ਬੇਅਦਬੀਆਂ ਦੇ ਦੋਸ਼ੀ ਬਾਦਲ ਨਹੀਂ ਤਾਂ ਫੇਰ ਕੌਣ ਨੇ, ਕੈਪਟਨ ਸਾਬ੍ਹ ਜਾਂ ਕਾਤਲ ਫੜਨ....

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਖ਼ਬਰਾਂ, ਪੰਜਾਬ

ਅਕਾਲੀ ਦਲ ਨੇ ਜਸ਼ਨ ਮਨਾਇਆ ਹੈ, ਉਹ ਇੱਕ ਸਿੱਖ ਹੋਣ ਦੇ ਨਾਤੇ ਸ਼ਰਮਨਾਕ ਹੈ।

ravneet bittu

ਚੰਡੀਗੜ੍ਹ:  ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਜਾਂਚ ਰਿਪੋਰਟ ਰੱਦ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਹਲਚਲ ਤੇਜ ਹੋ ਗਈ ਹੈ।  ਇਸ ਤੋਂ ਬਾਅਦ ਦੋਸ਼ੀਆਂ ਨੂੰ ਸਜ਼ਾ ਨਾ ਦੇਣ ਕਰਕੇ ਵਿਰੋਧੀ ਧਿਰਾਂ ਇਹ ਸਵਾਲ ਚੁੱਕ ਰਹੀਆਂ ਹਨ।  ਪੰਜਾਬ  ਦੇ ਲੋਕਾਂ ਨੇ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਪੱਖ ਵਿੱਚ ਆਪਣਾ ਫੈਸਲਾ ਦੇ ਕੇ ਸਰਕਾਰ ਬਣਾਈ ਹੈ ਇਸ ਲਈ ਲੋਕਾਂ ਦਾ ਸਵਾਲ ਕਰਨਾ ਠੀਕ ਹੈ।  ਬਰਗਾੜੀ ਕਾਂਡ ਦਾ ਕੇਸ ਸੀਬੀਆਈ ਤੋਂ ਪੰਜਾਬ ਸਰਕਾਰ ਨੇ ਕਾਫ਼ੀ ਜੱਦੋ ਜਹਿਦ ਨਾਲ ਵਾਪਸ ਲਿਆ ਹੈ ਲੇਕਿਨ ਜਿਸ ਤਰ੍ਹਾਂ ਅਕਾਲੀ ਦਲ ਨੇ ਜਸ਼ਨ ਮਨਾਇਆ ਹੈ,  ਉਹ ਇੱਕ ਸਿੱਖ ਹੋਣ ਦੇ ਨਾਤੇ ਸ਼ਰਮਨਾਕ ਹੈ। ਇਸ ਮੁੱਦਿਆਂ ਸੰਬਧੀ ਸਪੋਕਸਮੈਨ ਦੀ ਮੈਨੀਜਿੰਗ ਐਡੀਟਰ ਨਿਮਰਤ ਕੌਰ ਨੇ ਲੁਧਿਆਣਾ ਤੋਂ ਸੰਸਦ ਮੈਂਬਰਰਵਨੀਤ ਬਿੱਟੂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ।

