ਅਕਾਲੀ ਪਾਰਟੀ ਦੇ ਅਦਾਲਤ ਵਿਚ ਪੇਸ਼ ਰੀਕਾਰਡ ਤੋਂ ਕਈ 'ਭੇਤ' ਹੋਏ ਉਜਾਗਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਵਲੋਂ ਸੰਵਿਧਾਨ, ਕਾਨੂੰਨ ਅਤੇ ਲੋਕਾਂ ਨਾਲ ਲੰਮੇ ਸਮੇਂ ਤੋਂ ਕਥਿਤ ਫ਼ਰਾਡ ਕਰਦਾ ਆ ਰਿਹਾ ਹੋਣ ਦੇ ਦੋਸ਼ਾਂ ਵਾਲੇ ਕੇਸ ਦੀ ਹੁਸ਼ਿਆਰਪੁਰ ਦੇ ...

Balwant Singh Khaira

ਚੰਡੀਗੜ੍ਹ,  ਸ਼੍ਰੋਮਣੀ ਅਕਾਲੀ ਦਲ ਵਲੋਂ ਸੰਵਿਧਾਨ, ਕਾਨੂੰਨ ਅਤੇ ਲੋਕਾਂ ਨਾਲ ਲੰਮੇ ਸਮੇਂ ਤੋਂ ਕਥਿਤ ਫ਼ਰਾਡ ਕਰਦਾ ਆ ਰਿਹਾ ਹੋਣ ਦੇ ਦੋਸ਼ਾਂ ਵਾਲੇ ਕੇਸ ਦੀ ਹੁਸ਼ਿਆਰਪੁਰ ਦੇ ਸੀ.ਜੇ.ਐਮ. ਦਰਜਾ ਅੱਵਲ ਗੁਰਸ਼ੇਰ ਸਿੰਘ ਦੀ ਅਦਾਲਤ ਵਿਚ ਸੁਣਵਾਈ ਹੋਈ। ਸੁਣਵਾਈ ਦੌਰਾਨ ਪਾਰਟੀ ਦੇ ਸਕੱਤਰ ਚਰਨਜੀਤ ਸਿੰਘ ਬਰਾੜ ਪੇਸ਼ ਹੋਏ। ਅਦਾਲਤ ਵਿਚ ਪੇਸ਼ ਪਾਰਟੀ ਦੇ ਕਾਰਵਾਈ ਰਜਿਸਟਰ ਵਿਚ ਕਈ 'ਭੇਤ' ਉਜਾਗਰ ਹੋਏ ਹਨ। ਖੇੜਾ ਨੇ ਇਸ ਬਾਰੇ ਜਾਰੀ ਇਕ ਪ੍ਰੈੱਸ ਬਿਆਨ ਤਹਿਤ ਦਾਅਵਾ ਕੀਤਾ ਹੈ ਕਿ ਇਸ ਪਾਰਟੀ ਦਾ ਰੀਕਾਰਡ ਵੇਖਣ ਤੋਂ ਭੇਤ ਖੁੱਲ੍ਹਿਆ ਹੈ ਕਿ ਇਸ ਪਾਰਟੀ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ ਸਾਲ 1989 ਵਿਚ ਝੂਠਾ ਹਲਫ਼ਨਾਮਾ ਦਿਤਾ ਸੀ ਕਿ ਇਹ ਪਾਰਟੀ ਅੱਗੋਂ ਤੋਂ ਸੈਕੂਲਰ (ਧਰਮ ਨਿਰਪੱਖ) ਬਣ ਗਈ ਹੈ, ਜਦਕਿ ਅਪਣੇ ਸੰਵਿਧਾਨ ਵਿਚ ਆਮ ਅਜਲਾਸ ਕਰ ਕੇ ਸੋਧ ਨਹੀਂ ਕੀਤੀ ਸੀ। ਦੂਜਾ ਫ਼ਰਾਡ ਵੀ ਇਸ ਨੇ 1995 ਵਿਚ ਚੋਣ ਕਮਿਸ਼ਨ ਨਾਲ ਕੀਤਾ ਜਦਕਿ ਇਸ ਨੇ ਆਮ ਅਜਲਾਸ ਵਿਚ ਪਾਸ ਕੀਤੇ ਬਿਨਾਂ ਹੀ ਬਰਨਾਲਾ ਅਤੇ ਬਾਦਲ ਧੜਿਆਂ ਦੇ ਰਲੇਵੇਂ ਸਬੰਧੀ ਦਸਤਾਵੇਜ਼ ਭੇਜ ਕੇ ਨੋਟੀਫ਼ੀਕੇਸ਼ਨ ਜਾਰੀ ਕਰਵਾ ਲਿਆ।

