ਹੁਣ ਇਸ ਜ਼ਿਲ੍ਹੇ ਦੇ ਲੋਕ ਪਾਲਤੂ ਜਾਨਵਰ ਦੇ ਤੌਰ 'ਤੇ ਖ਼ਤਰਨਾਕ ਨਸਲ ਦੇ ਕੁੱਤੇ ਨਹੀਂ ਰੱਖ ਸਕਣਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁੱਤੇ ਰੱਖਣ ਦੇ ਸ਼ੌਕੀਨ ਹੋ ਜਾਣ ਸਾਵਧਾਨ

Pitbull

 

 ਸੰਗਰੂਰ: ਜੇ ਤੁਸੀਂ ਕੁੱਤੇ ਰੱਖਣ ਦੇ ਸ਼ੌਕੀਨ ਹੋ ਤਾਂ ਇਹ ਤੁਹਾਡੇ ਲਈ ਜਰੂਰੀ ਖ਼ਬਰ ਹੈ। ਸੰਗਰੂਰ ਵਾਸੀ ਹੁਣ ਪਾਲਤੂ ਜਾਨਵਰ ਦੇ ਤੌਰ 'ਤੇ ਖ਼ਤਰਨਾਕ ਨਸਲ ਦੇ ਕੁੱਤੇ ਨਹੀਂ ਰੱਖ ਸਕਣਗੇ।

 

ਜੀ ਹਾਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਨਮੋਲ ਸਿੰਘ ਧਾਲੀਵਾਲ ਵੱਲੋਂ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ. 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਲੋਕ ਹਿੱਤ ਵਿੱਚ ਜ਼ਿਲ੍ਹਾ ਸੰਗਰੂਰ ਦੀ ਹਦੂਦ 'ਚ ਕਿਸੇ ਵੀ ਤਰ੍ਹਾਂ ਦੇ ਪਿੱਟ ਬੁੱਲ ਕੁੱਤੇ, ਅਮਰੀਕਨ ਪਿੱਟ ਬੁੱਲ, ਅਮਰੀਕਨ ਬੁਲੀ ਜਾਂ ਪਾਕਿਸਤਾਨੀ ਬੁਲੀ ਦੀ ਨਸਲ ਦੇ ਕੁੱਤੇ ਵੇਚਣ, ਡਾਗ ਫਾਈਟਸ ਤੇ ਡਾਗ ਬੈਟਿੰਗ 'ਤੇ ਪੂਰੀ ਤਰ੍ਹਾਂ ਰੋਕ ਲਾਉਣ ਲਈ ਹੁਕਮ ਜਾਰੀ ਕੀਤੇ ਗਏ ਹਨ ਨਾਲ ਹੀ ਮਿਊਂਸੀਪੈਲਿਟੀ ਵੱਲੋਂ ਇਸ ਨਸਲ ਦੇ ਕੁੱਤੇ ਨਜ਼ਰ ਆਉਣ 'ਤੇ ਤੁਰੰਤ ਉਨ੍ਹਾਂ ਨੂੰ ਜ਼ਬਤ  ਕਰਨ ਦੇ ਹੁਕਨ ਜਾਰੀ ਕੀਤਾ ਹਨ।

ਜ਼ਿਲ੍ਹਾ ਸੰਗਰੂਰ 'ਚ ਇਨ੍ਹਾਂ ਖ਼ਤਰਨਾਕ ਕਿਸਮ ਦੇ ਕੁੱਤਿਆਂ ਸਬੰਧੀ ਕਈ ਤਰ੍ਹਾਂ ਦੇ ਕੇਸ ਸਾਹਮਣੇ ਆ ਰਹੇ ਹਨ। ਹੁਕਮਾਂ 'ਚ ਕਿਹਾ ਗਿਆ ਹੈ ਕਿ ਇਹ ਜਾਨਵਰ ਬਹੁਤ ਖ਼ਤਰਨਾਕ ਹੋਣ ਕਰਕੇ ਪਾਲਤੂ ਜਾਨਵਰ ਦੇ ਤੌਰ 'ਤੇ ਘਰ 'ਚ ਨਹੀਂ ਰੱਖੇ ਜਾ ਸਕਦੇ।