ਸ਼ਾਰਜਹਾ ਤੋਂ ਆਏ ਯਾਤਰੀਆਂ ਕੋਲੋਂ 89 ਲੱਖ ਦਾ ਸੋਨਾ ਬਰਾਮਦ

ਏਜੰਸੀ

ਖ਼ਬਰਾਂ, ਪੰਜਾਬ

ਫੜੇ ਗਏ ਮੁਸਾਫ਼ਰਾਂ ਨੇ ਸੋਨੇ ਨੂੰ ਗਰਦਨ ਦੀ ਚੇਨ ਅਤੇ ਕੜੇ ਵਜੋਂ ਪਾਇਆ ਹੋਇਆ ਸੀ, ਜਿਨ੍ਹਾਂ ਨੂੰ ਵਿਭਾਗ ਨੇ ਟਰੇਸ ਕਰ ਲਿਆ

89 lakh gold recovered from Sharjah passengers

ਅੰਮ੍ਰਿਤਸਰ - ਸ੍ਰੀ ਗੁਰੂ ਰਾਮਦਾਸ ਏਅਰਪੋਰਟ ’ਤੇ ਕਸਟਮ ਵਿਭਾਗ ਦੀ ਟੀਮ ਵਲੋਂ ਸ਼ਾਰਜਹਾ ਤੋਂ ਇੰਡੀਗੋ ਫਲਾਈਟ ਨੰਬਰ 6 ਈ 8451 ’ਚ 9:00 ਵਜੇ ਸ਼ਾਰਜਹਾ ਤੋਂ ਆਏ 2 ਮੁਸਾਫ਼ਰਾਂ ਕੋਲੋਂ 89.90 ਲੱਖ ਦਾ ਸੋਨਾ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਸਟਮ ਵਿਭਾਗ ਦੀ ਟੀਮ ਅਨੁਸਾਰ ਬਰਾਮਦ ਹੋਏ ਸੋਨੇ ਦਾ ਭਾਰ 1848 ਗ੍ਰਾਮ ਹੈ। ਇਹ ਮੁਸਾਫ਼ਰ ਸ਼ਾਰਜਾਹ ਤੋਂ ਅੰਮ੍ਰਿਤਸਰ ਸੋਨੇ ਦੀ ਤਸਕਰੀ ਕਰਨ ਲਈ ਲਿਆਇਆ ਸੀ। 

ਮਿਲੀ ਜਾਣਕਾਰੀ ਅਨੁਸਾਰ ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਸੂਚਨਾ ਦੇ ਅਧਾਰ 'ਤੇ ਰਾਤ 9 ਵਜੇ ਦੀ ਫਲਾਈਟ ਰਾਹੀਂ ਸ਼ਾਰਜਾਹ ਤੋਂ ਆਇਆ ਯਾਤਰੀ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 2 ਚੇਨੀਆਂ ਤੇ 4 ਕੜਿਆਂ ਦੇ ਰੂਪ ਵਿਚ ਸੋਨਾ ਬਰਾਮਦ ਕੀਤਾ ਗਿਆ। ਫੜੇ ਗਏ ਮੁਸਾਫ਼ਰਾਂ ਨੇ ਸੋਨੇ ਨੂੰ ਗਰਦਨ ਦੀ ਚੇਨ ਅਤੇ ਕੜੇ ਵਜੋਂ ਪਾਇਆ ਹੋਇਆ ਸੀ, ਜਿਨ੍ਹਾਂ ਨੂੰ ਵਿਭਾਗ ਨੇ ਟਰੇਸ ਕਰ ਲਿਆ ਅਤੇ ਸੋਨਾ ਬਰਾਮਦ ਕਰ ਲਿਆ।