Punjab News: ਪਿਕਅਪ ਗੱਡੀ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਹਾਦਸੇ ਵਿਚ ਮਾਂ-ਪੁੱਤ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਦੋਨਾਂ ਮਾਂ-ਪੁੱਤਾਂ ਦੀ ਮੌਤ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। 

Punjab News

 

Punjab News:  : ਬੀਤੀ ਰਾਤ ਫ਼ਿਰੋਜ਼ਪੁਰ ਪੱਟੀ ਰੋਡ ’ਤੇ ਪਿੰਡ ਬੱਗੇਵਾਲਾ ਕੋਲ ਇਕ ਪਿਕਅਪ ਗੱਡੀ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਪਿਕਅਪ ਗੱਡੀ ਪੱਟੀ ਤੋਂ ਫ਼ਿਰੋਜ਼ਪੁਰ ਆ ਰਹੀ ਸੀ ਅਤੇ ਮੋਟਰਸਾਈਕਲ ’ਤੇ ਮਾਂ-ਪੁੱਤਰ ਅਪਣੇ ਪਿੰਡ ਨੂੰ ਜਾ ਰਹੇ ਸਨ। ਜਦ ਇਹ ਪਿੰਡ ਬੱਗੇ ਵਾਲਾ ਦੇ ਕੋਲ ਪਹੁੰਚੇ ਤਾਂ ਅੱਗੋਂ ਇਕ ਪਿਕਅਪ ਤੇਜ਼ ਰਫ਼ਤਾਰ ਆ ਰਹੀ ਸੀ ਜੋ ਸੜਕ ਵਿਚਕਾਰ ਪਈ ਹੋਈ ਰੇਤਾ ਵਿਚ ਵੱਜਣ ਕਰ ਕੇ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਮੋਟਰਸਾਈਕਲ ਵਿਚ ਜਾ ਵੱਜੀ, ਜਿਸ ਨਾਲ ਮਾਂ-ਪੁੱਤਰਾਂ ਦੀ ਮੌਤ ਹੋ ਗਈ।

ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਮਾਂ ਪੁੱਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਸ ਤੋਂ ਬਾਅਦ ਪਿਕਅਪ ਗੱਡੀ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਬੇ ਨਾਲ ਜਾ ਟਕਰਾਈ। ਮਰਨ ਵਾਲੀ ਔਰਤ ਬਲਜੀਤ ਕੌਰ ਪਤਨੀ ਮਨਜੀਤ ਸਿੰਘ ਅਤੇ ਲੜਕੇ ਲਵਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਨਿਹਾਲਾ ਲਵੇਰਾ ਨੇੜੇ ਆਰਿਫ਼-ਕੇ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਹਨ। ਦੋਨਾਂ ਮਾਂ-ਪੁੱਤਾਂ ਦੀ ਮੌਤ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।