ਸਵਾਲ- ਜੰਤਰ ਮੰਤਰ 'ਤੇ ਅਜੇ ਵੀ MP ਅਤੇ 2 MLA ਧਰਨਾ ਦੇ ਰਹੇ ਹਨ, ਕੀ ਅਜੇ ਵੀ ਜਾਰੀ ਇਹ ਪ੍ਰਦਰਸ਼ਨ? 
ਜਵਾਬ - ਸਿਆਸਤ ਨਾਲ ਅਸੀਂ ਜੁੜੇ ਹੋਏ ਹਨ ਤੇ ਸਿਆਸੀ ਸਾਡੇ ਦੁਸ਼ਮਣ ਵੀ ਹਨ ਤੇ ਸਿਆਸੀ ਕਈ ਗੱਲਾਂ ਵਿਚ ਅੱਜਕਲ੍ਹ ਬਹੁਤ ਸਾਰੀ ਬਿਆਨਬਾਜ਼ੀ ਕਰਦੇ ਹਨ। ਅਸਲੀਆਂ ਗੱਲਾਂ ਪਿੱਛੇ ਰਹਿ ਜਾਂਦੀਆਂ ਹਨ ਅਤੇ ਸਾਨੂੰ ਕਿਸੇ ਵੀ ਪਾਰਟੀ ਨੇ ਨਹੀਂ ਕਿਹਾ। ਪਿਛਲੇ ਸਾਲ ਸਰਕਾਰ ਨੇ ਸਰਦ ਰੁੱਤ ਸੈਸ਼ਨ ਨਹੀਂ ਸੱਦਿਆ ਕਿਉਂਕਿ ਉਸ ਸਮੇਂ ਕਿਸਾਨ ਧਰਨੇ 'ਤੇ ਬੈਠੇ ਹੋਏ ਹਨ ਤੇ  ਸਰਕਾਰ ਨੇ ਇਸ ਵਾਰ ਕੋਰੋਨਾ ਦਾ ਬਹਾਨਾ ਲਗਾ ਕੇ ਸੈਸ਼ਨ ਬੰਦ ਕਰ ਦਿੱਤਾ। ਉਸ ਸਮੇਂ ਹੀ ਅਸੀਂ ਸਭ ਸੈਸ਼ਨ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਹੈ ਇਸ ਤੋਂ ਬਾਅਦ ਸਰਕਾਰ ਨੇ ਸਾਡੀ ਮੰਗ ਪੂਰੀ ਨਹੀਂ ਕੀਤੀ ਤੇ ਇਸ ਤੋਂ ਬਾਅਦ ਫੈਸਲਾ ਲਿਆ ਕਿ ਜਦ ਤੱਕ ਕਿਸਾਨ ਆਪਣਾ ਅੰਦੋਲਨ ਜਿੱਤ ਕੇ ਵਾਪਸ ਨਹੀਂ ਆ ਜਾਂਦੇ ਉਦੋਂ ਤਕ ਅਸੀਂ ਸਭ ਖੇਤੀ ਕਾਨੂੰਨਾਂ ਦੇ ਖਿਲ਼ਾਫ ਧਰਨਾ ਦੇਵਾਂਗੇ। 

ਸਵਾਲ- ਵਿਰੋਧੀ ਧਿਰ ਪਾਰਟੀਆਂ 'ਤੇ ਅੱਜ ਦੂਰ ਦੀ ਗੱਲ ਪਰ ਹੁਣ ਕਾਂਗਰਸ ਦੇ ਆਪਣੇ ਲੋਕ ਤੁਹਾਡੇ ਨਾਲ ਕਿਉਂ ਨਹੀਂ ਆਏ ?
ਜਵਾਬ - ਜੇਕਰ ਸਚਾਈ ਤੋਂ ਭਜਾਂਗੇ ਤੇ ਇਹ ਨਹੀਂ ਸਹੀ ਤੇ ਸੁਨੀਲ ਜਾਖੜ ਸਾਹਿਬ ਨੇ ਪੰਜਾਬ ਦੇ MLA ਨੂੰ ਵਾਰੀ ਵਾਰੀ ਜਾ ਕੇ ਉੱਥੇ ਧਰਨੇ 'ਤੇ ਬੈਠਣ ਲਈ ਕਿਹਾ ਸੀ। ਇਹ  ਕੋਈ ਪਾਰਟੀ ਦਾ ਇਹ ਫੈਸਲਾ ਨਹੀਂ ਸੀ। 

