌਕ ਜਲੰਧਰ ਵਿਚ 'ਪ੍ਰਧਾਨ ਮੰਤਰੀ ਪਕੌੜਾ ਰੁਜ਼ਗਾਰ ਯੋਜਨਾ' ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਭਾਜਪਾ ਦੀ ਰੈਲੀ ਵਿਚ ਜਾਣ ਵਾਲੇ ਲੋਕਾਂ ਨੂੰ ਬੱਸਾਂ ਵਿਚ 15-15 ਲੱਖ ਦੇ ਚੈੱਕ ਦਿੱਤੇ ਗਏ। ਜ਼ਿਕਰਯੋਗ ਹੈ ਕਿ ਅੱਜ ਜਲੰਧਰ ਵਿਚ ਭਾਜਪਾ ਵੱਲੋਂ ਵੀ ਕਾਂਗਰਸ ਦੇ ਖਿ਼ਲਾਫ਼ 'ਪੋਲ ਖੋਲ੍ਹ ਰੈਲੀ ਕੀਤੀ ਗਈ।
ਲੋਕਾਂ ਨੇ ਇਸ ਦੀ ਸ਼ਲਾਘਾ ਕੀਤੀ ਕਿ ਅਸੀਂ ਭਾਜਪਾ ਸਰਕਾਰ ਦੀ ਅਸਲੀਅਤ ਦਾ ਪਰਦਾਫਾਸ਼ ਕਰਨ ਵਿਚ ਸਮਰੱਥ ਸੀ। ਲੋਕ ਸਭਾ ਵਿਚ ਭਾਜਪਾ ਅਤੇ ਜਨਤਾ ਦੇ ਲਈ ਪਕੌੜੇ ਵੰਡਣ ਲਈ ਸੈਂਕੜੇ ਕਾਂਗਰਸੀ ਪ੍ਰਦਰਸ਼ਨ ਵਾਲੇ ਸਥਾਨ 'ਤੇ ਇਕੱਠੇ ਹੋਏ।
ਇਸ ਮੌਕੇ ਹਿਮਾਂਸ਼ੂ ਪਾਠਕ ਤੋਂ ਇਲਾਵਾ ਸੰਜੂ ਅਰੋੜਾ ਉਪ ਪ੍ਰਧਾਨ ਜਲੰਧਰ ਸ਼ਹਿਰੀ, ਚੰਦਰ ਕੈਲਰ ਮੀਤ ਪ੍ਰਧਾਨ ਜਲੰਧਰ ਸ਼ਹਿਰੀ, ਸੁਰਿੰਦਰ ਰਾਜੂ ਬਲਾਕ ਪ੍ਰਧਾਨ, ਹੀਰਾ ਲਾਲ, ਲਵਪ੍ਰੀਤ ਸੋਹਲ, ਸੋਨੂੰ ਭਗਤ, ਦੀਪੂ ਯੋਜਾਰਾਜ, ਅਨਿਲ ਬਲਵਿੰਦਰ ਬਲ, ਨਾਮਦੇਵ ਰਿਕੀ, ਹਰਦੇਸਤ, ਹੈਪੀ, ਗੋਪੀ, ਜਸਵਿੰਦਰ, ਗੋਲੂ ਖੰਨਾ ਹਾਜ਼ਰ ਸਨ।