ਰੋਪੜ 'ਚ ਵੱਡਾ ਹਾਦਸਾ, ਰੇਲ ਗੱਡੀ ਦੇ 16 ਡੱਬੇ ਪਲਟੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ-ਊਨਾ ਮਾਰਗ 'ਤੇ ਆਵਾਜਾਈ ਠੱਪ

Major accident in Ropar

 

ਰੋਪੜ:  ਰੋਪੜ 'ਚ ਵੱਡਾ ਰੇਲ ਹਾਦਸਾ ਵਾਪਰ ਗਿਆ। ਇੱਥੇ ਇੱਕ ਮਾਲ ਗੱਡੀ ਦੇ 16 ਡੱਬੇ ਪਟੜੀ ਤੋਂ ਉਤਰ ਗਏ। ਮਾਲ ਗੱਡੀ ਦੇ ਪਟੜੀ ਤੋਂ ਉਤਰਨ ਦਾ ਕਾਰਨ ਟਰੇਨ ਦੇ ਅੱਗੇ ਪਸ਼ੂਆਂ ਦਾ ਆਉਣਾ ਦੱਸਿਆ ਜਾ ਰਿਹਾ ਹੈ। ਇਹ ਹਾਦਸਾ ਰੋਪੜ ਮੀਆਂਪੁਰ ਦੇ ਵਿਚਕਾਰ ਸਥਿਤ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਨੇੜੇ ਵਾਪਰਿਆ।
ਰੇਲਵੇ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਹ ਹਾਦਸਾ ਭੱਠਾ ਸਾਹਿਬ ਪਾਠ ਦੇ ਨਜ਼ਦੀਕ ਅਵਾਰਾ ਸਾਨ੍ਹ ਦੇ ਰੇਲ ਗੱਡੀ ਅੱਗੇ ਆਉਣ ਕਾਰਨ ਵਾਪਰਿਆl

 

 

ਹਾਦਸਾ ਇੰਨਾ ਭਿਆਨਕ ਸੀ ਕਿ ਰੇਲ ਗੱਡੀ ਦੇ 16 ਡੱਬੇ ਬੁਰੀ ਤਰ੍ਹਾਂ ਇੱਕ-ਦੂਜੇ 'ਤੇ ਚੜ੍ਹ ਗਏ।  ਡੱਬਿਆਂ ਦੇ ਟਕਰਾਉਣ ਨਾਲ ਬਿਜਲੀ ਦੇ ਖੰਭੇ ਵੀ ਬੁਰੀ ਤਰ੍ਹਾਂ ਟੁੱਟ ਗਏ। ਹਾਦਸੇ ਤੋਂ ਕਰੀਬ ਡੇਢ ਘੰਟਾ ਪਹਿਲਾਂ ਹੀ ਹਿਮਾਚਲ ਤੋਂ ਦਿੱਲੀ ਜਾਣ ਵਾਲੀ ਹਿਮਾਚਲ ਐਕਸਪ੍ਰੈੱਸ ਸਵਾਰੀ ਗੱਡੀ ਲੰਘ ਕੇ ਗਈ ਸੀ।

ਰੇਲਵੇ ਵਿਭਾਗ ਦੇ ਮੁਤਾਬਕ ਇਸ ਹਾਦਸੇ ਕਾਰਨ ਦਰਜਨਾਂ ਦੇ ਕਰੀਬ ਸਵਾਰੀ ਅਤੇ ਮਾਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਓ ਹੋ ਗਿਆ। ਇਹ ਹਾਦਸਾ ਸਵੇਰੇ ਕਰੀਬ 12:35 ਵਜੇ ਮੀਆਂਪੁਰ ਨੇੜੇ ਗੁਰਦੁਆਰਾ ਭੱਠਾ ਸਾਹਿਬ ਕੋਲ ਵਾਪਰਿਆ।