ਸਰਕਾਰ ਵਲੋਂ ਬਾਂਹ ਨਾ ਫੜਨ ਕਾਰਨ ਹੀ ਪਰਵਾਸ ਕਰ ਰਹੇ ਮਜ਼ਦੂਰ: ਸ਼ਰਨਜੀਤ ਢਿੱਲੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ ਵਿਧਾਇਕ ਗਰੁੱਪ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਨੇ ਦੋਸ਼ ਲਾਇਆ ਹੈ ਕਿ ਕੈਂਪਟਨ ਸਰਕਾਰ ਵਲੋਂ ਬਾਂਹ ਨ ਫੜਨ ਕਾਰਨ ਹੀ ਮਜ਼ਦੂਰ

File Photo

ਚੰਡੀਗੜ੍ਹ 17 ਮਈ (ਗੁਰਉਪਦੇਸ਼ ਭੁੱਲਰ): ਅਕਾਲੀ ਦਲ ਵਿਧਾਇਕ ਗਰੁੱਪ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਨੇ ਦੋਸ਼ ਲਾਇਆ ਹੈ ਕਿ ਕੈਂਪਟਨ ਸਰਕਾਰ ਵਲੋਂ ਬਾਂਹ ਨ ਫੜਨ ਕਾਰਨ ਹੀ ਮਜ਼ਦੂਰ ਪੰਜਾਬ ਵਿਚੋਂ ਪਰਵਾਸ ਕਰ ਰਹੇ ਹਨ। ਅੱਜ ਵੀਡੀਉ ਰਾਹੀਂ ਮੀਡਿਆ ਦੇ ਰੂਬਰੂ ਹੁੰਦਿਆਂ ਉਨ੍ਹਾਂ ਕਿਹਾ ਕਿ ਹਾਲੇ ਵੀ ਕੁੱਝ ਨਹੀਂ ਵਿਗੜਿਆ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਮਜ਼ਦੂਰਾਂ ਨੂੰ ਸਮਝਾ ਬੁਝਾ ਕੇ ਪੂਰਾ ਰਾਸ਼ਨ ਤੇ ਹੋਰ ਸਹਾਇਤਾ ਮੁਹਈਆ ਕਰਵਾਕੇ ਰੋਕਣ ਲਈ ਜ਼ਿਲ੍ਹਾ ਪਧਰੀ ਕਮੇਟੀਆਂ ਤੁਰਤ ਗਠਿਤ ਕੀਤੀਆਂ ਜਾਣ। ਹਾਲੇ ਥੋੜ੍ਹੇ ਮਜ਼ਦੂਰ ਹੀ ਗਏ ਹਨ ਤੇ ਲੱਖਾਂ ਸੜਕਾਂ ਉਪਰ ਜਾ ਰੇਲ ਸਟੇਸ਼ਨਾਂ ਆਲੇ ਦੁਆਲੇ ਹੀ ਘੁੰਮ ਰਹੇ ਹਨ ਜਿਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ।