ਪਿੰਡ ਉਦੇਕਰਨ ਵਿਖੇ ਅੱਗ ਲਗਣ ਕਾਰਨ 5 ਏਕੜ ਕਣਕ ਸੜ ਕੇ ਸਵਾਹ

ਏਜੰਸੀ

ਖ਼ਬਰਾਂ, ਪੰਜਾਬ

ਪਿੰਡ ਉਦੇਕਰਨ ਵਿਖੇ ਅੱਗ ਲਗਣ ਕਾਰਨ 5 ਏਕੜ ਕਣਕ ਸੜ ਕੇ ਸਵਾਹ

image


ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ (ਰਣਜੀਤ ਸਿੰਘ/ਗੁਰਦੇਵ ਸਿੰਘ): ਕੋਟਕਪੂਰਾ ਰੋਡ ਸਥਿਤ ਭਾਈ ਮਹਾਂ ਸਿੰਘ ਕਾਲਜ ਦੇ ਪਿਛਲੇ ਪਾਸੇ ਪਿੰਡ ਉਦੇਕਰਨ ਦੇ ਰਕਬੇ 'ਚ ਕਣਕ ਦੀ ਖੜੀ ਫ਼ਸਲ ਨੂੰ  ਅੱਗ ਲੱਗਣ ਕਾਰਨ 5 ਏਕੜ ਫ਼ਸਲ ਸੜ ਕੇ ਸਵਾਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ |
ਜਾਣਕਾਰੀ ਅਨੁਸਾਰ ਇਹ ਫ਼ਸਲ ਪਿੰਡ ਉਦੇਕਰਨ ਦੇ ਗੁਰਚਰਨ ਸਿੰਘ ਵਾਸੀ ਘੀਲਾ ਸਿੰਘ ਦੀ ਸੀ ਜਿਸ ਨੇ ਜ਼ਮੀਨ ਨੂੰ  ਠੇਕੇ 'ਤੇ ਲਿਆ ਹੋਇਆ ਸੀ ਜਿਸ ਨੂੰ  ਬਾਅਦ ਦੁਪਹਿਰ ਕਿਸੇ ਅਗਿਆਤ ਕਾਰਨ ਦੇ ਚਲਦਿਆਂ ਅੱਗ ਲੱਗ ਗਈ | ਗੁਰਚਰਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਉਸ ਨੇ ਇਹ ਜ਼ਮੀਨ ਠੇਕੇ 'ਤੇ ਲੈ ਕੇ ਕਣਕ ਦੀ ਖੇਤੀ ਕੀਤੀ ਸੀ ਜਿਸ ਨੂੰ  ਅੱਜ ਦੁਪਹਿਰ ਅੱਗ ਲੱਗ ਗਈ ਹੈ | ਇਸ ਘਟਨਾ 'ਚ ਉਸ ਦੀ ਲਗਭਗ 5 ਏਕੜ ਫ਼ਸਲ ਸੜ ਕੇ ਸਵਾਹ ਹੋ ਗਈ ਹੈ | ਉਸ ਨੇ ਦਸਿਆ ਕਿ ਇਸ ਘਟਨਾ ਦੌਰਾਨ ਉਸ ਦਾ ਆਰਥਕ ਪੱਧਰ 'ਤੇ ਬਹੁਤ ਵੱਡਾ ਨੁਕਸਾਨ ਹੋਇਆ ਹੈ | ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ  ਗੁਹਾਰ ਲਗਾਈ ਕਿ ਉਕਤ ਕਿਸਾਨ ਦੀ ਆਰਥਕ ਮਦਦ ਕੀਤੀ ਜਾਵੇ ਤਾਂ ਜੋ ਉਹ ਅਪਣਾ ਪ੍ਰਵਾਰ ਦਾ ਗੁਜ਼ਾਰਾ ਚਲਾ ਸਕੇ |
ਉਧਰ ਘਟਨਾ ਦਾ ਪਤਾ ਚਲਦੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਘਟਨਾ ਸਥਾਨ 'ਤੇ ਪਹੁੰਚੇ ਤੇ ਪੀੜਤ ਕਿਸਾਨ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਆਮ ਆਦਮੀ ਪਾਰਟੀ ਤੇ ਪ੍ਰਸ਼ਾਸਨ ਉਸ ਦੇ ਮੋਢੇ ਨਾਲ ਮੋਢਾ ਲਗਾ ਕੇ ਖੜੇ ਹਨ |

ਕੈਪਸ਼ਨ : ਅੱਗ ਲੱਗਣ ਕਾਰਨ ਸੜੀ ਕਣਕ ਤੇ ਜਾਇਜ਼ਾ ਲੈਣ ਪਹੁੰਚੇ ਵਿਧਾਇਕ ਕਾਕਾ ਬਰਾੜ |
ਫੋਟੋ ਫਾਇਲ : ਐਮਕੇਐਸ 17-02