ਸਵਾਲ- ਇਨ੍ਹਾਂ ਵੱਡਾ ਫੈਸਲਾ ਲਿਆ ਤੇ ਇਹ ਆਂਕੜਾ 5 ਤੋਂ 50 ਹੋ ਜਾਂਦਾ ਤੇ..
ਜਵਾਬ - ਪੰਜਾਬ ਦੇ ਰਹਿਣ ਵਾਲੇ ਹਾਂ ਤੇ ਜੇਕਰ ਕੋਈ ਵੀ ਵਿਅਕਤੀ ਦਿੱਲੀ ਨਹੀਂ ਜਾ ਸਕਦੇ ਤੇ ਆਪਣੇ ਘਰ ਦੇ ਬਾਹਰ ਧਰਨਾ ਲੱਗਾ ਕੇ ਦੁੱਖ ਜਾਹਰ ਕਰ ਸਕਦੇ ਹਨ।

ਸਵਾਲ- ਪਾਰਟੀ ਬਾਜ਼ੀ ਛੱਡ ਕੇ ਜੇਕਰ ਉੱਥੇ ਬੈਠ ਕੇ ਧਰਨਾ ਦਿੰਦੇ ਵਧੀਆ ਹੋਣਾ ਸੀ ਤੇ ਪੰਜਾਬ ਦੇ MLA ਕਿਸਾਨਾਂ ਦੇ ਹੱਕ ਵਿਚ ਖੜੇ ਹੁੰਦੇ?
ਜਵਾਬ - ਕਿਸਾਨਾਂ ਨੇ ਜੇਕਰ ਇਕ ਸੜਕ ਰੋਕੀ ਸੀ ਤੇ ਦਿੱਲੀ ਨੂੰ ਪੰਜ ਸੜਕਾਂ ਜਾਂਦੀਆਂ ਹਨ ਅਤੇ ਕਾਂਗਰਸ ਇਕ ਸੜਕ ਬਲਾਕ ਕਰਦੀ, ਅਕਾਲੀ ਤੇ ਹੋਰ ਪਾਰਟੀ ਮੈਂਬਰ ਇਕ ਇਕ ਸੜਕ ਰੋਕ ਸਕਦੇ ਸੀ। । ਕਿਸਾਨ ਹਮੇਸ਼ਾ ਪਾਰਟੀਆਂ ਨੂੰ ਵੀ ਕਹਿੰਦੇ ਆਏ ਹਨ ਆ ਜਾਓ ਇਕ ਸੜਕ ਤੁਸੀ ਵੀ ਬੰਦ ਕਰ ਲਵੋ। ਇਹ ਸਾਰਾ ਫੈਸਲਾ ਲੈਣ ਵਿਚ ਸਾਡੀਆਂ ਪਾਰਟੀਆਂ ਨਕਾਮ ਰਹੀਆਂ ਹਨ। 

