ਲੱਖੇਵਾਲੀ ਪੁਲਿਸ ਵਲੋਂ ਚਾਲੂ ਭੱਠੀ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਲੱਖੇਵਾਲੀ ਦੇ ਪਿੰਡ ਭੰਗਚੜ੍ਹੀ ਵਿਖੇ ਪੁਲਿਸ ਨੇ ਛਾਪਾਮਾਰੀ ਦੌਰਾਨ ਚਾਲੂ

File Photo

ਮੰਡੀ ਲੱਖੇਵਾਲੀ, 17 ਮਈ (ਸੁਖਵਿੰਦਰ ਬਰਾੜ): ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਲੱਖੇਵਾਲੀ ਦੇ ਪਿੰਡ ਭੰਗਚੜ੍ਹੀ ਵਿਖੇ ਪੁਲਿਸ ਨੇ ਛਾਪਾਮਾਰੀ ਦੌਰਾਨ ਚਾਲੂ ਭੱਠੀ ਸਮੇਤ ਇਕ ਵਿਅਕਤੀ ਨੂੰ ਫੜਨ ਵਿਚ ਸਫ਼ਲਤਾ ਹਾਸਲ ਕੀਤੀ। ਇਸ ਸਬੰਧ ਵਿਚ ਇੰਸਪੈਕਟਰ ਕੇਵਲ ਸਿੰਘ ਮੁੱਖ ਅਫ਼ਸਰ ਥਾਣਾ ਲੱਖੇਵਾਲੀ ਨੇ ਦਸਿਆ ਕਿ ਏ.ਐਸ.ਆਈ. ਰਾਜਬੀਰ ਸਿੰਘ ਨੇ ਇਤਲਾਹ ਮਿਲਣ ਅਤੇ ਪੁਲਿਸ ਪਾਰਟੀ ਸਮੇਤ ਪਿੰਡ ਭੰਗਚੜ੍ਹੀ ਵਿਖੇ ਕਾਰਵਾਈ ਕਰਦਿਆਂ ਚਾਲੂ ਭੱਠੀ ਸਮੇਤ ਸੁਖਰਾਮ ਸਿੰਘ ਪੁੱਤਰ ਟਹਿਲ ਸਿੰਘ ਨੂੰ ਰੰਗੇ ਹੱਥੀਂ ਦਬੋਚਿਆ। ਕਥਿਤ ਦੋਸ਼ੀ ਨੂੰ ਮੁਕੱਦਮਾ ਨੰਬਰ 33, ਅਧੀਨ ਧਾਰਾ 61/1/14 ਐਕਸਾਇਜ ਐਕਟ ਤਹਿਤ ਗ੍ਰਿਫ਼ਤਾਰ ਕਰ ਕੇ ਪੁਲਿਸ ਵਲੋਂ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।