ਝਾੜੀਆਂ 'ਚੋਂ ਮਿਲਿਆ 4 ਮਹੀਨੇ ਦੀ ਨੰਨ੍ਹੀ ਪਰੀ ਦਾ ਭਰੂਣ
ਜ਼ਿਲ੍ਹਾ ਗੁਰਦਾਸਪੁਰ ਵਿਖੇ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੋਂ ਦੇ ਪਿੰਡ ਬਾਬੋ ਵਾਲ ਵਿਖੇ ਇਕ ਕਲਜੁਗੀ ਪਰਵਾਰ ਨੇ ਮਹਿਜ਼ 4 ਤੋਂ 5 ਮਹੀਨਿਆਂ ਦੀ
ਗੁਰਦਾਸਪੁਰ, 17 ਮਈ (ਪਪ): ਜ਼ਿਲ੍ਹਾ ਗੁਰਦਾਸਪੁਰ ਵਿਖੇ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੋਂ ਦੇ ਪਿੰਡ ਬਾਬੋ ਵਾਲ ਵਿਖੇ ਇਕ ਕਲਜੁਗੀ ਪਰਵਾਰ ਨੇ ਮਹਿਜ਼ 4 ਤੋਂ 5 ਮਹੀਨਿਆਂ ਦੀ ਲੜਕੀ ਦਾ ਭਰੂਣ ਜਾਨਵਰਾਂ ਦੇ ਨੋਚਣ ਲਈ ਸੁੱਟ ਦਿਤਾ, ਇਸ ਦਾ ਪਤਾ ਉਸ ਵੇਲੇ ਲੱਗਾ ਜਦੋਂ ਆਸ ਪਾਸ ਦੇ ਲੋਕਾਂ ਨੂੰ ਮਾਸ ਦੇ ਸੜਨ ਦੀ ਤੇਜ਼ ਬਦਬੂ ਆਉਣ ਲੱਗੀ।ਇਸ ਤੋਂ ਮਗਰੋਂ ਪਿੰਡ ਵਾਸੀਆਂ ਵਲੋਂ ਮਾਮਲੇ ਦੀ ਜਾਣਕਾਰੀ ਗੁਰਦਾਸਪੁਰ ਪੁਲਿਸ ਨੂੰ ਦਿਤੀ ਗਈ। ਉੱਥੇ ਦੂਜੇ ਪਾਸੇ ਮਾਮਲੇ ਬਾਰੇ ਜਾਣਕਾਰੀ ਮਿਲਦਿਆਂ ਹੀ ਥਾਣਾ ਸਦਰ ਪੁਲਿਸ ਨੇ ਮਾਦਾ ਭਰੂਣ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਥਾਣਾ ਸਦਰ ਐੱਸ.ਐੱਚ.ਓ. ਜਤਿੰਦਰ ਪਾਲਨੇ ਦਸਿਆ ਕਿ ਸਦਰ ਠਾਣੇ ਦੇ ਪਿੰਡ ਬਾਬੋ ਵਾਲ ਦੇ ਮੈਂਬਰ ਪੰਚਾਇਤ ਨੇ ਸੂਚਨਾ ਦਿਤੀ ਕਿ ਪਿੰਡ ਦੇ ਛੱਪੜ ਦੇ ਨਜ਼ਦੀਕ ਇਕ ਮੋਟਰ ਦੇ ਲਾਗੇ ਉੱਗੀਆਂ ਝਾੜੀਆਂ ਵਿਚ ਇਕ ਲਿਫ਼ਾਫ਼ੇ ਵਿਚ ਭਰੂਣ ਪਿਆ ਹੈ। ਪੁਲਿਸ ਨੇ ਮੌਕੇ ਉਤੇ ਜਾ ਕੇ ਲਿਫ਼ਾਫ਼ੇ ਚੋਣ ਮਾਦਾ ਭਰੂਣ ਬਰਾਮਦ ਕਰ ਕੇ ਸਿਵਲ ਹਸਪਤਾਲ ਭੇਜ ਦਿਤਾ ਹੈ ਅਤੇ ਜਾਂਚ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਦਸਿਆ ਕਿ ਫ਼ਿਲਹਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਸਬੰਧੀ ਧਾਰਾ 381, 315 ਤਹਿਤ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।