Jalandhar News: ਜੀਐਸਟੀ ਵਿਭਾਗ ਦੇ ਮੋਬਾਈਲ ਵਿੰਗ ਵਲੋਂ 3 ਕਰੋੜ ਤੋਂ ਵੱਧ ਦਾ ਸੋਨਾ ਬਰਾਮਦ, ਸੁਨਿਆਰਾ ਨਹੀਂ ਦਿਖਾ ਸਕਿਆ ਬਿੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Jalandhar News ਬਰਾਮਦ ਸੋਨੇ ਦਾ ਵਜ਼ਨ 5 ਕਿਲੋ ਤੋਂ ਵੱਧ

Gold worth more than 3 crore recovered by mobile wing of GST department Jalandhar News

Gold worth more than 3 crore recovered by mobile wing of GST department Jalandhar News:  ਜਲੰਧਰ ਵਿੱਚ ਜੀਐਸਟੀ ਵਿਭਾਗ ਦੇ ਮੋਬਾਈਲ ਵਿੰਗ ਨੇ ਕਿਲੋ ਸੋਨਾ ਜ਼ਬਤ ਕੀਤਾ ਹੈ। ਇਸ ਸੋਨੇ ਦੀ ਬਾਜ਼ਾਰੀ ਕੀਮਤ ਕਰੀਬ 3 ਕਰੋੜ 82 ਲੱਖ ਰੁਪਏ ਹੈ। ਇਹ ਵਸੂਲੀ ਸ਼ਾਹਕੋਟ ਨੇੜੇ ਜੀ.ਐਸ.ਟੀ ਵਿੰਗ ਵਲੋਂ ਕੀਤੀ ਗਈ ਹੈ ਅਤੇ ਇਸ ਸਬੰਧੀ ਭਾਰਤ ਦੇ ਚੋਣ ਕਮਿਸ਼ਨਰ ਨੂੰ ਵੀ ਸੂਚਿਤ ਕਰ ਦਿਤਾ ਗਿਆ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਕਤ ਸੋਨਾ ਲੁਧਿਆਣਾ ਦੇ ਇੱਕ ਵੱਡੇ ਸੁਨਿਆਰੇ ਕੋਲੋਂ ਬਰਾਮਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Dilroz Murder Case: ਦਿਲਰੋਜ਼ ਮਾਮਲਾ: ਫਾਂਸੀ ਦੀ ਸਜ਼ਾ ਮਿਲਣ ਤੋਂ ਬਾਅਦ ਜੱਜ ਅੱਗੇ ਰੋਈ ਕਾਤਲ, ''ਕਹਿੰਦੀ ਮੁਆਫ ਕਰਦੋ ਮੇਰੇ ਵੀ ਬੱਚੇ ਹਨ'' 

ਜਲੰਧਰ ਮੋਬਾਈਲ ਵਿੰਗ ਦੇ ਈ.ਟੀ.ਓ ਸੁਖਜੀਤ ਸਿੰਘ ਨੇ ਦੱਸਿਆ ਕਿ ਗੁਪਤ ਇਤਲਾਹ ਮਿਲੀ ਸੀ ਕਿ ਉਕਤ ਸਥਾਨ 'ਤੇ ਇਕ ਵਿਅਕਤੀ 5 ਕਿਲੋ ਤੋਂ ਵੱਧ ਸੋਨਾ ਲੈ ਕੇ ਜਾ ਰਿਹਾ ਹੈ | ਸੂਚਨਾ ਦੇ ਆਧਾਰ 'ਤੇ ਟੀਮ ਨੇ ਦੇਰ ਰਾਤ ਨਾਕਾਬੰਦੀ ਕਰ ਦਿਤੀ। ਇਸ ਦੌਰਾਨ ਈਟੀਓ ਵੱਲੋਂ ਇੱਕ ਵੈਗਨਾਰ ਕਾਰ ਨੂੰ ਚੈਕਿੰਗ ਲਈ ਰੋਕਿਆ ਗਿਆ। ਕਾਰ ਵਿੱਚ ਲੋਕ ਬੈਠੇ ਸਨ। ਕਾਰ ਦੀ ਤਲਾਸ਼ੀ ਲੈਣ 'ਤੇ ਅੰਦਰੋਂ ਕਰੀਬ ਪੰਜ ਕਿੱਲੋ ਸੋਨਾ ਬਰਾਮਦ ਹੋਇਆ।

ਇਹ ਵੀ ਪੜ੍ਹੋ: Kot Kapura News: ਕੋਟਕਪੂਰਾ 'ਚ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌ

ਈਟੀਓ ਸੁਰਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਕਤ ਸੋਨਾ ਲੁਧਿਆਣਾ ਦੇ ਨਿੱਕਾ ਮੱਲ ਜਵੈਲਰਜ਼ ਦੇ ਨਾਂ ’ਤੇ ਸ਼ੋਅਰੂਮ ਚਲਾ ਰਹੇ ਵਿਅਕਤੀ ਕੋਲੋਂ ਬਰਾਮਦ ਕੀਤਾ ਗਿਆ ਹੈ। ਜਿਸ ਦੀ ਪਛਾਣ ਯੋਗੇਸ਼ ਗਰਗ ਵਾਸੀ ਲੁਧਿਆਣਾ ਵਜੋਂ ਹੋਈ ਹੈ। ਈਟੀਓ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸੋਨਾ ਕਬਜ਼ੇ ਵਿੱਚ ਲੈ ਕੇ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ ਅਤੇ ਮਾਮਲੇ ਦੀ ਜਾਣਕਾਰੀ ਚੋਣ ਅਧਿਕਾਰੀਆਂ ਅਤੇ ਆਮਦਨ ਕਰ ਵਿਭਾਗ ਨੂੰ ਦੇ ਦਿੱਤੀ ਗਈ ਹੈ।