ਸੀ.ਬੀ.ਆਈ. ਨੇ ਬਨੂੜ ਐਫ਼.ਸੀ.ਆਈ. ਦੇ ਅਨਾਜ ਗੁਦਾਮਾਂ 'ਤੇ ਮਾਰਿਆ ਛਾਪਾ 

ਏਜੰਸੀ

ਖ਼ਬਰਾਂ, ਪੰਜਾਬ

ਸੀ.ਬੀ.ਆਈ. ਨੇ ਬਨੂੜ ਐਫ਼.ਸੀ.ਆਈ. ਦੇ ਅਨਾਜ ਗੁਦਾਮਾਂ 'ਤੇ ਮਾਰਿਆ ਛਾਪਾ 

image

ਰਿਕਾਰਡ ਦੀ ਡੂੰਘਾਈ ਨਾਲ ਕੀਤੀ ਜਾਂਚ, ਚੌਲਾਂ ਦੇ ਲਏ ਨਮੂਨੇ

ਬਨੂੜ, 17 ਅਪ੍ਰੈਲ (ਅਵਤਾਰ ਸਿੰਘ): ਸੀਬੀਆਈ ਦੀ ਟੀਮ ਵਲੋਂ ਅੱਜ ਅਚਾਨਕ ਬਨੂੜ ਸਥਿਤ ਐਫ਼.ਸੀ.ਆਈ. ਦੇ ਦਫ਼ਤਰ ਅਤੇ ਗੋਦਾਮਾਂ ਉਤੇ ਛਾਪਾ ਮਾਰਿਆ | ਭਾਂਵੇ ਜਾਂਚ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਪਰ ਸੀਬੀਆਈ ਦੇ ਅਧਿਕਾਰੀਆਂ ਵਲੋਂ ਦਫ਼ਤਰ ਦੇ ਰਿਕਾਰਡ ਉਤੇ ਗੋਦਾਮਾਂ ਵਿਚ ਲਾਏ ਚੌਲ ਦੀ ਕੁਆਲਟੀ, ਵਜ਼ਨ ਤੇ ਸਟਾਕ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ | 14 ਘੰਟੇ ਲੰਮੀ ਚੱਲੀ ਜਾਂਚ ਦੇ ਵੇਰਵੇ ਦੇਣ ਤੋਂ ਭਾਂਵੇ ਅਧਿਕਾਰੀਆਂ ਨੇ ਕੋਰੀ ਨਾਂਹ ਕਰ ਦਿਤੀ ਪਰ ਸੂਤਰਾਂ ਮੁਤਾਬਕ ਗੁਦਾਮਾਂ ਵਿਚ ਲੱਗੇ ਚੌਲ, ਉਨ੍ਹਾਂ ਦੀ ਕੁਆਲਟੀ ਤੇ ਸਟਾਕ ਦੀ ਜਾਂਚ ਕੀਤੀ ਗਈ ਦੱਸੀ ਜਾ ਰਹੀ ਹੈ | ਜਾਣਕਾਰੀ ਅਨੁਸਾਰ ਸੀਬੀਆਈ ਦੀ ਟੀਮ ਸਵੇਰੇ ਪੰਜ ਵਜੇ ਦਿੱਲੀ ਅਤੇ ਲੋਕਲ ਨੰਬਰ ਕਾਰਾਂ ਵਿਚ ਦਫ਼ਤਰ ਪੁੱਜੇ ਅਤੇ ਸ਼ਾਮ ਸੱਤ ਵਜੇ ਰਵਾਨਾ ਹੋਈ | 
ਟੀਮ ਦੇ ਦਫ਼ਤਰ ਦੀ ਛਾਪਾਮਾਰੀ ਕਰਨ ਦੀ ਸੂਚਨਾ ਮਿਲਣ ਉਤੇ ਦਫ਼ਤਰ ਵਿਚ ਤਾਇਨਾਤ ਐਫ਼.ਸੀ.ਆਈ. ਦੇ ਅਧਿਕਾਰੀ ਤੇ ਮੁਲਾਂਜ਼ਮ ਵੀ ਮੌਕੇ ਉਤੇ ਪੁੱਜ ਗਏ | ਭਾਂਵੇ ਸੀਬੀਆਈ ਦੀ ਟੀਮ ਵਲੋਂ ਅਧਿਕਾਰੀਆਂ ਦੇ ਫ਼ੋਨ ਕਬਜ਼ੇ ਵਿਚ ਲੈ ਲਏ ਪਰ ਅਧਿਕਾਰੀਆਂ ਨੇ ਪਹਿਲਾਂ ਹੀ ਸੂਚਨਾ ਮਿਲਣ ਉਤੇ ਮੰਡੀ ਦੇ ਆੜ੍ਹਤੀਆਂ ਅਤੇ ਸੈੱਲਰ ਮਾਲਕਾਂ ਨੂੰ  ਆਪੋ ਅਪਣਾ ਰਿਕਾਰਡ ਪੂਰਾ ਕਰਨ ਦੇ ਅਗਾਂਹੂ ਸੂਚਨਾ ਦੇ ਦਿਤੀ ਗਈ | ਐਫ਼ਸੀਆਈ ਦੇ ਅਧਿਕਾਰੀਆਂ ਦੇ ਦਫ਼ਤਰ ਵਿਚ ਦਾਖ਼ਲ ਹੋਣ ਉਪਰੰਤ ਗੇਟ ਨੂੰ  ਤਾਲਾ ਜੜ ਦਿਤਾ ਅਤੇ ਫ਼ੋਨ ਵੀ ਜ਼ਬਤ ਕਰ ਲਏ | 
ਮੌਕੇ ਉਤੇ ਪੁੱਜੀ ਪੱਤਰਕਾਰਾਂ ਦੀ ਟੀਮ ਵਲੋਂ ਭਾਂਵੇ ਸੀਬੀਆਈ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਪਰ ਉਨ੍ਹਾਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਨ ਉਤੇ ਮਿਲਣ ਤੋਂ ਕੋਰੀ ਨਾਂਹ ਕਰ ਦਿਤੀ | ਵਿਭਾਗੀ ਸੂਤਰਾਂ ਅਨੁਸਾਰ ਟੀਮ ਵਲੋਂ ਚੌਲਾਂ ਦੇ ਕੁੱਝ ਨਮੂਨੇ ਲਏ ਗਏ ਹਨ ਅਤੇ ਚੌਲਾਂ ਦੇ ਸਟਾਕ ਪੁਟਾਕੇ ਵਜ਼ਨ ਵੀ ਵਾਚਿਆ ਗਿਆ ਹੈ | 14 ਘੰਟੇ ਚੱਲੀ ਇਸ ਕਾਰਵਾਈ ਦਾ ਨਤੀਜਾ ਭਾਂਵੇ ਕੱੁਝ ਵੀ ਹੋਵੇ ਪਰ ਸਬੰਧਿਤ ਅਧਿਕਾਰੀਆਂ ਤੇ ਇਸ ਨਾਲ ਸਬੰਧਿਤ ਪ੍ਰਾਇਵੇਟ ਫਾਰਮਾਂ ਨੂੰ  ਵਕਤ ਪਾਈ ਰਖਿਆਂ | 

ਫੋਟੋ ਕੈਪਸ਼ਨ:-ਬਨੂੜ ਸਥਿਤ ਐਫਸੀਆਈ ਗੁਦਾਮ ਦੇ ਅੰਦਰ ਸੀਬੀਆਈ ਦੇ ਅਧਿਕਾਰੀ ਜਾਂਚ ਵਿੱਚ ਰੁਝੇ ਹੋਏ |