Kapurthala News : ਕਪੂਰਥਲਾ ’ਚ ਬਿਆਸ ਦਰਿਆ ਵਿਚ ਡੁੱਬਣ ਵਾਲੇ ਚਾਰ ਨੌਜਵਾਨਾਂ ਦਾ ਮਾਮਲਾ
Kapurthala News : ਤੀਜੇ ਨੌਜਵਾਨ ਵਿਸ਼ਾਲ ਜੀਤ ਸਿੰਘ ਦੀ ਲਾਸ਼ ਪੰਜਵੇਂ ਦਿਨ ਮਿਲੀ, ਚੌਥੇ ਨੌਜਵਾਨ ਭਾਲ ਜਾਰੀ
Case of four youths drowning in Beas River in Kapurthala Latest News in Punjabi : ਵਿਸਾਖੀ ਦੇ ਤਿਉਹਾਰ ਮੌਕੇ ਬਿਆਸ ਦਰਿਆ ਵਿਚ ਨਹਾਉਂਦੇ ਸਮੇਂ ਕਪੂਰਥਲਾ ਦੇ ਪਿੰਡ ਪੀਰਵਾਲ ਦੇ ਚਾਰ ਨੌਜਵਾਨਾਂ ਦੇ ਡੁੱਬਣ ਦੇ ਮਾਮਲੇ ਵਿਚ, ਅੱਜ ਪੰਜਵੇਂ ਦਿਨ ਇਕ ਹੋਰ ਨੌਜਵਾਨ ਦੀ ਲਾਸ਼ ਮਿਲੀ ਹੈ। ਜਦੋਂ ਕਿ ਵਿਸਾਖੀ ਵਾਲੇ ਦਿਨ, ਘਟਨਾ ਤੋਂ ਥੋੜ੍ਹੀ ਦੇਰ ਬਾਅਦ ਦੋ ਨੌਜਵਾਨਾਂ ਨੂੰ ਬਚਾਇਆ ਗਿਆ ਸੀ ਅਤੇ ਸਿਵਲ ਹਸਪਤਾਲ ਭੇਜਿਆ ਗਿਆ ਸੀ, ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ। ਐਨਡੀਆਰਐਫ਼ ਦੀ ਟੀਮ ਨੇ ਤਿੰਨ ਦਿਨ ਬਚਾਅ ਕਾਰਜ ਵੀ ਕੀਤੇ। ਫੱਤੂਢੀਂਗਾ ਦੀ ਐਸਐਚਓ ਸੋਨਮਦੀਪ ਕੌਰ ਨੇ ਅੱਜ ਪੰਜਵੇਂ ਦਿਨ ਇਕ ਨੌਜਵਾਨ ਦੀ ਲਾਸ਼ ਮਿਲਣ ਦੀ ਪੁਸ਼ਟੀ ਕੀਤੀ ਹੈ।
ਤੁਹਾਨੂੰ ਦਸ ਦਈਏ ਕਿ ਵਿਸਾਖੀ ਵਾਲੇ ਦਿਨ ਨਹਾਉਂਦੇ ਸਮੇਂ ਡੁੱਬਣ ਵਾਲੇ ਚਾਰ ਨੌਜਵਾਨਾਂ ਵਿਚ ਜਸਪਾਲ ਸਿੰਘ ਪੁੱਤਰ ਕਲਮਜੀਤ ਸਿੰਘ, ਅਰਸ਼ਦੀਪ ਸਿੰਘ ਪੁੱਤਰ ਮਨਪ੍ਰੀਤ ਸਿੰਘ, ਵਿਸ਼ਾਲ ਪੁੱਤਰ ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰਪਾਲ ਸ਼ਾਮਲ ਸਨ, ਸਾਰੇ ਪਿੰਡ ਪੀਰਵਾਲ ਦੇ ਰਹਿਣ ਵਾਲੇ ਸਨ। ਜਦੋਂ ਕਿ ਗੋਤਾਖੋਰਾਂ ਨੇ ਪਹਿਲੇ ਦਿਨ ਦੋ ਨੌਜਵਾਨਾਂ (ਅਰਸ਼ਦੀਪ ਸਿੰਘ ਪੁੱਤਰ ਮਨਪ੍ਰੀਤ ਸਿੰਘ ਅਤੇ ਜਸਪਾਲ ਸਿੰਘ ਪੁੱਤਰ ਕਰਮਜੀਤ ਸਿੰਘ) ਨੂੰ ਬਚਾਇਆ ਸੀ।
ਮੌਕੇ 'ਤੇ ਮੌਜੂਦ ਵੈਰੋਵਾਲ ਪੁਲਿਸ ਸਟੇਸ਼ਨ ਦੇ ਅਧਿਕਾਰੀ ਲਖਵਿੰਦਰ ਸਿੰਘ ਨੇ ਦਸਿਆ ਕਿ ਜਸਪਾਲ ਸਿੰਘ ਅਤੇ ਅਰਸ਼ਦੀਪ ਦੀਆਂ ਲਾਸ਼ਾਂ ਘਟਨਾ ਤੋਂ ਕੁੱਝ ਘੰਟਿਆਂ ਬਾਅਦ ਮਿਲੀਆਂ। ਪਰ ਪਿੰਡ ਵਾਸੀਆਂ ਨੂੰ ਅੱਜ ਪੰਜਵੇਂ ਦਿਨ ਵਿਸ਼ਾਲ ਦੀਪ ਦੀ ਲਾਸ਼ ਮਿਲੀ ਅਤੇ ਚੌਥੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਭਾਲ ਜਾਰੀ ਹੈ।
ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪਹਿਲੇ ਦਿਨ ਮਿਲੀਆਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਦਾ ਅਜੇ ਤੱਕ ਸਸਕਾਰ ਨਹੀਂ ਕੀਤਾ ਗਿਆ ਹੈ। ਪਿੰਡ ਵਾਸੀਆਂ ਨੇ ਚਾਰਾਂ ਨੌਜਵਾਨਾਂ ਦਾ ਇਕੱਠੇ ਸਸਕਾਰ ਕਰਨ ਦਾ ਫ਼ੈਸਲਾ ਕੀਤਾ ਸੀ।