ਜੇ ਸੁਖਬੀਰ ਬਾਦਲ ਨੇ ਕਿਸਾਨਾਂ- ਬੰਦੀ ਸਿੰਘਾਂ ਦੀਆਂ ਛਾਤੀਆਂ ਟੱਪਕੇ BJP ਨਾਲ਼ ਸਮਝੌਤਾ ਕੀਤਾ ਤਾਂ ਵਿਰੋਧ ਹੋਵੇਗਾ : ਭਾਈ ਮੋਹਕਮ ਸਿੰਘ 

ਏਜੰਸੀ

ਖ਼ਬਰਾਂ, ਪੰਜਾਬ

ਖਾਲਸਾ ਪੰਥ ਤੇ ਪੰਜਾਬੀ ਬਾਦਲ ਨੂੰ ਕਦੇ ਮੁਆਫ਼ ਨਹੀਂ ਕਰਨਗੇ

Sukhbir Badal, Bhai Mohakam Singh

ਚੰਡੀਗੜ੍ਹ - ਸਰਬੱਤ ਖਾਲਸਾ ਦੇ ਮੁੱਖ ਪ੍ਰਬੰਧਕਾਂ 'ਚ ਸ਼ਾਮਲ ਯੂਨਾਈਟਿਡ ਅਕਾਲੀ ਦਲ ਦੇ ਆਗੂ ਭਾਈ ਮੋਹਕਮ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ ਨੇ ਕਿਸਾਨਾਂ ਤੇ ਬੰਦੀ ਸਿੰਘਾਂ ਦੀਆਂ ਛਾਤੀਆਂ ਟੱਪਕੇ ਭਾਜਪਾ ਨਾਲ਼ ਸਮਝੌਤਾ ਕੀਤਾ ਤਾਂ ਇਹ ਅੱਗ ਨਾਲ਼ ਖੇਡਣ ਵਾਲੀ ਗੱਲ਼ ਹੋਵੇਗੀ।

ਮੋਹਕਮ ਸਿੰਘ ਨੇ ਕਿਹਾ ਕਿ ਜੇ ਅਜਿਹਾ ਹੁੰਦਾ ਹੈ ਤਾਂ ਕਾਲੇ ਝੰਡਿਆਂ ਨਾਲ ਸਮਝੌਤੇ ਦਾ ਵਿਰੋਧ ਕੀਤਾ ਜਾਵੇਗਾ। ਉਹਨਾਂ ਕਿਹਾ ਜਿਸ ਤਰ੍ਹਾਂ ਪਹਿਲਾਂ ਬਾਦਲ ਪ੍ਰਵਾਰ ਨੇ ਨਰਿੰਦਰ ਮੋਦੀ ਵਲੋਂ ਲਿਆਂਦੇ ਤਿੰਨ ਕਿਸਾਨ ਮਾਰੂ ਬਿੱਲਾਂ ਦੀ ਹਮਾਇਤ ਕੀਤੀ ਸੀ ਹੁਣ ਫਿਰ ਇੱਕ ਵਾਰ ਕੇਂਦਰ ਸਰਕਾਰ ਵਿਰੁੱਧ ਚੱਲ ਰਹੇ ਕਿਸਾਨੀ ਸੰਘਰਸ਼ ਵਿਰੁੱਧ ਭੁਗਤ ਕੇ ਸੁਖਬੀਰ ਸਿੰਘ ਬਾਦਲ ਕਿਸਾਨਾਂ ਤੇ ਬੰਦੀ ਸਿੰਘਾਂ ਦੀਆਂ ਛਾਤੀਆਂ ਉਪਰੋਂ ਟੱਪਕੇ ਭਾਰਤੀ ਜਨਤਾ ਪਾਰਟੀ ਨਾਲ਼ ਸਮਝੌਤਾ ਕਰਨ ਜਾ ਰਿਹਾ ਹੈ ਜੇ ਇਹ ਸਮਝੌਤਾ ਅਮਲ ਵਿਚ ਆਉਂਦਾ ਹੈ ਤਾਂ ਇਹ ਅੱਗ ਨਾਲ਼ ਖੇਡਣ ਵਾਲੀ ਗੱਲ਼ ਹੋਵੇਗੀ।