ਸਵਾਲ-  ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿਚ ਜਨਤਕ ਹੋ ਕੇ ਮੁੱਖ ਮੰਤਰੀ ਨੂੰ ਅਪੀਲ ਪਾਈ ਹੈ ਉਥੇ ਵੀ ਅਸੀਂ ਸਭ ਇਕੱਠੇ ਨਹੀਂ ਹਾਂ? 
ਜਵਾਬ - ਇਹ ਗੱਲ ਤੇ ਗੁਰੂ ਦੀ ਹੈ ਉਥੇ ਨਾ ਤੇ ਕੈਪਟਨ ਅਮਰਿੰਦਰ ਦੀ ਗੱਲ ਨਾ ਹੀ ਬਿੱਟੂ ਦੀ। ਸਾਡੇ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੁਣ ਕੇ ਰੂਹ ਕੰਬ ਗਈ। ਗੁਰੂ ਗੋਬਿੰਦ ਸਿੰਘ ਜੀ ਕਹਿ ਗਏ ਸਨ ਕਿ ਅੱਜ ਤੋਂ ਬਾਅਦ ਸਾਡੇ ਸਭ ਦੇ ਅਗਲੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ। ਪੰਜਾਬ ਵਿਚ 328 ਤੋਂ ਵੱਧ ਸਰੂਪ ਹਨ ਜੋ ਅਜੇ ਤਕ ਨਹੀਂ ਪਤਾ ਉਨ੍ਹਾਂ ਸਭ ਦਾ। ਅੱਜ SIT ਦੀ ਰਿਪੋਰਟ ਦੀ ਗੱਲ ਕਰੀਏ ਇਹ ਕੀ ਹੈ SIT? ਸਾਲ 2014 ਵਿਚ ਜਦ ਮੈਂ MP ਬਣਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੰਤਰੀ ਨੂੰ ਮਿਲਣ ਚਲਾ ਗਿਆ ਉਸ ਸਮੇਂ ਹਾਉਸ ਚਲ ਰਿਹਾ ਸੀ ਕਿਸੇ ਵਿਸ਼ੇ ਤੇ ਗੱਲ ਹੋਈ ਤੇ ਉਨ੍ਹਾਂ ਨੇ ਕਿਹਾ ਕਿ ਕਮਿਸ਼ਨ ਬਣਾਉਣੀ, SIT ਬਣਾਉਣੀ ਇਹ ਤਾਂ ਸਰਕਾਰਾਂ ਨੂੰ ਬਹੁਤ ਲੰਬਾ ਪਾਉਣਾ ਹੈ ਇਹਨਾਂ ਦੇ ਕੋਈ ਨਤੀਜਾ ਨਹੀਂ ਨਿਕਲਦੇ ਹੁੰਦੇ। 

ਸਵਾਲ-  ਕੁੰਵਰ ਵਿਜੈ ਪ੍ਰਤਾਪ ਵੱਲੋਂ ਪੂਰੀ ਕੋਸ਼ਿਸ਼ 'ਤੇ ਕੀਤੀ ਸੀ ਜੋ ਚਾਰਜਸ਼ੀਟ ਫਾਇਲ ਕੀਤੀ ਸੀ ਪਰ ..
ਜਵਾਬ -   ਕੁੰਵਰ ਵਿਜੈ ਪ੍ਰਤਾਪ ਦੇ ਉੱਪਰ ਵੀ ਬੈਠੇ ਹਨ ਤੇ ਇਕੱਲਾ ਬੰਦਾ ਕੀ ਕਰ ਸਕਦਾ ਗੱਲ ਸਾਰੀ ਸਿਸਟਮ ਦੀ ਹੈ। 

ਸਵਾਲ- ਨਵਜੋਤ ਸਿੱਧੂ ਨੇ ਕਿਹਾ ਕਿ ਗੱਲ ਸਾਰੀ ਸਿਸਟਮ ਦੀ ਹੈ ਕੀ ਤੁਸੀ ਸਭ ਮਿਲ ਕੇ ਇਹ ਕਹਿ ਰਹੇ ਹੋ ਕਿ ਸਾਡੀ ਆਪਣੀ ਸਰਕਾਰ ਹੈ। 
ਜਵਾਬ- ਉਹ 2 ਸਾਲ ਤੋਂ ਉਹ ਕੈਬਿਨੇਟ ਵਿਚ ਬੈਠੇ ਹਨ ਤੇ ਉਨ੍ਹਾਂ ਨੇ ਕਿੰਨੀ ਵਾਰ ਇਹ ਮੁੱਦਾ ਉਠਾਇਆ ਹੋਵੇਗਾ। ਇਹ ਡਰੱਗ ਵਾਲੀ ਰਿਪੋਰਟ ਨਵਜੋਤ ਸਿੰਘ ਸਿੱਧੂ ਕੋਲ ਹੈ। ਉਹ ਮੁੱਖ ਮੰਤਰੀ ਦੇ ਖ਼ਾਸ ਸਨ। ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਜਦ ਭੁੱਖ ਹੜਤਾਲ 'ਤੇ ਬੈਠੇ ਸਨ। ਉਸ ਦੌਰਾਨ ਪੰਜਾਬ ਵਿਚ ਥਾਂ ਥਾਂ 'ਤੇ ਨਸ਼ਿਆਂ ਦੇ ਖਿਲਾਫ ਹੋਕਾ ਦਿੱਤਾ ਤੇ ਇਨ੍ਹਾਂ ਵਿਚ ਜਿਨ੍ਹਾਂ ਦੇ ਨਾਮ ਸਨ ਉਹ ਸ਼ਰੇਆਮ ਬਾਹਰ ਫਿਰ ਰਹੇ ਹਨ। ਨਸ਼ੇ ਦੀ ਲਾਈਨ ਜ਼ਰੂਰ ਟੁੱਟੀ ਹੈ। 

