ਖੇਤੀ ਬਿਲਾਂ ਵਿਰੁਧ ਵ੍ਹਾਈਟ ਹਾਊਸ ਸਾਹਮਣੇ ਪ੍ਰਦਰਸ਼ਨ ਸਤਵੇਂ ਦਿਨ ’ਚ ਦਾਖ਼ਲ
ਖੇਤੀ ਬਿਲਾਂ ਵਿਰੁਧ ਵ੍ਹਾਈਟ ਹਾਊਸ ਸਾਹਮਣੇ ਪ੍ਰਦਰਸ਼ਨ ਸਤਵੇਂ ਦਿਨ ’ਚ ਦਾਖ਼ਲ
ਵਾਸÇੰਗਟਨ ਡੀ. ਸੀ., 17 ਮਾਰਚ (ਗਿੱਲ): ਭਾਰਤੀ ਕਿਸਾਨਾਂ ਦੀ ਹਮਾਇਤ ਵਿਚ ਸਤਵੇਂ ਦਿਨ ਦੇ ਵਿਰੁਧ ਪ੍ਰਦਰਸ਼ਨ ਦੀ ਅਗਵਾਈ ਹਰਜੀਤ ਸਿੰਘ ਹੁੰਦਲ ਨੇ ਕੀਤੀ ਹੈ। ਇਸ ਡੈਲੀਗੇਟ ਦੇ ਨੁਮਾਇੰਦਿਆਂ ਨੇ ਵ੍ਹਾਈਟ ਹਾਊਸ ਸਾਹਮਣੇ ਸੋਲਾਂ ਸਟਰੀਟ ਸੜਕ ਜਿਥੇ ਬਲੈਕ ਲਿਵਜ ਮੈਟਰ ਰੋਡ ਹੈ, ਉਥੇ ਭਾਰਤ ਦੀ ਕੇਂਦਰ ਸਰਕਾਰ ਵਿਰੁਧ ਪ੍ਰਦਰਸ਼ਨ ਕੀਤਾ ਤੇ ਖੇਤੀਬਾੜੀ ਦੇ ਤਿੰਨ ਕਾਲੇ ਕਾਨੂੰਨਾਂ ਦਾ ਡਟਵਾਂ ਵਿਰੋਧ ਕੀਤਾ।
ਅਮਰੀਕਨਾਂ ਨੇ ਅੱਜ ਦੇ ਸ਼ਾਂਤਮਈ ਅੰਦੋਲਨ ਵਿਚ ਅਪਣੀ ਸ਼ਮੂਲੀਅਤ ਦਿਖਾਈ ਅਤੇ ਭਾਰਤੀ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਤੇ ਕਿਸਾਨਾਂ ਨੂੰ ਬੇਘਰ ਕਰਨ ਦਾ ਮਨਸੂਬਾ ਦਸਿਆ। ਅੱਜ ਦੇ ਵਿਰੋਧ ਪ੍ਰਦਰਸ਼ਨ ਵਿਚ ਕਰਨਬੀਰ ਸਿੰਘ, ਪ੍ਰਤਾਪ ਸਿੰਘ ਗਿੱਲ ਵਾਸ਼ਿੰਗਟਨ ਡੀ. ਸੀ., ਕਰਨਬੀਰ ਸਿੰਘ, ਲਖਬੀਰ ਸਿੰਘ ਤੱਖੜ ਵਰਜੀਨੀਆ, ਬਲਵਿੰਦਰ ਸਿੰਘ ਮੱਲ੍ਹੀ, ਇੰਦਰਪਾਲ ਸਿੰਘ ਗਿੱਲ, ਬਲਜੀਤ ਸਿੰਘ ਘੁੰਮਣ ਅਤੇ ਰਾਜਿੰਦਰ ਸਿੰਘ ਭੁੱਲਰ ਨੇ ਸ਼ਮੂਲੀਅਤ ਕਰ ਕੇ ਇਸ ਅੰਦੋਲਨ ਨੂੰ ਹੁਲਾਰਾ ਦਿਤਾ। ਵੀਰਵਾਰ ਦੇ ਵਿਰੋਧ ਪ੍ਰਦਰਸ਼ਨ ਨੂੰ ਅਠਵੇਂ ਦਿਨ ਵਿਚ ਔਰਤਾਂ ਪ੍ਰਵੇਸ਼ ਕਰਵਾਉਣਗੀਆਂ ਜਿਸ ਦੀ ਅਗਵਾਈ ਵਰਿੰਦਰ ਕੌਰ ਰੰਧਾਵਾ ਕਰਨਗੇ। ਉਨ੍ਹਾਂ ਨੂੰ ਸਹਿਯੋਗ ਦੇਣ ਲਈ ਅਵਤਾਰ ਸਿੰਘ ਕਾਹਲੋਂ ਸੇਵਾ ਨਿਭਾਉਣਗੇ। ਬੀਬੀ ਵਰਿੰਦਰ ਕੌਰ ਨੇ ਕਿਹਾ ਕਿ ਨੌਜਵਾਨਾਂ ਦੀ ਸ਼ਮੂਲੀਅਤ ਕਈ ਜਾਗਰੂਕ ਮੁਹਿੰਮ ਚਲਾਉਣੀ ਪਵੇਗੀ ਜਿਸ ਲਈ ਇਕ ਬਿ੍ਰਗੇਡ ਬਣਾਇਆ ਜਾ ਰਿਹਾ ਹੈ, ਜੋ ਮੁਟਿਆਰਾਂ ਅਤੇ ਗੱਭਰੂਆਂ ਦਾ ਰੋਸਟਰ ਤਿਆਰ ਕਰੇਗਾ।