ਮੋਟਰ ਸਾਈਕਲ ਸਵਾਰ ਨੌਜਵਾਨਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਖੇਤਰ ਦੇ ਪਿੰਡ ਕਲਵਾਂ ਤੋਂ ਨਲਹੌਟੀ ਵਲ ਨੂੰ ਜਾਂਦੀ ਮੁੱਖ ਸੜਕ ਤੇ ਨਲਹੌਟੀ ਦੀ ਹੱਦ 'ਚ ਇਕ ਮੋਟਰ ਸਾਈਕਲ ਸਵਾਰ ਨੌਜਵਾਨ ਦਾ ਗੱਡੀ ਵਿਚ ਸਵਾਰ ਹੋ ਕੇ ਆਏ...
ਨੂਰਪੁਰਬੇਦੀ, ਖੇਤਰ ਦੇ ਪਿੰਡ ਕਲਵਾਂ ਤੋਂ ਨਲਹੌਟੀ ਵਲ ਨੂੰ ਜਾਂਦੀ ਮੁੱਖ ਸੜਕ ਤੇ ਨਲਹੌਟੀ ਦੀ ਹੱਦ 'ਚ ਇਕ ਮੋਟਰ ਸਾਈਕਲ ਸਵਾਰ ਨੌਜਵਾਨ ਦਾ ਗੱਡੀ ਵਿਚ ਸਵਾਰ ਹੋ ਕੇ ਆਏ ਹੋਰ ਨੌਜਵਾਨਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ 'ਤੇ ਤਫ਼ਤੀਸ਼ ਕਰਨ ਪਹੁੰਚੇ ਐਸ.ਪੀ.ਡੀ.ਮਨਵੀਰ ਬਾਜਵਾ ਨੇ ਦਸਿਆ ਕਿ ਉਕਤ ਨੌਜਵਾਨ ਜਸਵੀਰ ਸਿੰਘ ਉਰਫ਼ ਫ਼ੌਜੀ ਸਪੁੱਤਰ ਦੇਵਰਾਜ ਵਾਸੀ ਚੰਦਿਆਣੀ ²ਖ਼ੁਰਦ ਥਾਣਾ ਪੌਜੇਵਾਲ ਜ਼ਿਲ੍ਹਾ
ਨਵਾਂਸ਼ਹਿਰ ਅਪਣੇ ਇਕ ਹੋਰ ਦੌਸਤ ਰਾਕੇਸ਼ ਕੁਮਾਰ ਕੇਸ਼ੀ ਵਾਸੀ ਅਟਲਮਜਾਰਾ ਨਾਲ ਉਸ ਦੇ ਮੋਟਰ ਸਾਈਕਲ ਜਿਸ ਨੂੰ ਕਿ ਰਾਕੇਸ਼ ਕੁਮਾਰ ਚਲਾ ਰਿਹਾ ਸੀ ਤੇ ਧਾਰਮਕ ਸਥਾਨ ਪੀਰ ਨਿਗਾਹਾ ਊਨਾ (ਹਿ:ਪ੍ਰ) ਤੋਂ ਵਾਪਸ ਆ ਰਹੇ ਸੀ ਤਾਂ ਕਲਵਾਂ ਤੋਂ ਨਲਹੋਟੀ ਮਾਰਗ 'ਤੇ ਨਲਹੌਟੀ ਦੀ ਹੱਦ 'ਚ ਪੈਂਦੇ ਘੋੜਾ ਫਾਰਮ ਹਾਊਸ ਲਾਗੇ ਇਕ ਗੱਡੀ 'ਚ ਸਵਾਰ ਹੋ ਕੇ ਆਏ ਕੁੱਝ ਨੌਜਵਾਨਾਂ ਨੇ ਪਿਛੋਂ ਆ ਕੇ ਗੱਡੀ ਰਾਹੀਂ ਮੌਟਰ ਸਾਈਕਲ ਨੂੰ ਫੇਟ ਮਾਰੀ। ਗੱਡੀ 'ਚ ਸਵਾਰ ਹੋ ਕੇ ਆਏ ਉਨ੍ਹਾਂ
ਹਮਲਾਵਰਾਂ ਨੇ ਜਸਵੀਰ ਸਿੰਘ ਦੇ ਸਿਰ, ਬਾਂਹ ਮੋਢੇ ਅਤੇ ਪਿੱਠ 'ਤੇ ਤਲਵਾਰ ਨਾਲ ਜ਼ੋਰਦਾਰ ਵਾਰ ਕੀਤੇ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੂਜੇ ਨੌਜਵਾਨ ਰਾਕੇਸ਼ ਕੁਮਾਰ ਕੇਸ਼ੀ ਨੇ ਦਸਿਆ ਕਿ ਉਸ ਨੇ ਵੀ ਉੱਥੋਂ ਭੱਜ ਕੇ ਜਾਨ ਬਚਾਈ ਤੇ ਮੌਕਾ ਵੇਖਦੇ ਹੀ ਉਹ ਹਮਲਾਵਰ ਨੌਜਵਾਨ ਵੀ ਉਥੋਂ ਭੱਜ ਨਿਕਲੇ। ਇਸ ਸਬੰਧੀ ਮੌਕੇ ਤਫ਼ਤੀਸ਼ ਕਰਨ ਵਾਲੇ ਪੁਲਿਸ ਅਧਿਕਾਰੀਆਂ 'ਚ ਸ਼ਾਮਲ ਏ.ਐਸ.ਆਈ.ਬਲਵੀਰ ਸਿੰਘ ਨੇ ਦਸਿਆ ਕਿ ਇਸ ਦੌਰਾਨ ਘਟਨਾ ਸਥਾਨ 'ਤੇ ਜਦੋਂ
ਛਾਣਬੀਣ ਕੀਤੀ ਤਾਂ ਹਮਲਾਵਰਾਂ ਵਲੋਂ ਵਰਤੀ ਤਲਵਾਰ ਕੋਲ ਹੀ ਝਾੜੀਆਂ 'ਚੋਂ ਬਾਰਮਦ ਕੀਤੀ ਹੈ। ਇਸ ਸਬੰਧੀ ਥਾਣਾ ਮੁਖੀ ਨੂਰਪੁਰਬੇਦੀ ਦੇਸਰਾਜ ਨੇ ਦਸਿਆ ਕਿ ਮ੍ਰਿਤਕ ਦੇ ਪਿਤਾ ਦੇਸਰਾਜ ਪੁੱਤਰ ਤੇਜੂ ਰਾਮ ਦੇ ਬਿਆਨਾਂ ਦੇ ਆਧਾਰ 'ਤੇ ਮਨਜੀਪ ਸਿੰਘ ਸਪੁੱਤਰ ਪਰਸ਼ੋਤਮ ਲਾਲ ਤੇ ਅਜੇ ਕੁਮਾਰ ਪੁੱਤਰ ਤੀਰਥ ਰਾਮ ਵਾਸੀ ਚੰਦਿਆਣੀ ਖ਼ੁਰਦ ਤੇ ਹੋਰ 2 ਅਣਪਛਾਤੇ ਹਮਲਾਵਰਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ।