ਐਪਵਰਡ ਗਰੁਪ ਦਾ ਗਠਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਵਿਡ -19 ਨਾਲ ਸਬੰਧਤ ਗਤੀਵਿਧੀਆਂ ਅਤੇ ਲੋੜੀਂਦੇ ਸਮਰੱਥਾ ਨਿਰਮਾਣ ਹਿੱਤ ਮਨੁੱਖੀ ਸਰੋਤਾਂ ਦੀ ਪਛਾਣ ਕਰਨ ਲਈ, ਕੇਂਦਰ ਸਰਕਾਰ ਨੇ ਇਕ ਅਧਿਕਾਰਤ

File photo

ਚੰਡੀਗੜ੍ਹ, 17 ਅਪ੍ਰੈਲ (ਸ.ਸ.ਸ) : ਕੋਵਿਡ -19 ਨਾਲ ਸਬੰਧਤ ਗਤੀਵਿਧੀਆਂ ਅਤੇ ਲੋੜੀਂਦੇ ਸਮਰੱਥਾ ਨਿਰਮਾਣ ਹਿੱਤ ਮਨੁੱਖੀ ਸਰੋਤਾਂ ਦੀ ਪਛਾਣ ਕਰਨ ਲਈ, ਕੇਂਦਰ ਸਰਕਾਰ ਨੇ ਇਕ ਅਧਿਕਾਰਤ ਸਮੂਹ ਦਾ ਗਠਨ ਕੀਤਾ ਹੈ ਅਤੇ ਹੈਲਥ ਕੇਅਰ ਪੇਸ਼ੇਵਰਾਂ ਤੇ ਵਾਲੰਟੀਅਰਾਂ (https://covidwarriorssiov.in)  ਦੇ ਡਾਟਾਬੇਸ ਵਾਲਾ ਇਕ ਡੈਸ਼ਬੋਰਡ ਵੀ ਸਥਾਪਤ ਕੀਤਾ ਹੈ ਜੋ ਰਾਜ ਅਤੇ ਜ਼ਿਲ੍ਹਾ ਪੱਧਰ ਤੇ ਵੱਖ ਵੱਖ ਸਮੂਹਾਂ ਨਾਲ ਸਬੰਧਤ ਮਨੁੱਖੀ ਸਰੋਤਾਂ ਦੀ ਉਪਲਬਧਤਾ ਅਤੇ  ਨੋਡਲ ਅਧਿਕਾਰੀਆਂ ਦੇ ਸੰਪਰਕ ਵੇਰਵਿਆਂ ਸਬੰਧੀ ਜਾਣਕਾਰੀ ਮੁਹਈਆ ਕਰਵਾਏਗਾ।

ਕੋਵਿਡ -19 ਦੇ ਫੈਲਣ ਕਾਰਨ ਦੇਸ਼ ਵਿਚ ਪੈਦਾ ਹੋਈਆਂ ਚੁਣੌਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਅਤੇ ਲੋੜੀਂਦੀ ਯੋਜਨਾਬੰਦੀ ਕਰਨ ਲਈ ਭਾਰਤ ਸਰਕਾਰ ਨੇ 11 ਅਧਿਕਾਰਤ ਸਮੂਹਾਂ ਦਾ ਗਠਨ ਕੀਤਾ ਹੈ। ਇਨ੍ਹਾਂ ਵਿਚੋਂ ਅਧਿਕਾਰਤ ਸਮੂਹ 4 ਨੂੰ ਕੋਵਿਡ 19 ਨਾਲ ਸਬੰਧਤ ਵੱਖ ਵੱਖ ਗਤੀਵਿਧੀਆਂ ਲਈ ਮਨੁੱਖੀ ਸਰੋਤਾਂ ਦੀ ਪਛਾਣ ਕਰਨ ਲਈ ਅਧਿਕਾਰਤ ਗਿਆ ਹੈ। ਸਰਕਾਰੀ ਬੁਲਾਰੇ ਨੇ ਦਸਿਆ ਕਿ ਡਾਕਟਰਾਂ (ਸਮੇਤ ਆਯੂਸ਼ ਡਾਕਟਰਾਂ), ਨਰਸਾਂ, ਹੋਰ ਸਿਹਤ ਸੰਭਾਲ ਪੇਸ਼ੇਵਰਾਂ ਅਤੇ ਐਨਐਸਐਸ, ਐਨਵਾਈਕੇ, ਸਾਬਕਾ ਸੈਨਿਕ, ਐਨਸੀਸੀ, ਪੀਐਮਕੇਵੀਵਾਈ ਆਦਿ ਦੇ ਵਲੰਟੀਅਰ ਕਰਮਚਾਰੀਆਂ ਦੇ ਵੱਡੇ ਪੂਲ ਸਬੰਧੀ ਵੇਰਵੇ ਪਹਿਲਾਂ ਹੀ ਡੈਸ਼ਬੋਰਡ ਤੇ ਸਾਂਝੇ ਕੀਤੇ ਜਾ ਚੁੱਕੇ ਹਨ।