 ਖੇੜਾ ਨੇ ਦਸਿਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਦੀਆਂ 2003 ਵਿਚ ਲੜਨ ਲਈ ਗੁਰਦੁਆਰਾ ਚੋਣ ਕਮਿਸ਼ਨ ਪੰਜਾਬ ਨੂੰ ਪਾਰਟੀ ਦਾ ਪੁਰਾਣਾ 1974 ਦਾ ਪੰਜਾਬੀ ਵਿਚ ਪ੍ਰਕਾਸ਼ਿਤ ਵਿਧਾਨ ਭੇਜਿਆ ਸੀ। ਇਸ ਪ੍ਰਕਾਰ ਇਸ ਪਾਰਟੀ ਦੇ ਸਾਰੇ ਨੇਤਾ/ਅਹੁਦੇਦਾਰ ਕਾਨੂੰਨੀ ਸ਼ਿਕੰਜੇ ਵਿਚ ਫਸ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਪਾਰਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਇਕ ਧਾਰਮਕ ਪਾਰਟੀ ਵਜੋਂ ਭਾਗ ਲੈਂਦੀ ਰਹੀ ਹੈ, ਜਦਕਿ ਦਿੱਲੀ ਗੁਰਦੁਆਰਾ ਚੋਣਾਂ ਦੇ ਡਾਇਰੈਕਟੋਰੇਟ ਵਲੋਂ ਸਪੱਸ਼ਟ ਨੋਟੀਫ਼ੀਕੇਸ਼ਨ ਕੀਤਾ ਹੋਇਆ ਹੈ, ਕਿ ਕੇਵਲ ਧਾਰਮਕ ਪਾਰਟੀਆਂ ਹੀ ਇਸ ਵਿੱਚ ਭਾਗ ਲੈ ਸਕਦੀਆਂ ਹਨ। ਦਸਣਯੋਗ ਹੈ ਕਿ ?ਸੋਸ਼ਲਿਸਟ ਪਾਰਟੀ ਦੇ ਨੇਤਾ ਬਲਵੰਤ ਸਿੰਘ ਖੇੜਾ ਅਤੇ ਓਮ ਸਿੰਘ ਸਟਿਆਣਾ ਵਲੋਂ ਸੁਖਬੀਰ ਸਿੰਘ ਬਾਦਲ ਪ੍ਰਧਾਨ, ਪ੍ਰਕਾਸ਼ ਸਿੰਘ ਬਾਦਲ ਸਰਪ੍ਰਸਤ, ਦਲਜੀਤ ਸਿੰਘ ਚੀਮਾ, ਰਣਜੀਤ ਸਿੰਘ ਬ੍ਰਹਮਪੁਰਾ ਤੇ ਕਿਰਪਾਲ ਸਿੰਘ ਬਡੂੰਗਰ ਆਦਿ ਵਿਰੁਧ 2009 ਤੋਂ ਧੋਖਾਧੜੀ, ਸਾਜ਼ਸ਼ ਅਤੇ ਜਾਅਲਸਾਜ਼ੀ ਕਰਨ ਵਿਰੁਧ ਮੁਕੱਦਮਾ ਚੱਲ ਰਿਹਾ ਹੈ। ?ਉਨ੍ਹਾਂ ਵਲੋਂ ? ਵਕੀਲ ਬੀ.ਐੱਸ. ਰਿਆੜ ਅਤੇ ਹਿਤੇਸ਼ ਪੁਰੀ ਹੁਰਾਂ ਨੇ ਇਸ ਮੁਕੱਦਮੇ ਦੀ ਪੈਰਵੀ ਕੀਤੀ। ਸਾਰਾ ਰੀਕਾਰਡ ਪੇਸ਼ ਕਰਨ ਲਈ ਅਗਲੀ ਮਿਤੀ 9 ਜੁਲਾਈ ਰੱਖੀ ਹੈ।