ਹੋਲਾ ਮਹੱਲਾ 'ਚ ਕੁੱਝ ਦਿਨ ਬਾਕੀ ਪਰ ਸ੍ਰੀ ਅਨੰਦਪੁਰ ਸਾਹਿਬ ਵਿਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੋਲਾ ਮਹੱਲਾ ਮਨਾਉਣ ਲਈ ਦੂਰੋਂ ਨੇੜਿਓ ਪਹੁੰਚਦੀਆਂ ਸੰਗਤਾਂ

Wastage

ਸ੍ਰੀ ਅਨੰਦਪੁਰ ਸਾਹਿਬ( ਸੰਦੀਪ ਸ਼ਰਮਾ) ਵਿਸ਼ਵ ਪ੍ਰਸਿੱਧ ਤਿਉਹਾਰ ਹੋਲਾ ਮਹੱਲਾ ਵਿਚ ਅਜੇ ਕੁਝ ਦਿਨ ਬਾਕੀ ਹਨ ਇਕ ਪਾਸੇ ਪ੍ਰਸ਼ਾਸਨ ਤਿਆਰੀਆਂ ਵਿਚ ਵਿਅਸਤ ਹੈ ਅਤੇ ਦੂਜੇ ਪਾਸੇ ਸ਼ਹਿਰ ਵਿਚ ਗੰਦਗੀ ਦਾ ਆਲਮ ਹੈ।  ਦੱਸ ਦੇਈਏ ਕਿ ਸ੍ਰੀ ਅਨੰਦਪੁਰ ਸਾਹਿਬ ਵਿਚ ਨਾ ਸਿਰਫ ਦੇਸ਼ ਤੋਂ ਬਲਕਿ ਵਿਦੇਸ਼ਾਂ ਤੋਂ ਵੀ ਹੋਲਾ ਮਹੱਲਾ ਮਨਾਉਣ ਲਈ ਸ਼ਰਧਾਲੂ ਇਥੇ ਪਹੁੰਚਦੇ ਹਨ। ਇਸਦੇ ਮੱਦੇਨਜ਼ਰ ਪ੍ਰਸ਼ਾਸਨ ਸ਼ਰਧਾਲੂਆਂ ਦੀ ਸਹੂਲਤ ਲਈ ਵਧੇਰੇ ਪ੍ਰਬੰਧ ਕਰ ਰਿਹਾ ਹੈ ਅਤੇ ਮੀਟਿੰਗਾਂ   ਵੀ ਚੱਲ ਰਹੀਆਂ ਹਨ।

ਪਰ ਸ਼ਹਿਰ ਦੀ ਗੰਦਗੀ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਸ਼ਹਿਰ ਵਿਚ ਗੰਦਗੀ ਇਸ ਤਰ੍ਹਾਂ ਫੈਲੀ ਹੋਈ ਹੈ ਜਿਵੇਂ ਇਥੇ ਕੋਈ ਵਸਦਾ ਹੀ ਨਹੀਂ ਹੁੰਦਾ। ਜਿਥੇ ਪ੍ਰਸ਼ਾਸਨਿਕ ਅਧਿਕਾਰੀ ਇਸ ਲਈ ਜ਼ਿੰਮੇਵਾਰ ਹਨ ਉਥੇ ਹੀ ਸਥਾਨਕ ਲੋਕ ਵੀ ਇਸ ਲਈ ਜ਼ਿੰਮੇਵਾਰ ਹਨ। ਲੋਕ ਨਗਰ ਕੌਂਸਲ ਦੁਆਰਾ ਬਣਾਏ ਗਏ ਕੂੜੇਦਾਨਾਂ ਵਿਚ ਕੂੜਾ ਘੱਟ ਅਤੇ ਬਾਹਰ ਜ਼ਿਆਦਾ ਸੁੱਟਦੇ ਹਨ ਪਰੰਤੂ ਇਸ ਲਈ ਕਿਤੇ ਨਾ ਕਿਤੇ ਨਗਰ ਕੌਂਸਲ ਵੀ ਜਿੰਮੇਵਾਰ ਹੈ, ਨਾ ਤਾਂ ਇਹ ਸਖਤੀ ਦਿਖਾ ਰਹੀ ਹੈ ਅਤੇ ਨਾ ਹੀ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾ ਰਹੀ ਹੈ।

ਬਹੁਤ ਸਾਰੇ ਥਾਵਾਂ ਤੇ ਕੂੜਾ ਸੁੱਟਣ ਬਾਰੇ ਬੈਨਰ ਲੱਗੇ ਹੋਏ ਹਨ ਕਿ ਕੂੜਾ ਇਥੇ ਨਾ ਸੁੱਟੋ, ਨਹੀਂ ਤਾਂ ਜ਼ੁਰਮਾਨਾ ਲਗਾਇਆ ਜਾਵੇਗਾ ਪਰ ਕੂੜਾ ਕਰਕਟ ਉਸੇ ਬੈਨਰ ਹੇਠ ਸੁਟਿਆ ਜਾ ਰਿਹਾ ਹੈ ਫਿਰ ਵੀ ਪ੍ਰਸਾਸ਼ਨ ਇਸਨੂੰ ਗੰਭੀਰ ਨਹੀਂ ਲੈ ਰਿਹਾ। ਪ੍ਰਸ਼ਾਸਨ ਨੂੰ ਇਸ ਦੀ ਇਤਿਹਾਸਕ ਮਹੱਤਤਾ ਦੇ ਮੱਦੇਨਜ਼ਰ ਇਸ ਸ਼ਹਿਰ ਦੀ ਸੁੰਦਰਤਾ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ।

ਜਦੋਂ ਇਸ ਬਾਰੇ ਐਸਡੀਐਮ ਕੰਨੁ ਗਰਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੀਡਿਆ ਵੱਲੋਂ ਪਤਾ ਲੱਗਿਆ  ਕਿ ਇਸ਼ ਸ਼ਹਿਰ ਵਿਚ ਬਹੁਤ ਸਾਰੀਆਂ ਥਾਵਾਂ  ਤੇ ਕੂੜੇ ਦੇ ਢੇਰ ਲੱਗੇ ਹਨ ਉਹਨਾਂ ਕਿਹਾ ਕਿ ਈਓ ਨਗਰ ਕੌਂਸਿਲ ਦੀ ਡਿਊਟੀ ਲਗਾਈ ਹੈ ਅਤੇ ਹੋਲੇ ਮਹੱਲੇ ਤੋਂ ਪਹਿਲਾ ਸਭ ਸਾਫ ਕਰ ਦਿੱਤਾ ਜਾਵੇਗਾ।