ਮਹਾਂਵੀਰ ਜਯੰਤੀ ਤੇ ਪੰਜਾਬ ਸਰਕਾਰ ਦੀ ਵੱਡੀ ਗਲਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਣੋ, ਕੀ ਹੈ ਪੂਰਾ ਮਾਮਲਾ

Punjab Government goofs up prints Buddha-s-image in mahavir jayanti

ਲੁਧਿਆਣਾ: ਭਗਵਾਨ ਮਹਾਂਵੀਰ ਸਵਾਮੀ ਦੀ 2619ਵੀਂ ਜਯੰਤੀ ਤੇ ਪੰਜਾਬ ਸਰਕਾਰਨ ਨੇ ਵੱਡੀ ਗਲਤੀ ਕਰ ਦਿੱਤੀ ਹੈ। ਜਯੰਤੀ ਤੇ ਅਖ਼ਬਾਰਾਂ ਵਿਚ ਭਗਵਾਨ ਮਹਾਂਵੀਰ ਸਵਾਮੀ ਦੀ ਜਗ੍ਹ ਮਹਾਤਮਾ ਬੁੱਧ ਦੀ ਤਸਵੀਰ ਲਗਾ ਦਿੱਤੀ ਗਈ। ਸਰਕਾਰ ਦੀ ਇਸ ਗਲਤੀ ਤੋਂ ਬਾਅਦ ਜੈਨ ਸਮਾਜ ਕਾਫੀ ਗੁੱਸੇ ਵਿਚ ਹੈ। ਵਿਸ਼ਵ ਜੈਨ ਸੰਗਠਨ ਦੇ ਦੇਸ਼ ਕੋਆਰਡੀਨੇਟਰ ਡਾ. ਸੰਦੀਪ ਜੈਨ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਮੇਲ ਕਰਕੇ ਕਾਰਵਾਈ ਕਰਨ ਨੂੰ ਕਿਹਾ ਹੈ।

ਇਸ ਵਿਗਿਆਪਨ ਨੂੰ ਦੁਬਾਰਾ ਦੇਣ ਦੀ ਮੰਗ ਰੱਖੀ ਗਈ ਹੈ। ਡਾ. ਜੈਨ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਗਲਤੀ ਤੋਂ ਸਮਾਜ ਨੂੰ ਧੱਕਾ ਲੱਗਿਆ ਹੈ। ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਆਖਰ ਇੰਨੀ ਵੱਡੀ ਗਲਤੀ ਕਿਵੇਂ ਹੋ ਸਕਦੀ ਹੈ। ਸਰਕਾਰ ਅਪਣੇ ਨਿਯਮਾਂ ਅਨੁਸਾਰ ਕਾਰਵਾਈ ਕਰੇ, ਹਾਲਾਂਕਿ ਜੈਨ ਸਮਾਜ ਨਹੀਂ ਚਾਹੁੰਦਾ ਕਿ ਗਲਤੀ ਕਰਨ ਵਾਲੇ ਤੇ ਕੋਈ ਵੱਡੀ ਕਾਰਵਾਈ ਹੋਵੇ। ਸਰਕਾਰ ਨੂੰ ਚਾਹੀਦਾ ਹੈ ਕਿ ਭਵਿੱਖ ਵਿਚ ਅਜਿਹੀ ਗਲਤੀ ਦੁਬਾਰਾ ਨਾ ਦੁਹਰਾਈ ਜਾਵੇ।

ਉਹਨਾਂ ਦੀ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਸੰਜੈ ਕੁਮਾਰ ਜੈਨ ਨਾਲ ਵੀ ਇਸ ਵਿਸ਼ੇ ਗੱਲ ਹੋਈ ਹੈ। ਭਗਵਾਨ ਮਹਾਂਵੀਰ ਸੇਵਾ ਸੰਸਥਾ ਦੇ ਪ੍ਰਧਾਨ ਰਾਕੇਸ਼ ਜੈਨ ਨੇ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਮਹਾਂਵੀਰ ਜਯੰਤੀ ਦਾ ਵਿਗਿਆਪਨ ਉਹਨਾਂ ਨੂੰ ਚੈੱਕ ਕਰਵਾ ਕੇ ਲਗਾਇਆ ਜਾਂਦਾ ਹੈ। ਇਸ ਵਾਰ ਉਹਨਾਂ ਨਾਲ ਕੋਈ ਵਿਚਾਰ ਚਰਚਾ ਨਹੀਂ ਕੀਤੀ ਗਈ ਜਿਸ ਕਾਰਨ ਪੰਜਾਬ ਸਰਕਾਰ ਦੀ ਵੱਡੀ ਗਲਤੀ ਸਾਹਮਣੇ ਆਈ ਹੈ।

ਰਕੇਸ਼ ਜੈਨ ਨੇ ਕਿਹਾ ਕਿ ਸਰਕਾਰ ਦੀ ਇਸ ਗਲਤੀ ਦੇ ਕਾਰਣ ਜੈਨ ਸਮਾਜ ਦੀ ਧਾਰਮਿਕ ਭਾਵਨਾਂ ਨੂੰ ਠੇਸ ਪਹੁੰਚੀ ਹੈ। ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਪੂਰੇ ਜੈਨ ਸਮਾਜ ਦੀ ਮੰਗ ਹੈ ਸਰਕਾਰ ਇਸ ਗਲਤੀ ਦੀ ਮੁਆਫੀ ਮੰਗੇ ਅਤੇ ਇਸ ਨੂੰ ਦੁਬਾਰ ਪ੍ਰਕਾਸ਼ਿਤ ਕਰੇ। ਭਗਵਾਨ ਮਹਾਂਵੀਰ ਨੇ ਲੋਕਾਂ ਨੂੰ ਅਹਿੰਸਾ ਅਤੇ ਸੱਚ ਦੇ ਰਾਹ ਤੇ ਚੱਲਣ ਦਾ ਉਪਦੇਸ਼ ਦਿੱਤਾ ਸੀ।

ਭਗਵਾਨ ਮਹਾਂਵੀਰ ਦੀ ਜਯੰਤੀ ਜੈਨ ਸਮਾਜ ਵਿਚ ਬੜੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ। ਇਸ ਨੂੰ ਜੈਨ ਸਮਾਜ ਦੇ ਲੋਕ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਨ।