ਸੁਪਰੀਮ ਕੋਰਟ ਨੇ ਤਿੰਨ ਕਰੋੜ ਰਾਸ਼ਨ ਕਾਰਡ ਰੱਦ ਕੀਤੇ ਜਾਣ ਨੂੰ ਦਸਿਆ ਗੰਭੀਰ ਮਾਮਲਾ
ਸੁਪਰੀਮ ਕੋਰਟ ਨੇ ਤਿੰਨ ਕਰੋੜ ਰਾਸ਼ਨ ਕਾਰਡ ਰੱਦ ਕੀਤੇ ਜਾਣ ਨੂੰ ਦਸਿਆ ਗੰਭੀਰ ਮਾਮਲਾ
ਨਵੀਂ ਦਿੱਲੀ 17 ਮਾਰਚ : ਸੁਪਰੀਮ ਕੋਰਟ ਨੇ ਬੁਧਵਾਰ ਨੂੰ ਆਧਾਰ ਕਾਰਡ ਨਾਲ ਲਿੰਕ ਨਾ ਹੋਣ ਕਾਰਨ ਕੇਂਦਰ ਵਲੋਂ ਲਗਭਗ ਤਿੰਨ ਕਰੋੜ ਰਾਸ਼ਨ ਕਾਰਡਾਂ ਨੂੰ ਰੱਦ ਕਰਨ ਨੂੰ 'ਬੇਹਦ ਗੰਭੀਰ' ਕਰਾਰ ਦਿਤਾ ਹੈ | ਕੋਰਟ ਨੇ ਇਸ ਮਾਮਲੇ 'ਚ ਕੇਂਦਰ ਸਰਕਾਰ ਤੇ ਸਾਰੇ ਸੂਬਿਆਂ ਤੋਂ ਜਵਾਬ ਮੰਗਿਆ ਹੈ |
ਮੁੱਖ ਜੱਜ ਐੱਸਏ ਬੋਬੜੇ, ਜੱਜ ਏਐੱਨਐੱਨ ਬੋਪੰਨਾ ਤੇ ਵੀ. ਰਾਮਾਸੁਬਰਾਮੀਅਮ ਦੀ ਬੈਂਚ ਨੇ ਕਿਹਾ ਕਿ ਇਸ ਮਾਮਲੇ ਨੂੰ ਉਲਟ ਨਹੀਂ ਮੰਨਿਆ ਜਾਣਾ ਚਾਹੀਦਾ ਕਿਉਂਕਿ ਇਹ ਕਾਫ਼ੀ ਗੰਭੀਰ ਮਾਮਲਾ ਹੈ | ਪਟੀਸ਼ਨਰ ਕੋਇਲੀ ਦੇਵੀ ਵਲੋਂ ਪੇਸ਼ ਸੀਨੀਅਰ ਵਕੀਲ ਕੌਲਿਨ ਗੋਂਸਾਲਵਿਸ ਨੇ ਕਿਹਾ ਕਿ ਪਟੀਸ਼ਨ ਵੱਡੇ ਮੁੱਦੇ ਨਾਲ ਸਬੰਧਤ ਹੈ | ਗੋਂਸਾਲਵਿਸ ਨੇ ਕਿਹਾ ਕਿ ਇਹ ਇਕ ਮਹੱਤਵਪੂਰਨ ਮੁੱਦਾ ਹੈ ਕਿਉਂਕਿ ਕੇਂਦਰ ਨੇ ਲਗਭਗ ਤਿੰਨ ਕਰੋੜ ਰਾਸ਼ਨ ਕਾਰਡ ਰੱਦ ਕਰ ਦਿਤੇ ਹਨ | ਇਸ 'ਤੇ ਬੈਂਚ ਨੇ ਕਿਹਾ ਕਿ ਉਹ ਕਿਸੇ ਹੋਰ ਦਿਨ ਇਸ ਮਾਮਲੇ ਦੀ ਸੁਣਵਾਈ ਕਰੇਗੀ ਕਿਉਂਕਿ ਇਹ ਤੁਹਾਡਾ ਮੰਨਣਾ ਹੈ ਕਿ ਕੇਂਦਰ ਸਰਕਾਰ ਨੇ ਰਾਸ਼ਨ ਕਾਰਡ ਰੱਦ ਕਰ ਦਿਤਾ ਹੈ |