ਪੰਜਾਬ ਵਿਚ ਆਕਸੀਜਨ ਪਲਾਂਟ ਲਗਾਉਣ ਲਈ ਕੇਂਦਰ ਦੀ ਮਨਜ਼ੂਰੀ ਦਾ ਇੰਤਜ਼ਾਰ - ਸੀਐੱਮ ਪੰਜਾਬ 

ਏਜੰਸੀ

ਖ਼ਬਰਾਂ, ਪੰਜਾਬ

ਲੌਕਡਾਊਨ ਲਗਾਉਣ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਉਹ ਅਰਥਵਿਵਸਥਾ ਬੰਦ ਨਹੀਂ ਕਰ ਸਕਦੇ ਪਰ ਕੁੱਝ ਪਾਬੰਦੀਆਂ ਜ਼ਰੂਰ ਲਗਾ ਸਕਦੇ ਹਨ।

Waiting for Centre's approval to set up Oxygen Plant in Punjab - CM Punjab

ਚੰਡੀਗੜ੍ਹ : ਕੋਰੋਨਾ ਦੀ ਦੂਜੀ ਲਹਿਰ ਦੇ ਵਿਚਕਾਰ ਦੇਸ਼ ਭਰ ਵਿਚ ਆਕਸੀਜਨ ਦੀ ਘਾਟ ਇੱਕ ਚੁਣੌਤੀ ਬਣ ਕੇ ਸਾਹਮਣੇ ਆਈ ਹੈ। ਕੋਵਿਡ ਦੇ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਸਿਰਫ ਆਕਸੀਜਨ ਦੀ ਭਾਲ ਵਿਚ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਭਟਕ ਰਹੇ ਹਨ। ਪੰਜਾਬ ਵਿਚ ਆਕਸੀਜਨ ਦੀ ਸਥਿਤੀ ਬਾਰੇ ਵਿਚਾਰ ਵਟਾਂਦਰੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡੇ ਰਾਜ ਵਿਚ ਆਕਸੀਜਨ ਦੀ ਘਾਟ ਦੀ ਸਮੱਸਿਆ ਸਾਹਮਣੇ ਨਹੀਂ ਆਈ।

ਉਨ੍ਹਾਂ ਕਿਹਾ ਕਿ ਅਸੀਂ ਚਾਰ ਟਿਕਾਣਿਆਂ ਦਾ ਫੈਸਲਾ ਕੀਤਾ ਹੈ, ਆਕਸੀਜਨ ਪਲਾਂਟ ਸਥਾਪਤ ਕਰਨ ਲਈ, ਅੰਤਮ ਮੋਹਰ ਲਈ ਕੇਂਦਰ ਦੀ ਮਨਜ਼ੂਰੀ ਦੀ ਲੋੜ ਹੈ। ਅਸੀਂ ਪਿਛਲੇ ਸਾਲ ਤੋਂ ਹੀ ਕੇਂਦਰ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਾਂ। ਉਹਨਾਂ ਨੇ ਦਸਿਆ ਕਿ ਕੱਲ੍ਹ ਹੀ ਉਹਨਾਂ ਨੇ ਇਸ ਵਿਸ਼ੇ ਨੂੰ ਲੈ ਕੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੂੰ ਇਕ ਪੱਤਰ ਲਿਖਿਆ ਹੈ। 

ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਹ ਗੱਲ ਇਕ ਇੰਟਰਵਿਊ ਦੌਰਾਨ ਕਹੀ। ਉਹਨਾਂ ਨੇ  ਕੋਵਿਡ ਦੇ ਵੱਧ ਰਹੇ ਖ਼ਤਰੇ ਅਤੇ ਇਸ ਨਾਲ ਕਿਵੇਂ ਨਜਿੱਠਣਾ ਹੈ ਉਸ ਬਾਰੇ ਵਿਚਾਰ ਵਟਾਂਦਰਾ ਕੀਤਾ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਲੌਕਡਾਊਨ ਲਗਾਉਣ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਉਹ ਅਰਥਵਿਵਸਥਾ ਬੰਦ ਨਹੀਂ ਕਰ ਸਕਦੇ ਪਰ ਕੁੱਝ ਪਾਬੰਦੀਆਂ ਜ਼ਰੂਰ ਲਗਾ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਵਾਰ ਲੌਕਡਾਊਨ ਲਗਾਇਆ ਸੀ ਪਰ ਉਦੋਂ ਲੁਧਿਆਣਾ ਤੋਂ ਦੂਜੇ ਰਾਜਾਂ ਵਿਚ ਪਰਵਾਸੀਆਂ ਦਾ ਆਵਾਸ ਹੋਇਆ ਸੀ।

ਸਾਡਾ ਉਦੇਸ਼ ਕਿਸੇ ਨੂੰ ਪ੍ਰੇਸ਼ਾਨ ਕਰਨ ਦੀ ਬਜਾਏ ਸੁਰੱਖਿਆ ਪ੍ਰਦਾਨ ਕਰਨਾ ਹੈ। ਕੋਰੋਨਾ ਵੈਕਸੀਨ ਦੀ ਘਾਟ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਕੋਲ ਲਗਭਗ 3 ਲੱਖ ਖੁਰਾਕਾਂ ਹਨ, ਪਰ ਹੁਣ ਅਸੀਂ ਡੇਢ ਲੱਖ ਤੱਕ ਦੇਣ ਦੇ ਯੋਗ ਹਾਂ ਪਰ ਜੇ ਅਸੀਂ ਟੀਕਾਕਰਣ ਪੂਰੀ ਸਮਰੱਥਾ ਨਾਲ ਕਰਦੇ ਹਾਂ, ਤਾਂ ਸਿਰਫ 1-2 ਦਿਨਾਂ ਦਾ ਭੰਡਾਰ ਬਚੇਗਾ। ਇਸ ਲਈ ਜਦੋਂ ਦੇਸ਼ ਵਿਚ ਕਮੀ ਸੀ, ਤਾਂ ਦੂਜੇ ਦੇਸ਼ਾਂ ਨੂੰ ਦੇਣ ਦੀ ਜ਼ਰੂਰਤ ਕੀ ਸੀ, ਜੇ ਸਾਡੇ ਕੋਲ ਕਾਫ਼ੀ ਭੰਡਾਰ ਹੁੰਦਾ ਤਾਂ ਅਜਿਹਾ ਕਰਨ ਵਿਚ ਕੋਈ ਗਲਤ ਨਹੀਂ ਸੀ।