ਸਵਾਲ- PRTC ਦੀਆ ਬੱਸਾਂ ਨਹੀਂ ਚੱਲ ਰਹੀਆਂ ਹੋਰ ਤੁਸੀ ਅੰਦਰ ਗੱਲ ਨਹੀਂ ਕੀਤੀ ਕਿਉਂ ?
ਜਵਾਬ-  ਸਰਕਾਰ ਦਾ ਰੁਤਬਾ ਹੁੰਦਾ ਹੈ ਲੋਕ ਸਭ ਜਾਣਦੇ ਹਨ ਕਿ ਇਥੇ ਬੱਸਾਂ ਕਿਸ ਦੀਆਂ ਚਲਦਿਆਂ ਹਨ, ਬੇਅਦਬੀਆਂ ਵਿਚ ਦੋਸ਼ੀ ਕੌਣ ਹਨ ਇਥੇ ਡਰੱਗ ਕਿਸੇ ਨੇ ਲਿਆਂਦਾ ਅਤੇ ਗੋਲੀ ਕਿਸਨੇ ਚਲਾਈ ਹੈ ਇਥੇ ਗੱਲ ਇਹ ਹੈ ਕਿ ਗੋਲੀ ਕਿਸੇ ਦੇ ਪੈਸਿਆਂ ਨਾਲ ਖਰੀਦੀ ਜਾਂਦੀ ਹ ਹੈ। ਕੁੰਵਰ ਵਿਜੈ ਪ੍ਰਤਾਪ ਅੱਜ ਦੇ ਸਮੇਂ ਮੁੱਖ ਮੰਤਰੀ ਨੂੰ ਅਸਤੀਫਾ ਦੇਣ ਜਾ ਰਹੇ ਹਨ।  

ਸਵਾਲ-  ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਇਲਜਾਮ ਲਗਾਇਆ ਕਿ ਕੁੰਵਰ CM ਨੂੰ ਇੱਕਲੇ ਮਿਲਦੇ ਸਨ ਤੇ ਇਹ ਕਿਉਂ ?
ਜਵਾਬ- ਮੁੱਖ ਮੰਤਰੀ ਕੋਲ ਵੱਡਾ ਮਹਿਕਮਾ ਹੈ। ਇਹਨਾਂ ਨਾਲ ਗੱਲ ਇੱਕਲੇ ਵਿਚ ਤਾਂ ਹੁੰਦੀ ਸੀ ਤੇ ਉਸ ਸਮੇ ਕਾਂਗਰਸ ਵਿਚ ਸਭ ਤੋਂ ਵੱਡਾ ਧਰਨਾ ਲੱਗਾ ਸੀ ਉਸ ਸਮੇਂ   ਸੁਖਜਿੰਦਰ ਸਿੰਘ ਰੰਧਾਵਾ ਸਮੇਤ ਮੁੱਖ ਮੰਤਰੀ ਗਏ ਸਨ ਤੇ ਉਸ ਸਮੇਂ ਇਹ ਧਰਨਾ ਚੁੱਕਵਾ ਕੇ ਆਏ ਸੀ।