ਖਾਲਸਾ ਪੰਥ ਤੇ ਪੰਜਾਬੀ ਬਾਦਲ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਉਹਨਾਂ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਨਾਲ਼ ਸਮਝੌਤਾ ਕਰਨਾ ਹੈ ਪਹਿਲਾਂ ਉਹ ਕੇਦਰ ਸਰਕਾਰ ਤੋਂ ਕਿਸਾਨੀ ਸੰਘਰਸ਼ ਦਾ ਮਸਲਾ ਹੱਲ ਕਰਵਾਏ ਤੇ ਬੰਦੀ ਸਿੰਘਾਂ ਦੀਆਂ ਰਿਹਾਈਆਂ ਕਰਵਾਏ। ਉਹਨਾਂ ਕਿਹਾ ਅਖ਼ਬਾਰਾਂ ਤੇ ਸੋਸ਼ਲ ਮੀਡੀਆ 'ਤੇ ਇਹ ਵੱਖ-ਵੱਖ ਕਿਆਸਰਾਈਆਂ ਚੱਲ ਰਹੀਆਂ ਹਨ ਕਿ ਅਕਾਲੀ ਭਾਜਪਾ ਸਮਝੌਤਾ ਅੰਦਰ ਖ਼ੇਤੇ ਹੋ ਚੁੱਕਾ ਹੈ ਸਿਰਫ਼ ਐਲਾਨ ਬਾਕੀ ਹੈ। ਉਹਨਾਂ ਕਿਹਾ ਢੀਂਡਸਾ ਤੇ ਬਾਦਲ ਪ੍ਰਵਾਰ ਅਕਾਲੀ ਦਲ ਨੂੰ ਖ਼ਤਮ ਕਰਕੇ ਆਪੋਂ ਆਪਣੇ ਪ੍ਰਵਾਰ ਬਚਾਉਣ ਤੱਕ ਸੀਮਤ ਹੋ ਗਏ ਹਨ

ਜਿਵੇਂ ਉਹਨਾਂ ਕਿਹਾ ਜਿਸ ਤਰ੍ਹਾਂ ਸੁਖਦੇਵ ਸਿੰਘ ਢੀਂਡਸੇ ਨੇ ਸਮੁੱਚੀ ਪਾਰਟੀ ਨਾਲ਼ ਗਦਾਰੀ ਕਰਕੇ ਪੁੱਤ ਮੋਹ ਵਿਚ ਇੱਕ ਹਾਰੀ ਹੋਈ ਟਿਕਟ ਦੀ ਖ਼ਾਤਰ ਸੁਖਬੀਰ ਸਿੰਘ ਬਾਦਲ ਕੋਲ ਗੋਡੇ ਟੇਕ ਕੇ ਸਮਝੌਤਾ ਕੀਤਾ ਹੈ ਇਸੇ ਤਰ੍ਹਾਂ ਹੁਣ ਸੁਖਬੀਰ ਸਿੰਘ ਬਾਦਲ ਆਪਣੀ ਧਰਮ ਸੁਪਤਨੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਵਿਚ ਮੁੜ੍ਹ ਵਜ਼ੀਰ ਬਣਾਉਣ ਲਈ ਸਮੁੱਚੇ ਅਕਾਲੀ ਦਲ ਤੇ  ਅਕਾਲੀ ਆਗੂਆਂ ਦੀ ਸਿਆਸੀ ਆਤਮ ਹੱਤਿਆਂ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀਆਂ ਲਿਲਕੜੀਆਂ ਕੱਢਕੇ , ਮੋਦੀ ਦਾ ਮੁੜ੍ਹ ਸੀਰੀ ਬਣ ਕੇ ਉਹਨਾਂ ਦੀਆਂ ਸ਼ਰਤਾਂ 'ਤੇ ਡਬਲ ਸੀਟਾਂ ਦੇ ਕੇ ਭਾਰਤੀ ਜਨਤਾ ਪਾਰਟੀ ਨਾਲ਼ ਆਤਮ ਘਾਤੀ ਗੱਲਵਕੜੀ ਪਾਉਣ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਜਿੰਨੀਆਂ ਵੱਧ ਸੀਟਾਂ ਸੀ ਸੁਖਬੀਰ ਸਿੰਘ ਬਾਦਲ ਭਾਜਪਾ ਨੂੰ ਦੇ ਰਿਹਾ ਹੈ ਉਹਨਾਂ ਅਕਾਲੀ ਆਗੂਆਂ ਨੂੰ ਸੁਖਬੀਰ ਸਿੰਘ ਬਾਦਲ ਕਿਹੜੇ ਦੇਸ਼ ਨਿਕਾਲਾ ਦੇਵੇਗਾ। ਉਹਨਾਂ ਕਿਹਾ ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਮਝੌਤਾ ਆਉਣ ਵਾਲੇ ਦਿਨਾਂ ਵਿਚ ਅਮਲ ਵਿਚ ਆਇਆਂ ਤਾਂ ਖਾਲਸਾ ਪੰਥ ਤੇ ਪੰਜਾਬੀ ਕਾਲੇ ਝੰਡਿਆਂ ਨਾਲ਼ ਸੁਖਬੀਰ ਸਿੰਘ ਬਾਦਲ ਤੇ ਬਾਦਲ ਦਲੀਆਂ ਦਾ ਵਿਰੋਧ ਕਰੇਗਾ ਕਿਉਂਕਿ ਪੰਜਾਬ  ਤੇ ਪੰਥ ਵਾਸਤੇ ਪਹਿਲਾਂ ਕਿਸਾਨੀ ਸੰਘਰਸ਼ ਹੱਲ ਕਰਵਾਉਣਾਂ ਤੇ ਬੰਦੀ ਸਿੰਘਾਂ ਦੀਆਂ ਰਿਹਾਈਆਂ ਬਹੁਤ ਜ਼ਰੂਰੀ ਹਨ।