ਬਰਖ਼ਾਸਤ ਕੀਤੇ ਜਾਣ ਖ਼ਾਕੀ ਨੂੰ ਸ਼ਰਮਸਾਰ ਕਰਨ ਵਾਲੇ ਪੁਲਿਸ ਦੇ ਅਧਿਕਾਰੀ ਤੇ ਮੁਲਾਜ਼ਮ : ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਖੰਨਾ ਪੁਲਿਸ ਵਲੋਂ ਇਕ ਪਿਤਾ ਅਤੇ ਉਸ ਦੇ ਨੌਜਵਾਨ

File photo

ਚੰਡੀਗੜ੍ਹ, 17 ਅਪ੍ਰੈਲ (ਨੀਲ ਭÇਲੰਦਰ ਸਿੰਘ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਖੰਨਾ ਪੁਲਿਸ ਵਲੋਂ ਇਕ ਪਿਤਾ ਅਤੇ ਉਸ ਦੇ ਨੌਜਵਾਨ ਪੁੱਤਰ ਨੂੰ ਨਿਰਵਸਤਰ ਕਰ ਕੇ ਜ਼ਲੀਲ ਕਰਨਾ ਅਤੇ ਤਸੀਹੇ ਦੇਣ ਨੂੰ ਪੂਰੀ ਤਰਾਂ ਅਣਮਨੁੱਖੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਾਲੀ ਕਰਤੂਤ ਕਿਹਾ ਹੈ। 

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਖੰਨਾ ਪੁਲਿਸ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਵਲੋਂ ਇਕ ਪਿਤਾ ਅਤੇ ਪੁੱਤਰ ਨਾਲ ਕੀਤੇ ਅਣਮਨੁੱਖੀ ਤਸ਼ੱਦਦ ਦੀਆਂ ਵਾਇਰਲ ਹੋਈਆਂ ਵੀਡੀਉਜ਼ ਨਾ ਕੇਵਲ ਦਿਲ ਦਹਿਲਾਉਂਦੀਆਂ ਹਨ ਸਗੋਂ ਪੁਲਿਸ ਦੀ ਖ਼ਾਕੀ ਵਰਦੀ ਨੂੰ ਸ਼ਰਮਸਾਰ ਕਰਦੀਆਂ ਹਨ। ਹਰਪਾਲ ਸਿੰਘ ਚੀਮਾ ਨੇ ਇਸ ਮਾਮਲੇ ਦੀ ਉੱਚ-ਪਧਰੀ ਅਤੇ ਸਮਾਂਬੱਧ ਨਿਆਇਕ ਜਾਂਚ ਦੀ ਮੰਗ ਕਰਦੇ ਹੋਏ ਦੋਸ਼ੀ ਪੁਲਿਸ ਅਫ਼ਸਰਾਂ ਅਤੇ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਨ ‘ਤੇ ਜ਼ੋਰ ਦਿਤਾ। ਉਨ੍ਹਾਂ ਕਿਹਾ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ’ਤੇ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਮਿਸਾਲੀਆ ਸਜਾ ਜ਼ਰੂਰੀ ਹੈ ਤਾਂ ਕਿ ਕਾਨੂੰਨ ਦੇ ਰਖਵਾਲੇ ਖ਼ਾਕੀ ਵਰਦੀ ਦੀ ਆੜ ਥੱਲੇ ਭਵਿੱਖ ‘ਚ ਅਜਿਹੀ ਕਰਤੂਤ ਕਰਨ ਦੀ ਹਿੰਮਤ ਨਾ ਜੁਟਾ ਸਕਣ। 

ਚੀਮਾ ਨੇ ਕਿਹਾ ਕਿ ਕੋਰੋਨਾ ਵਾਇਰਸ ਵਿਰੁਧ ਪਹਿਲੀ ਕਤਾਰ ’ਚ ਖੜ ਕੇ ਲੜਾਈ ਲੜ ਰਹੇ ਪੁਲਿਸ ਪ੍ਰਸ਼ਾਸਨ ਲਈ ਆਮ ਲੋਕਾਂ ਦੀਆਂ ਨਜ਼ਰਾਂ ’ਚ ਵਧੇ ਮਾਣ ਸਨਮਾਨ ਨੂੰ ਖੰਨਾ ਦੀ ਇਸ ਘਟਨਾ ਨੇ ਗਹਿਰੀ ਸੱਟ ਮਾਰੀ ਹੈ। ਇਸ ਲਈ ਦੋਸ਼ੀ ਪੁਲਸ ਮੁਲਾਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜਾ ਲਈ ਉਹ ਨਾ ਕੇਵਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਰਹੇ ਹਨ, ਸਗੋਂ ਉਨ੍ਹਾਂ ਪਾਰਟੀ ਵੱਲੋਂ ‘ਆਪ’ ਦੇ ਲੀਗਲ ਸੈੱਲ ਦੇ ਸੂਬਾ ਪ੍ਰਧਾਨ ਐਡਵੋਕੇਟ ਗਿਆਨ ਸਿੰਘ ਮੂੰਗੋ ਦੀ ਡਿਊਟੀ ਲਗਾਈ ਹੈ ਕਿ ਉਹ ਪੀੜਤ ਪਰਿਵਾਰ ਨਾਲ ਤੁਰੰਤ ਸੰਪਰਕ ਕਰਕੇ ਉਨ੍ਹਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਦੀ ਪੇਸ਼ਕਸ਼ ਕਰਨ।