48 ਘੰਟਿਆਂ ਦੀ ਜੱਦੋ-ਜਹਿਦ ਪਿੱਛੋਂ ਨਸ਼ਟ ਕੀਤਾ ਗਿਆ ਬੰਬ
ਭਾਰਤ ਪਾਕਿ ਸਰਹੱਦ ਤੋਂ ਸਿਰਫ਼ 2 ਕਿਲੋਮੀਟਰ ਦੂਰੀ 'ਤੇ ਸਥਿਤ ਪਰਸੋਂ ਰਾਤ ਨੂੰ ਸਰਹੱਦੀ ਪਿੰਡ ਕੋਟਲੀ ਜਵਾਹਰ ਵਿਖੇ ਜਤਿੰਦਰ ਸਿੰਘ ਪੁੱਤਰ ਦਰਬਾਰੀ ਲਾਲ...
ਗੁਰਦਾਸਪੁਰ, ਭਾਰਤ ਪਾਕਿ ਸਰਹੱਦ ਤੋਂ ਸਿਰਫ਼ 2 ਕਿਲੋਮੀਟਰ ਦੂਰੀ 'ਤੇ ਸਥਿਤ ਪਰਸੋਂ ਰਾਤ ਨੂੰ ਸਰਹੱਦੀ ਪਿੰਡ ਕੋਟਲੀ ਜਵਾਹਰ ਵਿਖੇ ਜਤਿੰਦਰ ਸਿੰਘ ਪੁੱਤਰ ਦਰਬਾਰੀ ਲਾਲ ਦੇ ਘਰੋਂ ਪਖਾਨੇ ਦਾ ਗਟਰ ਪੁੱਟਦੇ ਸਮੇਂ ਇਕ ਬੰਬ ਮਿਲਿਆ ਸੀ। ਬੰਬ ਮਿਲਣ ਦੀ ਖ਼ਬਰ ਨੇ ਪੂਰੇ ਪਿੰਡ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿਤਾ ਸੀ। ਇਹ ਬੰਬ 48 ਘੰਟਿਆਂ ਤਕ ਜਤਿੰਦਰ ਸਿੰਘ ਦੇ ਘਰ ਹੀ ਪਿਆ ਰਿਹਾ। ਜਿਸ ਕਾਰਨ ਪੂਰਾ ਪਰਵਾਰ ਹੀ ਦਹਿਸ਼ਤ ਭਰੇ ਮਾਹੌਲ ਵਿਚ ਰਿਹਾ।
ਪਰ ਸੈਨਾ ਤੇ ਸਿਵਲ ਪ੍ਰਸ਼ਾਸ਼ਨ ਦੀ ਦਫ਼ਤਰੀ ਕਾਰਵਾਈ ਨੂੰ ਦੋ ਦਿਨ ਲੱਗ ਜਾਣ ਕਾਰਨ ਬੀਤੀ ਸ਼ਾਮ ਨੂੰ ਭਾਰੀ ਸੁਰੱਖਿਆ ਹੇਠ ਬੰਬ ਰੋਧਕ ਦਸਤੇ ਵਲੋਂ ਇਹ ਬੰਬ ਨਸ਼ਟ ਕੀਤਾ ਗਿਆ। ਇਸ ਬੰਬ ਨੂੰ ਨਸ਼ਟ ਕਰਨ ਲਈ ਮੇਜਰ ਸੀਵੇਚ ਦੀ ਅਗਵਾਈ ਵਾਲੀ ਟੀਮ ਪਿੰਡ ਕੋਟਲੀ ਜਵਾਹਰ ਵਿਖੇ ਪਹੁੰਚੀ। ਜਿਥੇ ਸਿਵਲ ਪ੍ਰਸਾਸ਼ਨ ਤੇ ਸੈਨਾ ਦੀ ਆਪਸੀ ਸਹਿਮਤੀ ਤੋਂ ਬਾਅਦ ਇਸ ਬੰਬ ਨੂੰ ਨਸ਼ਟ ਕਰ ਦਿਤਾ ਗਿਆ।