ਧਾਰਮਿਕ ਸਥਾਨ 'ਤੇ ਜਾ ਰਹੀ 52 ਸਾਲਾ ਔਰਤ ਦੀ ਦਰਦਨਾਕ ਸੜਕ ਹਾਦਸੇ 'ਚ ਮੌਤ
ਮੋਟਰ ਸਾਈਕਲ ਚਾਲਕ ਅੱਪਰਾ ਵਾਸੀ ਧਾਰਮਿਕ ਅਸਥਾਨ 'ਤੇ ਮੱਥਾ ਟੇਕਣ ਲਈ ਜਾ ਰਹੇ ਸਨ
accident
ਮੁਕੰਦਪੁਰ - ਪੰਜਾਬ ਵਿਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਇਸ ਵਿਚਾਲੇ ਅੱਜ ਤਾਜ਼ਾ ਮਾਮਲਾ ਕਸਬਾ ਮੁਕੰਦਪੁਰ ਨੇੜੇ ਵਾਪਰਿਆ ਹੈ ਜਿਥੇ ਟਰੱਕ ਤੇ ਮੋਟਰ ਸਾਈਕਲ ਦੀ ਟੱਕਰ 'ਚ ਇਕ 52 ਸਾਲਾ ਔਰਤ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਦੱਸਣਯੋਗ ਹੈ ਕਿ ਇਹ ਹਾਦਸਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਮੁਕੰਦਪੁਰ ਮੇਨ ਸੜਕ 'ਤੇ ਤਲਵੰਡੀ ਫੱਤੂ ਨਹਿਰ ਦੇ ਨਜ਼ਦੀਕ ਵਾਪਰਿਆ ਹੈ।
ਮੌਕੇ 'ਤੇ ਐਸ.ਐਚ.ਓ ਮੁਕੰਦਪੁਰ ਗੁਰਮੁੱਖ ਸਿੰਘ ਨੇ ਦੱਸਿਆ ਕਿ ਮੋਟਰ ਸਾਈਕਲ ਚਾਲਕ ਅੱਪਰਾ ਵਾਸੀ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਲਈ ਜਾ ਰਹੇ ਸਨ ਤਾਂ ਦਾਣਾ ਮੰਡੀ ਮੁਕੰਦਪੁਰ ਤੋਂ ਇਕ ਕਣਕ ਦਾ ਟਰੱਕ ਭਰ ਕੇ ਬੰਗਾ ਜਾ ਰਿਹਾ ਸੀ। ਇਸ ਦੌਰਾਨ ਤਲਵੰਡੀ ਫੱਤੂ ਨਹਿਰ ਦੇ ਪੁਲ ਨਜ਼ਦੀਕ ਦੋਵਾਂ ਵਿਚਕਾਰ ਟੱਕਰ ਹੋਣ ਕਰਕੇ ਇਹ ਭਿਆਨਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ 52 ਸਾਲਾ ਔਰਤ ਦੀ ਮੌਤ ਹੋ ਗਈ।