ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਵਾਸੀਆਂ ਨੂੰ ਮਾਸਕ ਲਾਜ਼ਮੀ ਪਾਉਣ ਦੀ ਹਦਾਇਤ

ਏਜੰਸੀ

ਖ਼ਬਰਾਂ, ਪੰਜਾਬ

ਦਫ਼ਤਰਾਂ ਅਤੇ ਇਨਡੋਰ ਇਕੱਠਾਂ ਵਿੱਚ ਮਾਸਕ ਪਾਉਣਾ ਯਕੀਨੀ ਬਣਾਉਣ ਲਈ ਕਿਹਾ ਹੈ। 

Chandigarh administration instructs city dwellers to wear masks

 

ਚੰਡੀਗੜ੍ਹ - ਕੋਰੋਨਾ ਫਿਰ ਤੋਂ ਪੈਰ ਪਸਾਰ ਰਿਹਾ ਹੈ ਤੇ ਕੁਝ ਸੂਬਿਆਂ ਵਿਚ ਪਾਬੰਦੀਆਂ ਲੱਗ ਗਈਆਂ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਐਡਵਾਈਜ਼ਰੀ ਜਾਰੀ ਕਰਦਿਆਂ ਸ਼ਹਿਰ ਵਾਸੀਆਂ ਨੂੰ ਭੀੜ-ਭਾੜ ਵਾਲੇ ਇਲਾਕਿਆਂ ਵਿਚ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ। ਪ੍ਰਸ਼ਾਸਨ ਨੇ ਪਬਲਿਕ ਟਰਾਂਸਪੋਰਟ (ਬੱਸਾਂ, ਰੇਲ ਗੱਡੀਆਂ ਅਤੇ ਟੈਕਸੀਆਂ) ਵਿਚ ਸਫ਼ਰ ਦੌਰਾਨ, ਸਿਨੇਮਾਘਰਾਂ, ਸ਼ਾਪਿੰਗ ਮਾਲਜ਼ ,ਡਿਪਾਰਟਮੈਂਟਲ ਸਟੋਰਾਂ, ਕਲਾਸਰੂਮ , ਦਫ਼ਤਰਾਂ ਅਤੇ ਇਨਡੋਰ ਇਕੱਠਾਂ ਵਿੱਚ ਮਾਸਕ ਪਾਉਣਾ ਯਕੀਨੀ ਬਣਾਉਣ ਲਈ ਕਿਹਾ ਹੈ।