ਪਟਿਆਲਾ ਤੋਂ ਹੁਣ ਤਕ 13 ਰੇਲ ਗੱਡੀਆਂ ਦੂਜੇ ਰਾਜਾਂ ਦੇ ਵਸਨੀਕਾਂ ਨੂੰ ਲੈ ਕੇ ਰਵਾਨਾ ਹੋਈਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਅਪਣੇ ਪਿੱਤਰੀ ਰਾਜਾਂ ਨੂੰ ਜਾਣ ਦੇ ਚਾਹਵਾਨ ਤਾਲਾਬੰਦੀ ਕਰ ਕੇ

File Photo

ਪਟਿਆਲਾ, 17 ਮਈ (ਤੇਜਿੰਦਰ ਫ਼ਤਿਹਪੁਰ) : ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਅਪਣੇ ਪਿੱਤਰੀ ਰਾਜਾਂ ਨੂੰ ਜਾਣ ਦੇ ਚਾਹਵਾਨ ਤਾਲਾਬੰਦੀ ਕਰ ਕੇ ਪੰਜਾਬ ’ਚ ਰੁਕੇ ਹੋਏ ਦੂਸਰੇ ਰਾਜਾਂ ਦੇ ਮਜ਼ਦੂਰਾਂ ਅਤੇ ਹੋਰ ਵਸਨੀਕਾਂ ਨੂੰ ਉਨ੍ਹਾਂ ਦੇ ਘਰ ਵਾਪਸ ਭੇਜਣ ਲਈ ਪਟਿਆਲਾ ਤੋਂ ਅੱਜ ਤਕ 13 ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਰਵਾਨਾ ਕੀਤਾ ਜਾ ਚੁੱਕਾ ਹੈ।

ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦਸਿਆ ਕਿ ਇਨ੍ਹਾਂ ਰੇਲ ਗੱਡੀਆਂ ਸਮੇਤ ਬੱਸਾਂ ਆਦਿ ਵੱਖ-ਵੱਖ ਸਾਧਨਾਂ ਰਾਹੀਂ ਦੂਜੇ ਰਾਜਾਂ ਦੇ 18 ਹਜ਼ਾਰ ਦੇ ਕਰੀਬ ਲੋਕਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰਾਂ ਤਕ ਪੁੱਜਦਾ ਕੀਤਾ ਗਿਆ ਹੈ। ਸ੍ਰੀ ਕੁਮਾਰ ਕੁਮਾਰ ਅਮਿਤ ਨੇ ਦਸਿਆ ਕਿ ਅੱਜ ਪਟਿਆਲਾ ਦੇ ਰੇਲਵੇ ਸਟੇਸ਼ਨ ਤੋਂ ਅੱਜ ਦੋ ਵਿਸ਼ੇਸ਼ ਰੇਲ ਗੱਡੀਆਂ ਯੂ.ਪੀ. ਅਤੇ ਮੱਧ ਪ੍ਰਦੇਸ਼ ਦੇ ਪ੍ਰਵਾਸੀ ਮਜ਼ਦੂਰਾਂ ਤੇ ਉਨ੍ਹਾਂ ਦੇ ਪਰਵਾਰਾਂ ਨੂੰ ਲੈ ਕੇ ਰਵਾਨਾ ਹੋਈਆਂ।

ਇਨ੍ਹਾਂ ਗੱਡੀਆਂ ਵਿਚ ਦੁਪਹਿਰ 12 ਵਜੇ ਮੱਧ ਪ੍ਰਦੇਸ਼ ਦੇ ਰੀਵਾ ਸਟੇਸ਼ਨ ਨੂੰ ਗਈ ਗੱਡੀ ਵਿਚ 981 ਯਾਤਰੀ ਅਤੇ ਸ਼ਾਮ ਨੂੰ 5 ਵਜੇ ਯੂ.ਪੀ. ਦੇ ਗਾਜ਼ੀਪੁਰ-ਜੌਨਪੁਰ ਲਈ ਗਈ ਗੱਡੀ ਵਿਚ 1536 ਯਾਤਰੀ ਸਵਾਰ ਸਨ। ਇਨ੍ਹਾਂ ਗੱਡੀਆਂ ਨੂੰ ਰਵਾਨਾਂ ਕਰਨ ਤੋਂ ਪਹਿਲਾਂ ਨਗਰ ਨਿਗਮ ਦੇ ਕਰਮਚਾਰੀਆਂ ਨੇ ਡਿਸਇਨਫ਼ੈਕਟ ਵੀ ਕੀਤਾ।
ਇਨ੍ਹਾਂ ਗੱਡੀਆਂ ਦੇ ਸਵਾਰਾਂ ਨੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੇ ਖਾਣ-ਪੀਣ ਅਤੇ ਮੁਫ਼ਤ ਯਾਤਰਾ ਲਈ ਕੀਤੇ ਪੁਖ਼ਤਾ ਬੰਦੋਬਸਤ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਧਨਵਾਦ ਕੀਤਾ। ਇਨ੍ਹਾਂ ਯਾਤਰੀਆਂ ਵਿਚ ਫੂਲ ਚੰਦ, ਅਸ਼ੋਕ ਕੁਮਾਰ, ਸੰਤੋਸ਼ ਕੁਮਾਰ, ਪੇਂਟਰ ਭੋਲਾ ਅਤੇ ਹੋਰਨਾਂ ਨੇ ਖਾਣੇ ਅਤੇ ਪਾਣੀ ਦੀਆਂ ਬੋਤਲਾਂ ਪ੍ਰਦਾਨ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਸੰਕਟ ਦੀ ਘੜੀ ਵਿਚ ਉਨ੍ਹਾਂ ਦੀ ਕੀਤੀ ਗਈ ਸਹਾਇਤਾ ਲਈ ਸਦਾ ਰਿਣੀ ਰਹਿਣਗੇ।