ਸਵਾਲ- ਗੋਲੀ ਖਰੀਦੀ ਜਾਂਦੀ ਹੈ ਸਾਬਕਾ ਮੁੱਖ ਮੰਤਰੀ ਬਾਦਲ ਜਿੰਮੇਦਾਰ ਹਨ ਤੇ ਅੱਜ SIT ਕਮਜ਼ੋਰ ਹੋਣਾ ਵੀ ਇਹ ਸਭ ਇਨ੍ਹਾਂ ਦੀ ਮਿਲੀ ਭਗਤ ਹੈ ?
ਜਵਾਬ- ਸਾਡੀ ਪਾਰਟੀ ਲੀਡਰ ਜਾ ਹੋਰ ਬੋਲ ਰਹੇ ਹਨ ਘਰ ਘਰ ਵਿਚ ਬੈਠ ਕੇ ਲੋਕ ਇਹ ਹੀ ਕਹਿ ਰਹੇ ਸਰਕਾਰ ਕੀ ਕਰ ਰਹੀ ਹੈ। ਬਾਦਲ ਸਰਕਾਰ ਨੇ ਪਿਛਲੇ ਸਾਲ 10 ਸਾਲ ਰਹੇ ਤੇ ਦੁਬਾਰਾ ਜਦ ਆਉਣ ਲੱਗੇ 5 ਦਿਨ ਪਹਿਲਾਂ ਇਕ ਬਾਬੇ ਨੂੰ ਮਾਫ਼ ਕੀਤਾ ਸੀ।

ਸਵਾਲ- ਕੈਪਟਨ ਵਾਰ ਵਾਰ ਕਹਿੰਦੇ ਸੀ ਬਾਏ ਦਾ ਬੁੱਕ ਚਲਾਂਗਾ?
ਜਵਾਬ- ਬਾਏ ਦਾ ਬੁਕ ਚਲਦੇ 'ਤੇ ਪੰਜ ਸਾਲ ਨਿਕਲ ਜਾਣੇ ਸੀ। ਗੁਰੂ ਦੇ ਸਾਹਮਣੇ ਕੋਈ ਕਾਨੂੰਨ ਨਹੀਂ ਹੈ ਤੇ ਕੈਪਟਨ ਸਰਕਾਰ ਗੁਰੂ ਦੇ ਸਿੱਖ ਹਨ ਤੇ ਉਨ੍ਹਾਂ ਦਾ ਸਾਰਾ ਪਰਿਵਾਰ ਗੁਰੂ ਦੀ ਦੇਣ ਹੈ। 

ਸਵਾਲ- DGP ਚਾਹੁੰਦੇ ਹਨ ਨਵੀ SIT ਬਣਾਉਣੀ ਚਾਹੀਦੀ ਹੈ IG ਕਹਿੰਦਾ ਕਿ ਮੈਂ ਬਿਮਾਰ ਸੀ ਮੈਨੂੰ ਸ਼ਾਮਿਲ ਕਿਉਂ ਨਹੀਂ ਕੀਤਾ ?
ਜਵਾਬ-  ਇਹ ਸਭ ਅਫਸਰ ਕਮਜ਼ੋਰ ਹਨ ਤੇ ਇਸ ਤੋਂ ਬਾਅਦ ਹਰਪ੍ਰੀਤ ਸਿੱਧੂ ਵਰਗੇ ਨੇ ਟੀਮ ਬਣਾਉਣੀ ਚਾਹੀ। ਇਨ੍ਹਾਂ ਨੂੰ ਬਹੁਤ ਸਮਾਂ ਦਿੱਤਾ ਗਿਆ ਪਰ ਉਹ ਕੋਰਟ ਵਿਚ ਹਰਪ੍ਰੀਤ ਸਿੱਧੂ ਦੇ ਖਿਲਾਫ ਚਲੇਗੇ। 

