ਪ੍ਰਾਈਵੇਟ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਵਿੰਗ ਅਤੇ ਸਾਰੇ ਪ੍ਰਈਵੇਟ ਪਲੇਅ-ਵੇਅ ਸਕੂਲਾਂ ਦੀ ਰਜਿਸਟ੍ਰੇਸ਼ਨ ਲਾਜਮੀ-ਸਹਾਇਕ ਕਮਿਸ਼ਨਰ

ਏਜੰਸੀ

ਖ਼ਬਰਾਂ, ਪੰਜਾਬ

ਜੇਕਰ ਕੋਈ ਪ੍ਰਾਈਵੇਟ ਸਕੂਲ/ਸੰਸਥਾਵਾਂ/ਪਲੇਅ-ਵੇਅ ਸਕੂਲ ਪਾਲਿਸੀ ਦੇ ਮਾਪਢੰਡ ਨੂੰ ਪੂਰਾ ਨਹੀਂ ਕਰਦੇ ਹਨ ਤਾਂ ਉਸ ਨੂੰ ਬੰਦ ਕਰ ਦਿੱਤਾ ਜਾਵੇਗਾ।

Assistant Commissioner

 

Punjab News:ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਪ੍ਰੀਵੇਟ ਸਕੂਲ/ਸੰਸਥਾਵਾਂ/ਪਲੇਅ-ਵੇਅ ਸਕੂਲਾਂ ਜੋ ਕਿ ਅਰਲੀ ਚਾਈਲਡ ਕੇਅਰ ਐਂਡ ਐਜੂਕਸ਼ਨ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਹਨ ਨੂੰ ਰਜਿਸਟਰ ਕਰਨ ਲਈ ਨੋਟੀਫੇਕੇਸ਼ਨ ਜਾਰੀ ਕੀਤਾ ਗਿਆ ਹੈ। 
       

  ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ  ਗੁਰਸਿਰਮਨਜੀਤ ਕੌਰ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ 3-6 ਸਾਲ ਦੇ ਬੱਚਿਆਂ ਲਈ ਈ.ਸੀ.ਸੀ.ਈ. ਖੇਤਰ ਵਿੱਚ ਕੰਮ ਕਰ ਰਹੀਆਂ ਸੰਸਥਾਵਾਂ ਦੀ ਵਿਭਾਗ ਵੱਲੋਂ ਰਜਿਸਟ੍ਰੇਸ਼ਨ ਸ਼ੁਰੂ ਕੀਤੀਆਂ ਗਈ ਹੈ। ਰਜਿਸਟ੍ਰੇਸ਼ਨ ਲਾਜਮੀ ਬਣਾਉਣ ਲਈ ਤੁਰੰਤ ਦਫਤਰ ਜਿਲ੍ਹਾ ਪ੍ਰੋਗਰਾਮ ਅਫਸਰ ਅੰਮ੍ਰਿਤਸਰ ਜਾਂ ਸਬੰਧਤ ਬਲਾਕ ਦੇ ਸੀ.ਡੀ.ਪੀ.ਓ. ਜਿਲ੍ਹਾ ਅੰਮ੍ਰਿਤਸਰ ਨਾਲ ਤਾਲਮੇਲ ਕਰ ਕੇ ਐਪਲੀਕੇਸ਼ਨ ਫਾਰਮ ਨੰਬਰ-1 ਪ੍ਰਾਪਤ ਕੀਤਾ ਜਾ ਸਕਦਾ ਹੈ।     
       

 ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੀਨਾ ਦੇਵੀ ਜਿਲ੍ਹਾ ਪ੍ਰੋਗਰਾਮ ਅਧਿਕਾਰੀ ਨੇ ਦੱਸਿਆ ਕਿ ਜੇਕਰ ਰਜਿਸਟ੍ਰੇਸ਼ਨ ਦੋਰਾਨ ਕਿਸੇ ਕਿਸਮ ਦੀ ਪ੍ਰੇਸ਼ਾਨੀ ਹੁੰਦੀ ਹੈ ਤਾਂ ਦਫਤਰ ਜਿਲ੍ਹਾ ਪ੍ਰੋਗਰਾਮ ਅਫਸਰ ਅੰਮ੍ਰਿਤਸਰ ਜਾਂ ਸਬੰਧਤ ਬਲਾਕ ਦੇ ਸੀ.ਡੀ.ਪੀ.ਓ. ਜਿਲ੍ਹਾ ਅੰਮ੍ਰਿਤਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ  ਹਰੇਕ ਪਲੇਅ-ਵੇਅ ਸਕੂਲ ਨੂੰ ਰਜਿਸਟਰਡ ਕਰਵਾਉਣਾਂ ਲਾਜਮੀ ਹੈ ਅਤੇ  ਜਿਲ੍ਹੇ ਅਧੀਨ ਸਾਰੇ ਪ੍ਰਾਈਵੇਟ ਸਕੂਲ/ਸੰਸਥਾਵਾਂ/ਪਲੇਅ ਵੇਅ ਸਕੂਲਾਂ ਦੀ ਚੈਕਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪ੍ਰਾਈਵੇਟ ਸਕੂਲ/ਸੰਸਥਾਵਾਂ/ਪਲੇਅ-ਵੇਅ ਸਕੂਲ ਪਾਲਿਸੀ ਦੇ ਮਾਪਢੰਡ ਨੂੰ ਪੂਰਾ ਨਹੀਂ ਕਰਦੇ ਹਨ ਤਾਂ ਉਸ ਨੂੰ ਬੰਦ ਕਰ ਦਿੱਤਾ ਜਾਵੇਗਾ।