Elections 2024 :ਹਲਕਾ ਫਿਰੋਜ਼ਪੁਰ ਤੋਂ ਇਨ੍ਹਾਂ 2 ਉਮੀਦਵਾਰਾਂ ’ਤੇ ਕਾਂਗਰਸ ਪਾਰਟੀ ਖੇਡ ਸਕਦੀ ਹੈ ਸਿਆਸੀ ਦਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ੇਰ ਸਿੰਘ ਘੁਬਾਇਆ ਅਤੇ ਹਰਚਰਨ ਸਿੰਘ ਸੋਥਾ ਨੂੰ ਟਿਕਟ ਮਿਲਣ ਦੀ ਚਰਚਾ

file image

Lok Sabha Elections 2024: ਪੰਜਾਬ ’ਚ ਲੋਕ ਸਭਾ ਚੋਣਾਂ (Lok Sabha Elections 2024) ਦੇ ਉਮੀਦਵਾਰ ਤੈਅ ਕਰਨ ਲਈ ਕਾਂਗਰਸ ਦੀ ਸਕਰੀਨਿੰਗ ਕਮੇਟੀ ਨੇ ਬੀਤੇਂ ਦਿਨੀਂ ਨਵੀਂ ਦਿੱਲੀ ’ਚ ਚੇਅਰਮੈਨ ਭਗਤ ਚਰਨਦਾਸ ਦੀ ਪ੍ਰਧਾਨਗੀ ਹੇਠ ਚਾਰ ਘੰਟੇ ਬੈਠਕ ਕਰਕੇ ਮੰਥਨ ਕੀਤਾ। ਬੈਠਕ ’ਚ ਉਨ੍ਹਾਂ ਸੀਟਾਂ ’ਤੇ ਚਰਚਾ ਹੋਈ ,ਜਿਨ੍ਹਾਂ ’ਤੇ ਉਮੀਦਵਾਰ ਐਲਾਨ ਕਰਨ ’ਚ ਮੁਸ਼ਕਿਲ ਨਹੀਂ ਹੈ। 

ਸੂਤਰਾਂ ਮੁਤਾਬਿਕ ਹਲਕਾ ਫਿਰੋਜ਼ਪੁਰ ਤੋਂ ਕਾਂਗਰਸ ਪਾਰਟੀ ਦੇ ਅਜਿਹੇ ਉਮੀਦਵਾਰਾਂ ਦਾ ਨਾਮ ਸਾਹਮਣੇ ਆਇਆ ,ਜੋ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਨ। ਦੱਸ ਦੇਈਏ ਕਿ ਕਾਂਗਰਸ ਪਾਰਟੀ ਤੋਂ ਦੋ ਵਾਰ ਸਾਂਸਦ ਰਹਿ ਚੁੱਕੇ ਸ਼ੇਰ ਸਿੰਘ ਘੁਬਾਇਆ, ਤੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਦੇ ਮਾਮਾ ਹਰਚਰਨ ਸਿੰਘ ਸੋਥਾ ਬਰਾੜ ਨੂੰ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਜੁੰਮੇਵਾਰੀ ਸੌਂਪੀ ਜਾ ਸਕਦੀ ਹੈ।

 
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸਾਬਕਾ ਸਾਂਸਦ ਸ਼ੇਰ ਸਿੰਘ ਘੁਬਾਇਆ ਕੰਬੋਜ ਅਤੇ ਰਾਹ ਸਿੱਖ ਬਿਰਾਦਰੀ ’ਚ ਵੀ ਆਪਣਾ ਚੰਗਾ ਅਸਰ-ਰਸੂਖ ਵੀ ਰੱਖਦੇ ਹਨ ਅਤੇ ਕੰਬੋਜ ਬਿਰਾਦਰੀ ਦੀ ਇਸ ਹਲਕੇ ’ਚ ਜ਼ਿਆਦਾ ਵੋਟ ਹੋਣ ਕਾਰਨ ਜੇਕਰ ਪਾਰਟੀ ਇਨ੍ਹਾਂ ਨੂੰ ਟਿਕਟ ਦੇ ਕੇ ਨਿਵਾਜਦੀ ਹੈ ਤਾਂ ਲੋਕ ਸਭਾ ਹਲਕਾ ਫਿਰੋਜਪੁਰ ਤੋਂ ਕਾਂਗਰਸ ਪਾਰਟੀ ਨੂੰ ਵੱਡੀ ਜਿੱਤ ਪ੍ਰਾਪਤ ਹੋ ਸਕਦੀ ਹੈ।

 
ਇਸੇ ਤਰ੍ਹਾਂ ਜੇਕਰ ਪਾਰਟੀ ਵੱਲੋਂ ਪ੍ਰਧਾਨ ਰਾਜਾ ਵੜਿੰਗ ਦੇ ਮਾਮਾ ਹਰਚਰਨ ਸਿੰਘ ਸੋਥਾ ਬਰਾੜ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਉਹ ਸ੍ਰੀ ਮੁਕਤਸਰ ਸਾਹਿਬ ਤੋਂ ਜ਼ਿਲ੍ਹਾ ਪ੍ਰਧਾਨ ਦੇ ਆਹੁਦੇ ’ਤੇ ਰਹਿ ਚੁੱਕੇ, ਪੰਜਾਬ ਪ੍ਰਧਾਨ ਨਾਲ ਨੇੜਤਾ ਦਾ ਫਾਇਦਾ ਵੀ ਮਿਲ ਸਕਦਾ ਹੈ ਤੇ ਸ਼ਹਿਰਦਾਰੀ ਤੇ ਪਿੰਡਾਂ ਦੇ ਲੋਕਾਂ ਨਾਲ ਬਹਿਣੀ ਉੱਠਣੀ ਹੈ। ਆਖਿਰ ’ਚ ਇਹ ਕਹਿ ਲਿਆ ਜਾਵੇ ਕਿ ਜੇਕਰ ਕਾਂਗਰਸ ਪਾਰਟੀ ਦੋਵੇਂ ਉਮੀਦਵਾਰਾਂ ਵਿਚੋਂ ਕਿਸੇ ਇੱਕ ’ਤੇ ਵੀ ਦਾਅ ਖੇਡਦੀ ਹੈ ਤਾਂ ਪਾਰਟੀ ਨੂੰ ਨਿਰਾਸ਼ਾ ਹਾਸਿਲ ਨਹੀਂ ਹੋਵੇਗੀ।