ਸਵਾਲ- ਇਸ ਕੇਸ ਲਈ ਪੰਜਾਬ ਦੇ ਵਕੀਲ ਨਹੀਂ ਦਵੇ ਵਰਗੇ ਕਿਉਂ ਤੇ ਕੀ ਸਰਕਾਰ ਵਕੀਲ ਦੀ ਟੀਮ ਕਿਉਂ ਕਮਜ਼ੋਰ ਕਰ ਰਹੀ ਹੈ ?
ਜਵਾਬ-  ਗੱਲ ਵਕੀਲ ਦੀ ਨਹੀਂ ਹੁੰਦੀ ਵਕੀਲ ਵੱਡਾ ਹੋਣਾ ਚਾਹੀਦਾ ਹਾਂ ਪਰ ਗੱਲ ਇਹ ਹੈ ਕਿ ਜੋ ਤੁਸੀ ਵਕੀਲ ਨੂੰ ਸਬੂਤ ਦਿਓਗੇ ਜਾਂ ਦਸਤਾਵੇਜ਼ ਦਿਓਗੇ ਉਸ ਤੇ ਹੀ ਕੇਸ ਲੜਿਆ ਜਾਵੇਗਾ। ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਕੋਲੋਂ ਬਹੁਤ ਲੋਕਾਂ ਨੂੰ ਆਸ ਹੈ। 

ਸਵਾਲ- BJP ਕਹਿੰਦੀ ਜੋ ਹਾਲ ਕਿਸਾਨਾਂ ਨੇ ਸਾਡਾ ਕੀਤਾ ਤੇ ਕੀ ਕਾਂਗਰਸ ਦਾ ਵੀ ਉਹੀ ਹਾਲ ਹੋਵੇਗਾ? 5 ਸਾਲ ਵਿਚ ਉਹੀ ਮੁੱਦੇ ਹੋਣਗੇ ?
ਜਵਾਬ- ਪਾਰਟੀ ਪਾਵਰ ਵਿਚ ਤਾਂ ਕਦੇ ਨਹੀਂ ਰਹਿੰਦੀਆਂ ਹੁੰਦੀਆਂ ਅਤੇ ਪਿਛਲੇ ਸਾਲਾਂ ਵਿਚ ਮੁੱਖ ਮੰਤਰੀ ਬਾਦਲ ਵੀ 5 ਵਾਰ ਬਣੇ ਹਨ। ਇਹ ਗੱਲ 'ਤੇ ਪ੍ਰਸ਼ਾਂਤ ਕਿਸ਼ੋਰ ਹੀ ਦੱਸ ਸਕਦੇ ਹਨ ਕਿਵੇਂ ਜਾ ਸਕਦੇ ਹਨ।    

ਸਵਾਲ- ਕੀ ਪੰਜਾਬ ਸਰਕਾਰ ਹੁਣ ਜੁਮਲੇਬਾਜ਼ੀਆਂ ਕਰਕੇ ਹੀ ਪ੍ਰਸ਼ਾਂਤ ਕਿਸ਼ੋਰ ਦੇ ਸਿਰ 'ਤੇ ਵੋਟਾਂ ਲੈਣ ਜਾਣਗੇ?
ਜਵਾਬ-  ਮੁੱਖ ਮੰਤਰੀ ਦੇ ਸਿਰ ਤੇ ਬਹੁਤ ਜਿੰਮੇਵਾਰੀਆਂ ਹਨ ਉਹ ਬੋਝ ਬਹੁਤ ਸਾਰੇ ਲੋਕਾਂ ਦਾ ਹੈ ਤੇ ਭਾਵੇ ਬਹਿਬਲ ਕਲਾਂ ਤੇ ਬੇਅਦਬੀ ਦੇ ਮਾਮਲੇ ਬਹੁਤ ਸਾਰੇ ਹਨ। ਅਸੀਂ ਉਨ੍ਹਾਂ ਦੇ ਨਾਲ ਹਾਂ ਤੇ ਇਸ ਚੋਣਾਂ ਤੋਂ ਹੀ ਪਤਾ ਲੱਗੇਗਾ ਕੌਣ ਸਾਡੇ ਨਾਲ ਹੈ ਜਾਂ ਕੌਣ ਸਾਡੇ ਤੋਂ ਮੂੰਹ ਮੋੜ ਲੈਂਦਾ ਹੈ ।