ਪੁਲਿਸ ਨੇ ਸੁਲਝਾਈ ਦੋਹਰੇ ਕਤਲ ਕਾਂਡ ਦੀ ਗੁੱਥੀ, 3 ਦੋਸ਼ੀ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਵਲੋਂ ਨਾਭਾ ਵਿਚ ਦੋਹਰੇ ਕਤਲ ਕੇਸ ਵਿਚ ਤਿੰਨ ਦੋਸ਼ੀਆਂ ਗ੍ਰਿਫ਼ਤਾਰ ਕੀਤਾ ਗਿਆ

Three accused in double murder case

ਪਟਿਆਲਾ (ਹਰਵਿੰਦਰ ਸਿੰਘ ਕੁੱਕੂ) : ਪੁਲਿਸ ਵਲੋਂ ਨਾਭਾ ਵਿਚ ਦੋਹਰੇ ਕਤਲ ਕੇਸ ਵਿਚ ਤਿੰਨ ਦੋਸ਼ੀਆਂ ਗ੍ਰਿਫ਼ਤਾਰ ਕੀਤਾ ਗਿਆ। ਮ੍ਰਿਤਕ ਸੁਨੀਲ ਓਮ ਤੇ ਮ੍ਰਿਤਕ ਰੋਸ਼ਨ ਲਾਲ ਦਾ 2016 ਅਤੇ 2017 ਵਿਚ ਕਤਲ ਇਸ ਤਿੰਨ ਆਰੋਪੀਆਂ ਨੇ ਕੀਤਾ ਸੀ। ਆਪਸੀ ਰੰਜਸ਼ ਦੇ ਚਲਦੇ ਹੋਏ ਇਨ੍ਹਾਂ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿਤਾ ਗਿਆ ਸੀ। ਉਥੇ ਹੀ ਇਸ ਪੂਰੇ ਮਾਮਲੇ ਉਤੇ SSP ਪਟਿਆਲਾ ਦੁਆਰਾ ਇਕ ਪ੍ਰੈਸ ਵਾਰਤਾ ਦੁਆਰਾ ਦੋਹਰੇ ਕਤਲ ਕਾਂਡ ਦੀ ਜਾਣਕਾਰੀ ਦਿਤੀ ਗਈ।

 ਉਹੀ SSP ਪਟਿਆਲਾ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਤਿੰਨ ਦੋਸ਼ੀਆਂ ਤੋਂ ਪੁੱਛਗਿਛ ਕੀਤੀ ਗਈ ਤਾਂ ਇਨ੍ਹਾਂ ਨੇ ਆਪਣਾ ਜ਼ੁਰਮ ਕਬੂਲ ਕੀਤਾ।

ਦਸ ਦਈਏ ਇਨ੍ਹਾਂ ਦੋਸ਼ੀਆਂ ਨੇ ਆਪਸੀ ਰੰਜਿਸ਼ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। .ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।